ਬੀ.ਜੀ.ਐਸ. ਸਕੂਲ ਵਿਖੇ ‘ਦਿਮਾਗਾਂ ਦੀ ਜੰਗ’ ਦੇ ਬੈਨਰ ਹੇਠ ਕਰਵਾਇਆ ਗਿਆ ਤੀਜਾ ਕੁਇਜ਼ ਮੁਕਾਬਲਾ ਸਮਾਗਮ
ਵਿਦਿਆਰਥੀਆਂ ਨੂੰ ਗਿਆਨ ਲਈ ਕਿਤਾਬਾਂ ਦਾ ਅਧਿਐਨ ਕਰਨਾ ਜ਼ਰੂਰੀ-ਵਿਧਾਇਕ ਉੱਗੋਕੇ
ਭਦੌੜ, 9 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਅਗਰਵਾਲ ਸਭਾ ਭਦੌੜ ਦੇ ਪ੍ਰਧਾਨ ਅਰੁਣ ਕੁਮਾਰ ਸਿੰਗਲਾ ਵਲੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਵਿਸ਼ੇਸ਼ ਸਹਿਯੋਗ ਨਾਲ ਤੀਜਾ ‘ਦਿਮਾਗਾਂ ਦੀ ਜੰਗ’ ਵਿਸ਼ੇ ਉਪਰ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ 18 ਸਕੂਲਾਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਵਿਸ਼ੇਸ਼ ਮਹਿਮਾਨ ਵਜੋਂ ਡੀ.
ਭਦੌੜ, 9 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਅਗਰਵਾਲ ਸਭਾ ਭਦੌੜ ਦੇ ਪ੍ਰਧਾਨ ਅਰੁਣ ਕੁਮਾਰ ਸਿੰਗਲਾ ਵਲੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਵਿਸ਼ੇਸ਼ ਸਹਿਯੋਗ ਨਾਲ ਤੀਜਾ ‘ਦਿਮਾਗਾਂ ਦੀ ਜੰਗ’ ਵਿਸ਼ੇ ਉਪਰ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ 18 ਸਕੂਲਾਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਵਿਸ਼ੇਸ਼ ਮਹਿਮਾਨ ਵਜੋਂ ਡੀ.ਐਸ.ਪੀ. ਜਸਕਰਨ ਸਿੰਘ ਬਰਾੜ, ਸਕੂਲ ਦੇ ਐਮ.ਡੀ. ਰਣਪ੍ਰੀਤ ਸਿੰਘ ਰਾਏ, ਇੰਸਪੈਕਟਰ ਬਲਜੀਤ ਸਿੰਘ, ਥਾਣਾ ਮੁਖੀ ਹਰਸਿਮਰਨਜੀਤ ਸਿੰਘ, ਜਵਾਹਰ ਲਾਲ ਸਿੰਗਲਾ ਆੜ੍ਹਤੀਆ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਆਪ ਦੀ ਸਟੇਟ ਮੈਂਬਰ ਮੈਡਮ ਜਸਵੰਤ ਕੌਰ ਸ਼ਾਮਿਲ ਹੋਏ। ਇਸ ਸਮੇਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਵਿਚ ਆਮ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਸਵਾਲਾਂ ਦੇ ਜੁਆਬ ਤੁਹਾਨੂੰ ਸਿਰਫ਼ ਸਕੂਲੀ ਕਿਤਾਬਾਂ ਪੜ੍ਹਨ ਨਾਲ ਨਹੀਂ, ਸਗੋਂ ਚੰਗੀਆਂ ਕਿਤਾਬਾਂ ਦਾ ਅਧਿਐਨ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਆਮ ਗਿਆਨ ਨੂੰ ਦਿਮਾਗ਼ ਵਿਚ ਬਠਾਉਣ ਨਾਲ ਵਧਣਾ ਹੈ ਤੇ ਅੱਜ ਤੇਜ਼ ਗਤੀ ਦੇ ਯੁੱਗ ਵਿਚ ਹਰ ਇੱਕ ਗਿਆਨ ਤੋਂ ਪਰਪੱਕ ਹੋਣਾ ਮਨੁੱਖ ਲਈ ਬਹੁਤ ਜ਼ਰੂਰੀ ਹੈ ਅਤੇ ਜਿਹੜਾ ਉਪਰਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਪਿਛਲੇ ਤਿੰਨ ਸਾਲਾਂ ਤੋਂ ਅਜਿਹੇ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਇਸ ਪਾਸੇ ਜੋੜ ਰਹੇ ਹਨ ਜਿਸ ਦਾ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਅੰਦਰ ਬਹੁਤ ਲਾਭ ਮਿਲੇਗਾ। ਪ੍ਰਿੰਸੀਪਲ ਨਿਰਦੋਸ ਰਲਹੱਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੀ.ਜੀ.ਐਸ. ਪਰਿਵਾਰ ਦਾ ਵਿਹੜਾ ਇਲਾਕੇ ਦੀਆਂ ਸੰਸਥਾਵਾਂ ਲਈ ਵਿਦਿਆਰਥੀ ਵਰਗ ਵਾਸਤੇ ਅਜਿਹੇ ਸਮਾਗਮ ਕਰਵਾਉਣ ਲਈ ਹਮੇਸ਼ਾ ਖੁੱਲ੍ਹਾ ਹੈ ਕਿਉਂਕਿ ਸਾਡੀ ਸੰਸਥਾ ਹਮੇਸ਼ਾ ਹੀ ਵਿਦਿਆਰਥੀ ਵਰਗ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੀ ਹੈ। ਉਨ੍ਹਾਂ ਸਮਾਗਮ ਵਿਚ ਆਏ ਸਮੁੱਚੇ ਮਹਿਮਾਨਾਂ ਨੂੰ ਜੀ ਆਇਆ ਵੀ ਆਖਿਆ। ਇਸ ਸਮੇਂ ਹੋਏ ‘ਦਿਮਾਗਾਂ ਦੀ ਜੰਗ’ ਦੇ ਕੁਇਜ਼ ਮੁਕਾਬਲਿਆਂ ਵਿਚ ਤੇਜ਼ੀ ਨਾਲ ਜੁਆਬ ਦਿੰਦੇ ਹੋਏ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਨੇ ਪਹਿਲਾ ਸਥਾਨ, ਮਾਤਾ ਗੁਜਰੀ ਪਬਲਿਕ ਸਕੂਲ ਭਦੌੜ ਨੇ ਦੂਜਾ ਸਥਾਨ ਅਤੇ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੀਆਂ ਸੰਸਥਾਵਾਂ ਨਾਮ ਰੌਸ਼ਨ ਕੀਤਾ। ਨਗਰ ਕੌਂਸਲ ਸਾਬਕਾ ਪ੍ਰਧਾਨ ਮਨੀਸ਼ ਗਰਗ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਸਿੰਗਲਾ, ਪ੍ਰਿੰਸੀਪਲ ਨਿਰਦੋਸ ਰਲਹੱਨ ਸਮਾਗਮ ਵਿਚ ਪੁੱਜੇ ਮਹਿਮਾਨਾਂ ਅਤੇ ਜੇਤੂ ਟੀਮਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਦਿਆਰਥੀਆਂ ਦੀ ਅੰਦਰਲੀ ਪ੍ਰਤਿਭਾ ਨੂੰ ਦੇਖਦੇ ਹੋਏ ਮਨ ਨੂੰ ਬਹੁਤ ਤਸੱਲੀ ਹੋਈ ਹੈ। ਇਸ ਸਮਾਗਮ ਨੂੰ ਅੱਗੇ ਹੋਰ ਬਿਹਤਰ ਤਰੀਕੇ ਨਾਲ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਸਮੇਂ ਰਜਿੰਦਰ ਕੁਮਾਰ ਮੰਡੀ, ਦੀਨਾ ਨਾਥ ਸਿੰਗਲਾ, ਪ੍ਰਧਾਨ ਹੀਰਾ ਲਾਲ ਸਿੰਗਲਾ, ਸੀਤਲ ਕੁਮਾਰ ਗਰਗ, ਬੀਰਬਲ ਦਾਸ ਗਰਗ, ਪੁਨੀਤ ਗਰਗ ਆੜ੍ਹਤੀਆ, ਪਿ੍ਰੰਸ ਗਰਗ, ਸੁਨੀਲ ਕੁਮਾਰ ਗਰਗ, ਦੀਪਕ ਬੋਨੀ ਸ਼ਰਮਾ, ਮਨੀਸ਼ ਕੁਮਾਰ ਮਿੱਤਲ, ਸਚਿਨ ਗਰਗ, ਜੋਗਿੰਦਰ ਸਿੰਘ ਮਠਾੜੂ, ਲਵਲ ਕੁਮਾਰ ਲਾਲਾ, ਪ੍ਰਵੀਨ ਕੁਮਾਰ ਗੌਤਮ, ਨੀਤਲ ਸਿੰਗਲਾ, ਪ੍ਰਿੰਸ ਸੇਠੀ, ਗਗਨਦੀਪ ਸਿੰਗਲਾ, ਕੌਂਸਲਰ ਕੁਲਵਿੰਦਰ ਕਿੰਦਾ, ਗੁਰਦੀਪ ਸਿੰਘ, ਹੇਮ ਰਾਜ ਸ਼ਰਮਾ, ਨਾਹਰ ਸਿੰਘ ਔਲਖ, ਅਸ਼ੋਕ ਕੁਮਾਰ ਭਲਵਾਨ, ਲਾਭ ਸਿੰਘ, ਅਮਰਜੀਤ ਸਿੰਘ, ਵਕੀਲ ਸਿੰਘ ਆਦਿ ਹਾਜ਼ਰ ਸਨ।