09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਦੀਪਗੜ੍ਹ ਦੇ ਘਰਾਂ ਅੰਦਰ ਵਾਟਰ ਸਪਲਾਈ ਨਾ ਪਹੁੰਚਣ ਕਾਰਨ ਲੋਕ ਪ੍ਰੇਸ਼ਾਨ -ਮੁਨਿਆਦ ਪੁਗਾ ਚੁੱਕੀ ਟੈਂਕੀ ਨਵੀਂ ਬਣਾਉਣ ਦੀ ਕੀਤੀ ਮੰਗ

ਭਦੌੜ, 9 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਪੇਂਡੂ ਖੇਤਰ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦੇ ਵਾਅਦੇ ਕਰ ਰਹੀ ਹੈ ਪਰ ਇੱਥੋਂ ਨਜ਼ਦੀਕੀ ਪਿੰਡ ਦੀਪਗੜ੍ਹ ਵਿਖੇ ਵਾਟਰ ਸਪਲਾਈ ਦੀ ਟੈਂਕੀ ਦੀ ਮੁਨਿਆਦ ਪੂਰੀ ਹੋਣ ਅਤੇ ਸਾਂਭ ਸੰਭਾਲ ਦੀ ਘਾਟ ਕਾਰਨ ਇਸ ਦੀ ਖ਼ਸਤਾ ਹਾਲਤ ਵਾਲੀ ਟੈਂਕੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ। ਉੱਥੇ ਟੈਂਕੀ ਉਪਰ ਪਾਣੀ ਨਾ ਚੜ੍ਹਨ ਕਾਰਨ ਲੋਕ ਪਾਣੀ ਬਾਝੋਂ ਵੀ ਬੇਹਾਲ ਹਨ ਅਤੇ ਲੋਕਾਂ ਅੰਦਰ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਹੋਇਆ ਹੈ।

Ad Position 21
No active advertisement
ਪਿੰਡ ਦੀਪਗੜ੍ਹ ਦੇ ਵਾਟਰ ਵਰਕਸ ਉਪਰ ਪਾਣੀ ਸਮੱਸਿਆ ਸਬੰਧੀ ਜਾਣਕਾਰੀ ਦਿੰਦੀਆਂ ਹੋਈਆਂ ਔਰਤਾਂ। ਤਸਵੀਰ : ਰਜਿੰਦਰ ਬੱਤਾ 10-10-2026
ਭਦੌੜ, 9 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਪੇਂਡੂ ਖੇਤਰ ਦੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਦੇ ਵਾਅਦੇ ਕਰ ਰਹੀ ਹੈ ਪਰ ਇੱਥੋਂ ਨਜ਼ਦੀਕੀ ਪਿੰਡ ਦੀਪਗੜ੍ਹ ਵਿਖੇ ਵਾਟਰ ਸਪਲਾਈ ਦੀ ਟੈਂਕੀ ਦੀ ਮੁਨਿਆਦ ਪੂਰੀ ਹੋਣ ਅਤੇ ਸਾਂਭ ਸੰਭਾਲ ਦੀ ਘਾਟ ਕਾਰਨ ਇਸ ਦੀ ਖ਼ਸਤਾ ਹਾਲਤ ਵਾਲੀ ਟੈਂਕੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ। ਉੱਥੇ ਟੈਂਕੀ ਉਪਰ ਪਾਣੀ ਨਾ ਚੜ੍ਹਨ ਕਾਰਨ ਲੋਕ ਪਾਣੀ ਬਾਝੋਂ ਵੀ ਬੇਹਾਲ ਹਨ ਅਤੇ ਲੋਕਾਂ ਅੰਦਰ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਹੋਇਆ ਹੈ। ਪਿੰਡ ਦੇ ਆਪ ਆਗੂ ਜੋਗਿੰਦਰ ਸਿੰਘ ਮਠਾੜੂ ਅਤੇ ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਟੈਂਕੀ ਦੀ ਖ਼ਸਤਾ ਹਾਲਤ ਸਬੰਧੀ ਸਾਲ 2022 ਵਿਚ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਨਵਾਂ ਬੋਰ ਅਤੇ ਨਵੀਂ ਟੈਂਕੀ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਤੇ ਉਨ੍ਹਾਂ ਨੇ ਦਸਤਖ਼ਤ ਕਰ ਕੇ ਵਿਭਾਗ ਨੂੰ ਮੰਗ ਪੱਤਰ ਭੇਜ ਵੀ ਦਿੱਤਾ ਸੀ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਟੈਂਕੀ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਖੜ੍ਹੀ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੈਂਕੀ ਦਾ ਜਾਇਜ਼ਾ ਲੈ ਕੇ ਟੈਂਕੀ ਦੀ ਸੁਰੱਖਿਆ ਦੀ ਜਾਂਚ ਕਰਵਾਈ ਜਾਵੇ ਅਤੇ ਪਿੰਡ ਵਿਚ ਨਵੀਂ ਵਾਟਰ ਸਪਲਾਈ ਟੈਂਕੀ ਦਾ ਨਿਰਮਾਣ ਕਰਵਾਇਆ ਜਾਵੇ। ਵਾਟਰ ਵਰਕਸ ’ਤੇ ਇਕੱਤਰ ਹੋਈਆਂ ਔਰਤਾਂ ਨੇ ਮੰਗ ਪੱਤਰ ਦਿਖਾਉਂਦੇ ਦੱਸਿਆ ਕਿ ਵਾਟਰ ਸਪਲਾਈ ਠੱਪ ਰਹਿਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਘਰਾਂ ਅੰਦਰ ਪਾਣੀ ਦੀ ਪੂਰਤੀ ਕਰਨ ਲਈ ਗੁਆਂਢੀਆਂ ਦੇ ਘਰਾਂ ਅੰਦਰ ਲੱਗੀਆਂ ਮੱਛੀ ਮੋਟਰਾਂ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਮੋਟਰ ਦਾ ਪਾਣੀ ਟੈਂਕੀ ਉਪਰ ਨਾ ਚੜ੍ਹਨ ਕਾਰਨ ਦੂਰ ਪੈਂਦੇ ਘਰਾਂ ਅੰਦਰ ਪਾਣੀ ਨਹੀਂ ਪਹੁੰਚ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀਆਂ ਹਾਂ ਕਿ ਪਿੰਡ ਅੰਦਰ ਪਾਣੀ ਵਾਲੀ ਟੈਂਕੀ ਨਵੀਂ ਬਣਾਈ ਜਾਵੇ ਅਤੇ ਵਾਟਰ ਸਪਲਾਈ ਤੁਰੰਤ ਸਹੀ ਤਰੀਕੇ ਨਾਲ ਚਾਲੂ ਕਰ ਕੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਇੰਡੀਆ ਗੱਠਜੋੜ ਨਾਲ ਸਬੰਧਿਤ ਪਾਰਟੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਧਰਨਾ ਅਗਲੀ ਖ਼ਬਰ ਪਿੰਡ ਸਹੌਰ ’ਚ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਕਾਰਨ ਕਿਸਾਨਾਂ ’ਚ ਰੋਸ
Ad Position 24