18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਦਿਆਰਥਣ ਐਸ਼ਵਿਨ ਕੌਰ ਨੇ ਏਸ਼ੀਆ ਪੈਸੀਫਿਕ ਡੈਫ ਚੈਂਪੀਅਨਸ਼ਿਪ ’ਚ ਜਿੱਤੇ ਚਾਰ ਤਗਮੇ

ਬਰਨਾਲਾ, 17 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦੀ ਹੋਣਹਾਰ ਟੇਬਲ ਟੈਨਿਸ ਖਿਡਾਰਨ ਐਸ਼ਵਿਨ ਕੌਰ ਨੇ ਮਲੇਸ਼ੀਆ ਦੇ ਪੇਨਾਂਗ ਵਿਖੇ ਏਸ਼ੀਆ ਪੈਸੀਫਿਕ ਡੈਫ ਮਲਟੀ-ਸਪੋਰਟਸ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਗਮੇ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਐਸ਼ਵਿਨ ਕੌਰ ਨੇ ਟੇਬਲ ਟੈਨਿਸ ਦੇ ਟੀਮ ਮੁਕਾਬਲੇ ਅਤੇ ਮਹਿਲਾ ਡਬਲਜ਼ ਵਿਚ ਦੋ ਸੋਨੇ ਦੇ ਤਗਮੇ, ਜਦਕਿ ਮਿਕਸਡ ਡਬਲਜ਼ ਅਤੇ ਵਿਅਕਤੀਗਤ ਮੁਕਾਬਲੇ ਵਿਚ ਦੋ ਤਾਂਬੇ ਦੇ ਤਗਮੇ ਜਿੱਤੇ।

Ad Position 21
No active advertisement
ਖਿਡਾਰਨ ਐਸ਼ਵਿਨ ਕੌਰ ਸੰਸਕਾਰ ਵੈਲੀ ਸਮਾਰਟ ਸਕੂਲ ਵਿਖੇ ਪ੍ਰਬੰਧਕ ਖ਼ੂਨਦਾਨ ਕਰਨ ਵਾਲੇ ਦਾਨੀ ਦੀ ਹੌਸਲਾ ਅਫ਼ਜਾਈ ਕਰਦੇ ਹੋਏ। ਤਸਵੀਰ-ਲਖਵਿੰਦਰ ਪਾਲ ਗਰਗ 18-10-2026
ਬਰਨਾਲਾ, 17 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਦੀ ਹੋਣਹਾਰ ਟੇਬਲ ਟੈਨਿਸ ਖਿਡਾਰਨ ਐਸ਼ਵਿਨ ਕੌਰ ਨੇ ਮਲੇਸ਼ੀਆ ਦੇ ਪੇਨਾਂਗ ਵਿਖੇ ਏਸ਼ੀਆ ਪੈਸੀਫਿਕ ਡੈਫ ਮਲਟੀ-ਸਪੋਰਟਸ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਗਮੇ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਐਸ਼ਵਿਨ ਕੌਰ ਨੇ ਟੇਬਲ ਟੈਨਿਸ ਦੇ ਟੀਮ ਮੁਕਾਬਲੇ ਅਤੇ ਮਹਿਲਾ ਡਬਲਜ਼ ਵਿਚ ਦੋ ਸੋਨੇ ਦੇ ਤਗਮੇ, ਜਦਕਿ ਮਿਕਸਡ ਡਬਲਜ਼ ਅਤੇ ਵਿਅਕਤੀਗਤ ਮੁਕਾਬਲੇ ਵਿਚ ਦੋ ਤਾਂਬੇ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਇੰਜ: ਰਾਕੇਸ਼ ਕੁਮਾਰ ਗੁਪਤਾ, ਡਾਇਰੈਕਟਰ ਅਜੈ ਮਿੱਤਲ, ਡੀਨ ਅਕਾਦਮਿਕ ਡਾ: ਭਵੇਤ ਗਰਗ, ਪ੍ਰੋ: ਕੁਲਦੀਪ ਸਿੰਘ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਾਈਸ-ਚੇਅਰਮੈਨ ਸ੍ਰੀ ਰਾਜੀਵ ਮੰਗਲਾ, ਜਨਰਲ ਸਕੱਤਰ ਇੰਜੀ. ਵਿੱਕੀ ਸਿੰਗਲ, ਜੁਆਇੰਟ ਸਕੱਤਰ ਇੰਜੀ. ਇੰਦਰਪਾਲ ਗੋਇਲ, ਐਡੀਸ਼ਨਲ ਸਕੱਤਰ ਇੰਜੀ. ਮੋਹਿਤ ਮੰਗਲਾ, ਖ਼ਜ਼ਾਨਚੀ ਸ੍ਰੀ ਅਸ਼ਵਨੀ ਕੁਮਾਰ, ਹਰਭਜਨ ਸਿੰਘ ਨੇ ਐਸ਼ਵਿਨ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਇਹ ਸਫਲਤਾ ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਾਨਦਾਰ ਮਿਸਾਲ ਹੈ।
Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ ਸਕੂਲ ਅੰਤਰ ਸਕੂਲ ਇੰਗਲਿਸ਼ ਡਿਬੇਟ 2026 ਮੁਕਾਬਲਿਆਂ ’ਚ ਅੱਵਲ ਅਗਲੀ ਖ਼ਬਰ ਗਹਿਲ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ
Ad Position 24