ਸੋਲਾਂ ਵਾਲਾ ਮੱਠ ’ਤੇ ਛਿਮਾਹੀ ਮੇਲਾ ਭਰਿਆ, ਸੈਂਕੜੇ ਲੋਕਾਂ ਨੇ ਮਿੱਟੀ ਕੱਢੀ
ਹੈਪੀ ਕਲੱਬ ਵਲੋਂ ਗੋਲਡਨ ਜੁਬਲੀ ਮੌਕੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਸੋਲ੍ਹਾਂ ਵਾਲਾ ਮੱਠ ਮਾਤਾ ਦਾ ਮੰਦਰ ਵਿਖੇ ਛਿਮਾਹੀ ਮੇਲਾ ਭਰਿਆ। ਸੈਂਕੜੇ ਲੋਕਾਂ ਨੇ ਮੰਦਰ ਵਿਚ ਮੱਥਾ ਟੇਕਿਆ ਤੇ ਪੁਰਾਤਨ ਛੱਪੜੀ ਵਿਚ ਮਿੱਟੀ ਕੱਢੀ।
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਸੋਲ੍ਹਾਂ ਵਾਲਾ ਮੱਠ ਮਾਤਾ ਦਾ ਮੰਦਰ ਵਿਖੇ ਛਿਮਾਹੀ ਮੇਲਾ ਭਰਿਆ। ਸੈਂਕੜੇ ਲੋਕਾਂ ਨੇ ਮੰਦਰ ਵਿਚ ਮੱਥਾ ਟੇਕਿਆ ਤੇ ਪੁਰਾਤਨ ਛੱਪੜੀ ਵਿਚ ਮਿੱਟੀ ਕੱਢੀ। ਨਵ ਵਿਆਹੇ ਜੋੜਿਆ ਨੇ ਜਿੱਥੇ ਸੁੱਖ ਮੰਗੀ, ਉੱਥੇ ਨਵਜੰਮੇ ਲੜਕਿਆਂ ਦੀ ਵੱਡੀ ਗਿਣਤੀ ’ਚ ਝੰਡ ਵੀ ਲੁਹਾਈ ਗਈ। ਮੰਦਰ ਦੇ ਮੁੱਖ ਪੁਜਾਰੀ ਬਾਬਾ ਪਵਨ ਕੁਮਾਰ ਦੀ ਅਗਵਾਈ ਵਿਚ ਕਮੇਟੀ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਬਾਬਾ ਪਵਨ ਕੁਮਾਰ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵਲੋਂ ਅਗਲੇ ਮੇਲੇ ਲਈ ਰਸਦ ਪਹਿਲਾਂ ਹੀ ਭੇਟਾ ਕਰ ਦਿੱਤੀ ਗਈ। ਮੇਲੇ ਵਿਚ ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਸਤਨਾਮ ਸਿੰਘ ਖੁੱਡੀ ਕਲਾਂ, ਰੂਪ ਸਿੰਘ ਜਾਗਲ ਸਾਬਕਾ ਸਰਪੰਚ, ਭਗਵਾਨ ਦਾਸ ਭਾਨਾ ਜੋਧਪੁਰੀ, ਅਸ਼ੋਕ ਕੁਮਾਰ ਸ਼ਹਿਣੇ ਵਾਲੇ ਆਦਿ ਨੇ ਹਾਜ਼ਰੀ ਲਗਵਾਈ। ਸਟੇਜ ਦੇ ਫ਼ਰਜ਼ ਦਰਸੀ ਦੁੱਗਲ ਨੇ ਨਿਭਾਏ। ਇਸ ਮੌਕੇ ਹਰਦੀਪ ਕੁਮਾਰ, ਰਮਨ ਕੁਮਾਰ, ਸੱਤਪਾਲ ਸਿੰਘ ਖੁੱਡੀ, ਮਿੰਨੀ ਦਿਉਲ, ਕਾਲਾ ਸਿੰਘ ਬਾਜਵਾ, ਸੀਰਾ ਦਿਉਲ, ਅਰਸੂ ਚੀਮਾ, ਦੀਪੂ ਖੁੱਡੀ, ਲੱਖਾ ਖੁੱਡੀ, ਪਾਲੀ ਸਿੰਘ, ਰਾਜਿੰਦਰ ਸਿੰਘ ਕਾਲਾ, ਦਰਸ਼ਨ ਸਿੰਘ ਨੰਬਰਦਾਰ, ਤਾਰੀ ਖੁੱਡੀ, ਹਰਦੇਵ ਸਿੰਘ ਜੋਧਪੁਰ, ਹਿੰਮਤ ਸਿੰਘ ਈਨਾ, ਰੋਡਾ ਸਿੰਘ, ਮੋਹਣ ਸਿੰਘ ਚੀਮਾ, ਰੂਪ ਸਿੰਘ ਈਨਾ, ਆਤਮਾ ਸਿੰਘ ਦਿਉਲ, ਪਿੰਨੀ ਸਿੰਘ ਬਾਜਵਾ, ਕਾਲਾ ਸਿੰਘ, ਹੁਕਮ ਸਿੰਘ ਸੋਹਲ ਪੱਤੀ, ਬੰਤ ਸਿੰਘ ਢਿੱਲਵਾਂ, ਮੇਜਰ ਸਿੰਘ, ਕੌਰਾ ਸਿੰਘ ਮਾਘੀ ਕਾ ਆਦਿ ਸੇਵਾਦਾਰਾਂ ਨੇ ਸਮੁੱਚੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।