ਡੇਰਾ ਬਾਬਾ ਪਰਾਗਦਾਸ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਹੋਏ ਬ੍ਰਹਮਲੀਨ
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਉਰਫ਼ ਗੁਰਦੀਪ ਸਿੰਘ ਫਰਵਾਹੀ ਬ੍ਰਹਮਲੀਨ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਵਿਖੇ ਕੀਤਾ ਗਿਆ।
ਬ
ਬਾਬਾ ਤਰਲੋਚਨ ਦਾਸ ਜੀ ਦੀ ਤਪੱਸਿਆ ਦੀ ਪੁਰਾਣੀ ਤਸਵੀਰ।
19-10-2026
ਰੂੜੇਕੇ ਕਲਾਂ, 18 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਦੇ ਸੇਵਾਦਾਰ ਬਾਬਾ ਤਰਲੋਚਨ ਦਾਸ ਉਰਫ਼ ਗੁਰਦੀਪ ਸਿੰਘ ਫਰਵਾਹੀ ਬ੍ਰਹਮਲੀਨ ਹੋ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਡੇਰਾ ਬਾਬਾ ਪਰਾਗਦਾਸ ਪਿੰਡ ਕਾਹਨੇਕੇ ਵਿਖੇ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਰਪੰਚ ਬਬਲਪ੍ਰੀਤ ਸਿੰਘ ਬਬਲਾ, ਪੰਚ ਡਾ: ਰਣਜੀਤ ਸਿੰਘ, ਨਿਰਮਲ ਸਿੰਘ ਗੋਰਾ, ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਬਾਬਾ ਤਰਲੋਚਨ ਦਾਸ ਜੀ ਪਿਛਲੇ ਇਕ ਮਹੀਨੇ ਤੋਂ ਪੀਂਘ ’ਤੇ ਇਕ ਲੱਤ ’ਤੇ ਖੜ੍ਹ ਕੇ ਤਪੱਸਿਆ ਕਰ ਰਹੇ ਸਨ। ਪਿਛਲੇ ਦਿਨੀਂ ਤਪੱਸਿਆ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਅਟੈਕ ਕਾਰਨ ਉਹ ਬ੍ਰਹਮਲੀਨ ਹੋ ਗਏ। ਵੱਡੀ ਗਿਣਤੀ ਸੰਗਤਾਂ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਵਿਚ ਭਾਗ ਲਿਆ ਗਿਆ। ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਕਾਹਨੇਕੇ, ਭੋਲਾ ਸਿੰਘ, ਦਰਸ਼ਨ ਸਿੰਘ, ਗੀਰਾ ਸਿੰਘ, ਜੀਤ ਸਿੰਘ, ਬਲਵੀਰ ਸਿੰਘ, ਜਥੇਦਾਰ ਸੁਖਦੇਵ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਤਾਰੀ ਸਿੰਘ, ਬੂਟਾ ਸਿੰਘ, ਮਿਸਤਰੀ ਭੋਲਾ ਸਿੰਘ, ਅੰਮ੍ਰਿਤਪਾਲ ਸਿੰਘ, ਕਰਮ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।