19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਗਰ ਕੌਂਸਲ ਧਨੌਲਾ ਦੇ ਕੌਂਸਲਰਾਂ ਅਤੇ ਨਗਰ ਪਤਵੰਤਿਆਂ ਨੇ ਦਿੱਤਾ ਧਰਨਾ

ਧਨੌਲਾ, 19 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਦੇ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਮੁੰਦਰੀ ਐਮ. ਸੀ ਦੀ ਅਗਵਾਈ ਹੇਠ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜ ਕੇ ਧਰਨਾ ਦੇ ਦਿੱਤਾ।

Ad Position 21
No active advertisement
ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਰੋਸ ਧਰਨਾ ਦਿੰਦੇ ਹੋਏ ਕੌਂਸਲਰ ਅਤੇ ਪਤਵੰਤੇ। ਤਸਵੀਰ : ਜਤਿੰਦਰ ਸਿੰਘ ਧਨੌਲਾ 20-10-2026
ਧਨੌਲਾ, 19 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਦੇ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਮੁੰਦਰੀ ਐਮ.ਸੀ ਦੀ ਅਗਵਾਈ ਹੇਠ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜ ਕੇ ਧਰਨਾ ਦੇ ਦਿੱਤਾ। ਗੱਲਬਾਤ ਕਰਦਿਆਂ ਐਮ.ਸੀ ਸੁਖਵਿੰਦਰ ਸਿੰਘ ਮੁੰਦਰੀ ਤੇ ਐਮ.ਸੀ ਸਾਹਿਬ ਸੋਢੀ ਨੇ ਆਖਿਆ ਕਿ ਇਕ ਕਰੋੜ ਰੁਪਏ ਮੈਰਿਜ ਪੈਲੇਸ ਬਣਾਏ ਜਾਣ ਲਈ ਧਨੌਲਾ ਲਈ ਜਾਰੀ ਹੋਏ ਸਨ। ਪ੍ਰੰਤੂ ਕੁੱਝ ਸੌੜੀ ਸੋਚ ਵਾਲੇ ਵਿਅਕਤੀਆਂ ਨੇ ਇਸ ਰਾਸ਼ੀ ਨੂੰ ਵਾਪਸ ਭੇਜਣ ਦਾ ਰਸਤਾ ਪੱਧਰਾ ਕਰ ਦਿੱਤਾ। ਸੁਖਵਿੰਦਰ ਸਿੰਘ ਮੁੰਦਰੀ ਅਤੇ ਸਾਹਿਬ ਸੋਢੀ ਨੇ ਇਕਸੁਰ ਹੁੰਦਿਆਂ ਆਖਿਆ ਕਿ ਉਨ੍ਹਾਂ ਨੂੰ ਤਕਰੀਬਨ 5 ਮਹੀਨੇ ਕੌਂਸਲਰ ਬਣੇ ਨੂੰ ਹੋ ਚੁੱਕੇ ਹਨ। ਹੁਣ ਤੱਕ ਉਨ੍ਹਾਂ ਦੇ ਵਾਰਡ ਦੀ ਸਾਰ ਤੱਕ ਨਹੀਂ ਲਈ ਜਾ ਰਹੀ। ਉਨ੍ਹਾਂ ਆਖਿਆ ਕਿ ਇਲਾਕੇ ਦੇ ਲੋਕਾਂ ਨੇ ਭਰੋਸਾ ਰੱਖ ਕੇ ਉਨ੍ਹਾਂ ਨੂੰ ਜਿੱਤਣ ਦਾ ਅਵਸਰ ਪ੍ਰਦਾਨ ਕੀਤਾ ਪ੍ਰੰਤੂ ਹੁਣ ਉਨ੍ਹਾਂ ਨਾਲ ਵਿਤਕਰਾ ਰੱਖ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਰਮਿਆਨ ਫ਼ਾਸਲੇ ਵਧਾਏ ਜਾਣ ਲਈ ਜੁਗਾੜ ਲਗਾਏ ਜਾ ਰਹੇ ਹਨ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਹਿਬ ਸੋਢੀ ਤੇ ਸੁਖਵਿੰਦਰ ਮੁੰਦਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਨੀਸ਼ ਕੁਮਾਰ ਐਮ.ਸੀ, ਬੂਟਾ ਸਿੰਘ ਐਮ.ਸੀ, ਬਿੱਲੂ ਸਿੰਘ ਐਮ.ਸੀ ਤੋਂ ਇਲਾਵਾ ਹੋਰਾਂ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਹੈ। ਧਰਨਾਕਾਰੀਆਂ ਨੇ ਆਖਿਆ ਕਿ ਅਸੀਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ ਜਦ ਤੱਕ ਇਕ ਕਰੋੜ ਰੁਪਏ ਦੀ ਮੈਰਿਜ ਪੈਲੇਸ ਦੀ ਗਰਾਂਟ ਵਾਪਸ ਨਹੀਂ ਲਿਆਂਦੀ ਜਾਂਦੀ ਅਤੇ ਜਦ ਤੱਕ ਉਨ੍ਹਾਂ ਦੇ ਵਾਰਡਾਂ ਦੇ ਕੰਮ ਨਹੀਂ ਕੀਤੇ ਜਾਂਦੇ, ਤਦ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਮੰਡੀ ਦੇ ਵਸਨੀਕ, ਸਮਰਥਕ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰ ਅਤੇ ਟਰਾਲੇ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ ਅਗਲੀ ਖ਼ਬਰ ਵਿਧਾਇਕ ਉੱਗੋਕੇ ਦੇ ਗੇਟ ’ਤੇ ਚਿਪਕਾਇਆ ਰੋਸ ਪੱਤਰ
Ad Position 24