20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕਾਰ ਅਤੇ ਟਰਾਲੇ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ

ਧਨੌਲਾ, 19 ਅਕਤੂਬਰ (ਜਤਿੰਦਰ ਸਿੰਘ ਧਨੌਲਾ)- ਧਨੌਲਾ-ਬਰਨਾਲਾ-ਭੱਠਲਾਂ ਟੀ-ਪੁਆਇੰਟ ਦੇ ਨਜ਼ਦੀਕ ਬਰਨਾਲੇ ਤੋਂ ਆ ਰਹੀ ਕਾਰ ਦੇ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਬਰਨਾਲੇ ਦੇ ਵਸਨੀਕ ਚਸ਼ਨ ਕੁਮਾਰ ਪੁੱਤਰ ਮੱਖਣ ਕੁਮਾਰ ਦੀ ਮੌਤ ਹੋ ਗਈ। ਜਦਕਿ ਰਾਜਪੁਰੇ ਤੋਂ ਟਰਾਈਡੈਂਟ ਗਰੁੱਪ ਦਾ ਮਾਲ ਭਰ ਕੇ ਆ ਰਹੇ ਡਰਾਈਵਰ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਦਾਮਨ ਹੇੜੀ ਰਾਜਪੁਰਾ ਦਾ ਟਰਾਲਾ ਨੁਕਸਾਨਿਆ ਗਿਆ, ਖ਼ੁਦ ਵਾਲ-ਵਾਲ ਬਚ ਗਏ।

Ad Position 21
No active advertisement
ਅਜੀਤ ਡੈਸਕ 20-10-2026
ਧਨੌਲਾ, 19 ਅਕਤੂਬਰ (ਜਤਿੰਦਰ ਸਿੰਘ ਧਨੌਲਾ)- ਧਨੌਲਾ-ਬਰਨਾਲਾ-ਭੱਠਲਾਂ ਟੀ-ਪੁਆਇੰਟ ਦੇ ਨਜ਼ਦੀਕ ਬਰਨਾਲੇ ਤੋਂ ਆ ਰਹੀ ਕਾਰ ਦੇ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਬਰਨਾਲੇ ਦੇ ਵਸਨੀਕ ਚਸ਼ਨ ਕੁਮਾਰ ਪੁੱਤਰ ਮੱਖਣ ਕੁਮਾਰ ਦੀ ਮੌਤ ਹੋ ਗਈ। ਜਦਕਿ ਰਾਜਪੁਰੇ ਤੋਂ ਟਰਾਈਡੈਂਟ ਗਰੁੱਪ ਦਾ ਮਾਲ ਭਰ ਕੇ ਆ ਰਹੇ ਡਰਾਈਵਰ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਦਾਮਨ ਹੇੜੀ ਰਾਜਪੁਰਾ ਦਾ ਟਰਾਲਾ ਨੁਕਸਾਨਿਆ ਗਿਆ, ਖ਼ੁਦ ਵਾਲ-ਵਾਲ ਬਚ ਗਏ। ਇਕੱਤਰ ਜਾਣਕਾਰੀ ਅਨੁਸਾਰ ਵੈਨਿਊ ਕਾਰ ਨੰਬਰ ਪੀ.ਬੀ 19 ਵਾਈ-3884 ਬਰਨਾਲੇ ਦੇ ਕਾਰ ਸਵਾਰ ਚਸ਼ਨ ਕੁਮਾਰ ਪੁੱਤਰ ਮੱਖਣ ਕੁਮਾਰ ਬਰਨਾਲੇ ਤੋਂ ਧਨੌਲਾ ਮੁੜਨ ਦੀ ਬਜਾਏ ਗਲਤ ਪਾਸੇ ਸੜਕ ਵੱਲ ਮੁੜ ਗਏ। ਜਿਸ ਕਾਰਨ ਹਾਦਸਾ ਵਾਪਰ ਗਿਆ ਅਤੇ ਅੱਗੋਂ ਆ ਰਹੇ ਟਰਾਲੇ ਦੇ ਨਾਲ ਜਾ ਟਕਰਾਏ। ਗੰਭੀਰ ਜ਼ਖ਼ਮੀ ਨੂੰ ਤੁਰੰਤ ਪ੍ਰਾਈਵੇਟ ਗੱਡੀ ਵਿਚ ਪਾ ਕੇ ਬਰਨਾਲੇ ਬੀ.ਐਮ.ਸੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਸੀਨੀਅਰ ਕਰਮਚਾਰੀ ਜੋਧ ਸਿੰਘ ਤੁਰੰਤ ਘਟਨਾ ਸਥਾਨ ’ਤੇ ਪੁੱਜ ਗਏ ਤੇ ਟਰੈਫ਼ਿਕ ਨੂੰ ਬਹਾਲ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪਿੰਡ ਸੇਖਾ ਦੇ ਇੱਕ ਨੌਜਵਾਨ ਨੂੰ ਅਗਵਾ ਕਰਨ ਦਾ- ਪੁਲਿਸ ਵਲੋਂ ਤਿੰਨ ਜਣਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਅਗਲੀ ਖ਼ਬਰ ਨਗਰ ਕੌਂਸਲ ਧਨੌਲਾ ਦੇ ਕੌਂਸਲਰਾਂ ਅਤੇ ਨਗਰ ਪਤਵੰਤਿਆਂ ਨੇ ਦਿੱਤਾ ਧਰਨਾ
Ad Position 24