-ਮਾਮਲਾ ਪਿੰਡ ਸੇਖਾ ਦੇ ਇੱਕ ਨੌਜਵਾਨ ਨੂੰ ਅਗਵਾ ਕਰਨ ਦਾ-
ਪੁਲਿਸ ਵਲੋਂ ਤਿੰਨ ਜਣਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ
ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਬੀਤੇ ਦਿਨੀਂ ਪਿੰਡ ਸੇਖਾ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਕਤਲ ਕਰਨ ਉਪਰੰਤ ਲਾਸ਼ ਸ਼ਹਿਣੇ ਦੀ ਨਹਿਰ ’ਚ ਸੁੱਟਣ ਸਬੰਧੀ ਥਾਣਾ ਸਿਟੀ-2 ਬਰਨਾਲਾ ਵਲੋਂ 3 ਜਣਿਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਿਟੀ-2 ਦੇ ਐਸ.
ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਬੀਤੇ ਦਿਨੀਂ ਪਿੰਡ ਸੇਖਾ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਕਤਲ ਕਰਨ ਉਪਰੰਤ ਲਾਸ਼ ਸ਼ਹਿਣੇ ਦੀ ਨਹਿਰ ’ਚ ਸੁੱਟਣ ਸਬੰਧੀ ਥਾਣਾ ਸਿਟੀ-2 ਬਰਨਾਲਾ ਵਲੋਂ 3 ਜਣਿਆਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਿਟੀ-2 ਦੇ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਰਾਜ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਸਨ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਨੂੰ ਨਾਮਾਲੂਮ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਜਿਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ। ਪੁਲਿਸ ਨੇ ਮੁੱਦਈ ਦੇ ਬਿਆਨਾਂ ’ਤੇ ਅਗਵਾ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਦੀ ਜਾਂਚ ਸਾਹਮਣੇ ਆਇਆ ਕਿ ਗੁਰਦੀਪ ਸਿੰਘ ਉਸ ਦੀ ਭੂਆ ਦੇ ਲੜਕੇ ਜਗਦੇਵ ਸਿੰਘ ਦੇਬੀ ਨਾਲ ਪਰਵਿੰਦਰ ਸਿੰਘ, ਨੀਸੂ ਹੋਰਨਾਂ ਨੇ ਗਲਾ ਦੱਬ ਕੇ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਸ਼ਹਿਣੇ ਵਾਲੀ ਨਹਿਰ ’ਚ ਸੁੱਟ ਦਿੱਤਾ ਸੀ। ਪੁਲਿਸ ਵਲੋਂ ਲਾਸ਼ ਬਰਾਮਦ ਕਰ ਕੇ ਕਤਲ ਲਈ ਜ਼ਿੰਮੇਵਾਰ ਉਕਤ ਤਿੰਨੋਂ ਜਣਿਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਤਲ ਪਿੱਛੇ ਵਜ੍ਹਾ ਰੰਜਸ਼ ਹੋਰ ਵੀ ਹੋ ਸਕਦੀ ਹੈ। ਜਿਸ ਬਾਰੇ ਪੁਲਿਸ ਦੀ ਟੀਮ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।