ਨਿਖਿਲ ਛਾਬੜਾ ਤੇ ਸਾਥੀ ਭਾਜਪਾ ’ਚ ਸ਼ਾਮਿਲ
ਮਲੇਰਕੋਟਲਾ, 19 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਵਿਖੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਭਾਜਪਾ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਭਾਜਪਾ ਮਲੇਰਕੋਟਲਾ ਸਰਕਲ-1 ਦੀ ਟੀਮ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਨਿਖਿਲ ਛਾਬੜਾ, ਤਾਬਿਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਸਰਕਲ- 1 ਮਲੇਰਕੋਟਲਾ ਦੇ ਯੂਥ ਪ੍ਰਧਾਨ ਵਿਸ਼ਵ ਰਾਜ ਗੌਤਮ (ਵਾਸੂ) ਵਲੋਂ ਯੁਵਾ ਮੋਰਚਾ ਦੀ ਟੀਮ ਵਿਚ ਸ਼ਾਮਿਲ ਕਰਵਾਇਆ ਗਿਆ।
ਮਲੇਰਕੋਟਲਾ, 19 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ ਵਿਖੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਅਤੇ ਭਾਜਪਾ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਭਾਜਪਾ ਮਲੇਰਕੋਟਲਾ ਸਰਕਲ-1 ਦੀ ਟੀਮ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਨਿਖਿਲ ਛਾਬੜਾ, ਤਾਬਿਸ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਸਰਕਲ- 1 ਮਲੇਰਕੋਟਲਾ ਦੇ ਯੂਥ ਪ੍ਰਧਾਨ ਵਿਸ਼ਵ ਰਾਜ ਗੌਤਮ (ਵਾਸੂ) ਵਲੋਂ ਯੁਵਾ ਮੋਰਚਾ ਦੀ ਟੀਮ ਵਿਚ ਸ਼ਾਮਿਲ ਕਰਵਾਇਆ ਗਿਆ। ਭਾਜਪਾ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਦੀਆਂ ਨੀਤੀਆਂ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਰਕਲ-1 ਦੇ ਪ੍ਰਧਾਨ ਦੀਪਕ ਸ਼ੋਰੀ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਮਨਪ੍ਰੀਤ ਬੱਗਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।