ਇਕ ਕਰੋੜ ਰੁਪਏ ਸਮੇਤ ਵਿਆਜ ਛੇਤੀ ਧਨੌਲੇ ਲਈ ਲੈ ਕੇ ਦੇਣ ਦੇ ਭਰੋਸੇ ਉਪਰੰਤ ਕੌਂਸਲਰਾਂ ਨੇ ਧਰਨਾ ਚੁੱਕਿਆ
ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਨਗਰ ਕੌਂਸਲ ਦੇ ਕੌਂਸਲਰਾਂ ਵਲੋਂ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਦਿੱਤਾ ਗਿਆ ਧਰਨਾ ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਦੇ ਭਰੋਸਾ ਦੇਣ ਉਪਰੰਤ ਚੁੱਕ ਲਿਆ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਕੌਂਸਲਰਾਂ ਵਲੋਂ ਕਮਿਊਨਿਟੀ ਸੈਂਟਰ ਬਣਾਏ ਜਾਣ ਲਈ ਧਨੌਲਾ ਵਿਖੇ ਆਈ ਇਕ ਕਰੋੜ ਰੁਪਏ ਦੀ ਗਰਾਂਟ ਵਾਪਸ ਭੇਜ ਦਿੱਤੇ ਜਾਣ ਦੇ ਰੋਸ ਵਜੋਂ ਤਿੰਨ ਦਿਨ ਤੋਂ ਹੜਤਾਲ ਕੀਤੀ ਜਾ ਰਹੀ ਸੀ।
ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਨਗਰ ਕੌਂਸਲ ਦੇ ਕੌਂਸਲਰਾਂ ਵਲੋਂ ਦਫ਼ਤਰ ਨਗਰ ਕੌਂਸਲ ਧਨੌਲਾ ਵਿਖੇ ਦਿੱਤਾ ਗਿਆ ਧਰਨਾ ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਦੇ ਭਰੋਸਾ ਦੇਣ ਉਪਰੰਤ ਚੁੱਕ ਲਿਆ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਕੌਂਸਲਰਾਂ ਵਲੋਂ ਕਮਿਊਨਿਟੀ ਸੈਂਟਰ ਬਣਾਏ ਜਾਣ ਲਈ ਧਨੌਲਾ ਵਿਖੇ ਆਈ ਇਕ ਕਰੋੜ ਰੁਪਏ ਦੀ ਗਰਾਂਟ ਵਾਪਸ ਭੇਜ ਦਿੱਤੇ ਜਾਣ ਦੇ ਰੋਸ ਵਜੋਂ ਤਿੰਨ ਦਿਨ ਤੋਂ ਹੜਤਾਲ ਕੀਤੀ ਜਾ ਰਹੀ ਸੀ। ਬੀਤੀ ਕੱਲ੍ਹ ਕੁੱਝ ਕੌਂਸਲਰਾਂ ਵਲੋਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਟੈਂਕੀ ’ਤੇ ਚੜ੍ਹਨ ਦੀ ਵੀ ਚਿਤਾਵਨੀ ਦੇ ਦਿੱਤੀ ਗਈ ਸੀ। ਪ੍ਰੰਤੂ ਬੀਤੀ ਰਾਤ ਰਾਮ ਤੀਰਥ ਮੰਨਾ ਦਫ਼ਤਰ ਨਗਰ ਕੌਂਸਲ ਧਨੌਲਾ ਪੁੱਜੇ ਅਤੇ ਸਮੁੱਚੇ ਕੌਂਸਲਰਾਂ ਨੂੰ ਭਰੋਸੇ ਵਿਚ ਲੈ ਕੇ ਆਖਿਆ ਕਿ ਛੇਤੀ ਹੀ ਦੁਬਾਰਾ ਜਗ੍ਹਾ ਦੀ ਚੋਣ ਕਰ ਕੇ ਥੋੜੇ ਅਰਸੇ ਦੌਰਾਨ ਹੀ ਇਹ ਰਾਸ਼ੀ ਇਕ ਕਰੋੜ ਰੁਪਏ ਸਮੇਤ ਵਿਆਜ ਦੁਬਾਰਾ ਵਾਪਸ ਧਨੌਲੇ ਨੂੰ ਲੈ ਕੇ ਦਿੱਤੀ ਜਾਵੇਗੀ। ਇਸ ਭਰੋਸੇ ਉਪਰੰਤ ਧਰਨੇ ਦੀ ਅਗਵਾਈ ਕਰ ਰਹੇ ਸੁਖਵਿੰਦਰ ਸਿੰਘ ਮੁੰਦਰੀ ਐਮ.ਸੀ, ਮਨੀਸ਼ ਕੁਮਾਰ ਐਮ.ਸੀ, ਸਾਹਿਬ ਸੋਢੀ ਐਮ.ਸੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ। ਰਾਮ ਤੀਰਥ ਮੰਨਾ ਨੇ ਸਾਰੇ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਵਾਰਡਾਂ ਦੇ ਜਿਹੜੇ ਰੁਕੇ ਕੰਮ ਹਨ, ਉਹ ਵੀ ਛੇਤੀ ਹੀ ਆਰੰਭ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।