ਜ਼ਿਲ੍ਹਾ ਬਰਨਾਲਾ ਵਿਚ ਦੀਵਾਲੀ/ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੰਸ ਜਾਰੀ
ਪਟਾਖੇ ਵੇਚਣ ਲਈ ਬਰਨਾਲਾ ਤੋਂ 4, ਭਦੌੜ ਤੋਂ 1 ਅਤੇ ਮਹਿਲ ਕਲਾਂ ਤੋਂ ਕੱਢਿਆ ਗਿਆ 1 ਡਰਾਅ
ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਪਟਾਕੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਅੱਜ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿਚ ਐਸ.
ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਪਟਾਕੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਅੱਜ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿਚ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਵਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੰਸ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਜ਼ਿਲ੍ਹੇ ਭਰ ਵਿਚ ਕੁੱਲ 131 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇਨ੍ਹਾਂ ਦੇ ਡਰਾਅ ਕੱਢੇ ਗਏ। ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ 57, ਮਹਿਲ ਕਲਾਂ ਤੋਂ 69, ਭਦੌੜ ਤੋਂ 5 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ ਪਟਾਖੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 4, ਭਦੌੜ ਤੋਂ 1 ਅਤੇ ਮਹਿਲ ਕਲਾਂ ਤੋਂ 1 ਡਰਾਅ ਕੱਢੇ ਗਏ। ਬਾਕੀ ਥਾਵਾਂ ਤੋਂ ਕੋਈ ਵੀ ਅਰਜ਼ੀ ਨਾ ਮਿਲਣ ਕਾਰਣ ਕੋਈ ਡਰਾਅ ਨਹੀਂ ਕੱਢਿਆ ਗਿਆ। ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਵੀ ਕੀਤੀ ਗਈ। ਐਸ.ਡੀ.ਐਮ. ਨੇ ਦੱਸਿਆ ਕਿ ਜ਼ਿਲ੍ਹੇ ਵਿਚ ਛੋਟੇ/ਗਰੀਨ ਪਟਾਖਿਆਂ ਦੀ ਖ਼ਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖ਼ਰੀਦ/ਵੇਚ ਕੀਤੀ ਜਾਵੇ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਰੀਨ ਪਟਾਕਿਆਂ ਦੀ ਵੇਚ ਤੇ ਖ਼ਰੀਦ ਲਈ ਜ਼ਿਲ੍ਹੇ ਅੰਦਰ ਸਥਾਨ ਨਿਰਧਾਰਤ ਕੀਤੇ ਗਏ ਹਨ। ਬਰਨਾਲਾ ਸ਼ਹਿਰ ਵਿਖੇ 22 ਏਕੜ ਦੇ ਸਾਹਮਣੇ ਪੁਰਾਣਾ ਦੁਸ਼ਹਿਰਾ ਗਰਾਊਂਡ, ਧਨੌਲਾ ਵਿਖੇ ਪੱਕਾ ਬਾਗ ਸਟੇਡੀਅਮ, ਹੰਡਿਆਇਆ ਵਿਖੇ ਦਾਣਾ ਮੰਡੀ ਹੰਡਿਆਇਆ, ਤਪਾ ਵਿਖੇ ਕੱਸੀ ਵਾਲਾ ਗਰਾਊਂਡ, ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਦੇ ਮੰਦਰ ਵਾਲੀ ਜਗ੍ਹਾ ਦੇ ਗਰਾਊਂਡ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਮਹਿਲ ਕਲਾਂ ਵਿਖੇ ਧਨੇਰ-ਛੀਨੀਵਾਲ ਰੋਡ ਚੌਕ ‘ਤੇ ਖਾਲੀ ਪਾਰਕ ਵਾਲੀ ਜਗ੍ਹਾ ਵਿਖੇ ਪਟਾਕੇ ਵੇਚੇ ਤੇ ਖ਼ਰੀਦੇ ਜਾ ਸਕਣਗੇ।