22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਗਰ ਕੌਂਸਲ ਤਪਾ ਦੇ ਈ.ਓ. ਖਿਲਾਫ਼ ਕੌਂਸਲਰਾਂ ਨੇ ਨਗਰ ਕੌਂਸਲ ’ਚ ਲਾਇਆ ਧਰਨਾ ਕੌਂਸਲਰਾਂ ਦੇ ਕਹਿਣ ਦੇ ਬਾਵਜੂਦ ਵੀ ਈ.ਓ ਦੀ ਬਦਲੀ ਨਾ ਹੋਣਾ ਸਵਾਲਾਂ ਦੇ ਘੇਰੇ ’ਚ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ ਅਤੇ ਸਮੂਹ ਕੌਂਸਲਰਾਂ ’ਚ ਚੱਲ ਰਿਹਾ ਵਿਵਾਦ ਦਿਨ ਬ ਦਿਨ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਨਗਰ ਕੌਂਸਲ ਤਪਾ ਤੇ ਸੱਤਾਧਿਰ ਦਾ ਕਬਜ਼ਾ ਹੋਣ ਦੇ ਬਾਵਜੂਦ ਵੀ ਕੌਂਸਲਰਾਂ ਦੇ ਕਹਿਣ ’ਤੇ ਈ.

Ad Position 21
No active advertisement
ਨਗਰ ਕੌਂਸਲ ਤਪਾ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ ਕੌਂਸਲਰ। ਤਸਵੀਰ : ਵਿਜੇ ਸ਼ਰਮਾ 23-10-2026
ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੇ ਕਾਰਜ ਸਾਧਕ ਅਫ਼ਸਰ ਅਤੇ ਸਮੂਹ ਕੌਂਸਲਰਾਂ ’ਚ ਚੱਲ ਰਿਹਾ ਵਿਵਾਦ ਦਿਨ ਬ ਦਿਨ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਨਗਰ ਕੌਂਸਲ ਤਪਾ ਤੇ ਸੱਤਾਧਿਰ ਦਾ ਕਬਜ਼ਾ ਹੋਣ ਦੇ ਬਾਵਜੂਦ ਵੀ ਕੌਂਸਲਰਾਂ ਦੇ ਕਹਿਣ ’ਤੇ ਈ.ਓ. ਦੀ ਬਦਲੀ ਨਾ ਹੋਣਾ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਦੱਸ ਦੇਈਏ ਕਿ ਲਗਭਗ ਇਕ ਮਹੀਨਾ ਪਹਿਲਾਂ ਸਮੂਹ ਕੌਂਸਲਰਾਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਰਜ ਸਾਧਕ ਅਫ਼ਸਰ ਉਪਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਸਬੰਧੀ ਦੋਸ਼ ਲਗਾਉਂਦਿਆਂ ਬਦਲੀ ਕਰਨ ਦੀ ਮੰਗ ਕੀਤੀ ਗਈ ਸੀ, ਪ੍ਰੰਤੂ ਸਬੰਧਿਤ ਅਧਿਕਾਰੀਆਂ ਨੇ ਕੌਂਸਲਰਾਂ ਵਲੋਂ ਦਿੱਤੀ ਗਈ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ’ਤੇ ਅੱਜ ਇਕੱਠੇ ਹੋਏ ਕੌਂਸਲਰਾਂ ਨੇ ਇਕ ਵਾਰ ਫਿਰ ਕਾਰਜ ਸਾਧਕ ਅਫ਼ਸਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਨਗਰ ਕੌਂਸਲ ਵਿਖੇ ਧਰਨਾ ਲਗਾ ਦਿੱਤਾ। ਧਰਨੇ ’ਤੇ ਬੈਠੇ ਸਮੂਹ ਵਾਰਡਾਂ ਦੇ ਕੌਂਸਲਰਾਂ ਗੁਰਮੀਤ ਸਿੰਘ ਰੋੜ, ਧਰਮਪਾਲ ਸ਼ਰਮਾ, ਹੈਪੀ ਸਿੰਘ, ਬਲਦੇਵ ਸਿੰਘ, ਵਿਨੋਦ ਕਾਲਾ ਆਦਿ ਨੇ ਕਿਹਾ ਕਿ ਈ.ਓ ਤਪਾ ਦਾ ਸ਼ਹਿਰ ਦੇ ਵਿਕਾਸ ਵੱਲ ਕੋਈ ਵੀ ਧਿਆਨ ਨਹੀਂ ਹੈ, ਬਲਕਿ ਨਗਰ ਕੌਂਸਲ ਦਾ ਸਾਰਾ ਰਿਕਾਰਡ ਵੀ ਆਪਣੇ ਨਾਲ ਹੀ ਲੈ ਜਾਂਦੇ ਹਨ। ਸਿਰਫ਼ ਸਵੇਰੇ ਆਪਣੀ ਹਾਜ਼ਰੀ ਲਾਉਣ ਤੇ ਤਪਾ ਦਫ਼ਤਰ ਵਿਖੇ ਤਨਖ਼ਾਹ ਪਾਉਣ ਲਈ ਆਉਂਦੇ ਹਨ। ਜਦ ਕੋਈ ਕੌਂਸਲਰ ਕਿਸੇ ਵੀ ਕੰਮ ਪ੍ਰਤੀ ਈ.ਓ. ਨਾਲ ਗੱਲ ਕਰਦਾ ਹੈ ਤਾਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬੱਸ ਅੱਡੇ ’ਤੇ ਪਰਚੀ ਵਸੂਲੀ ਦੇ ਠੇਕੇ ਦਾ ਮਾਮਲਾ ਸਬੰਧੀ ਦੱਸਦੇ ਹੋਏ ਦੋਸ਼ ਲਾਇਆ ਕਿ ਇਹ ਠੇਕਾ ਦੇਣ ਸਮੇਂ ਕੌਂਸਲਰਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਬਲਕਿ ਇਸ ਦਾ ਲਾਭ ਆਪਣੇ ਨਜ਼ਦੀਕੀਆਂ ਨੂੰ ਦੇ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦੇ ਕੰਮਕਾਜ ਦੀ ਜਾਂਚ ਕਰ ਕੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸੰਜੂ ਗੁਪਤਾ, ਕੌਂਸਲਰ ਮਾਇਆ ਦੇਵੀ ਦੇ ਪਤੀ ਹੈਪੀ ਸਿੰਘ, ਸੁਨੀਤਾ ਦੇਵੀ ਦੇ ਪਤੀ ਮੇਲਾ ਰਾਮ ਕਾਲੀਆ, ਕੌਂਸਲਰ ਰਿਸ਼ੂ ਰੰਗੀ ਦੇ ਪਤੀ ਅਰਵਿੰਦ ਰੰਗੀ, ਕੌਂਸਲਰ ਦੀਪਿਕਾ ਮਿੱਤਲ ਦੇ ਪਤੀ ਦੀਪਕ ਕੁਮਾਰ ਗੱਗ, ਜੋਨੀ ਰਾਮ, ਰਣਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ । ਜਦ ਇਸ ਸਬੰਧੀ ਈ.ਓ ਤਪਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਉੱਪਰ ਜੋ ਦੋਸ਼ ਲਗਾਏ ਗਏ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਬਲਕਿ ਨਗਰ ਕੌਂਸਲ ਦਾ ਸਾਰਾ ਰਿਕਾਰਡ ਵੀ ਨਗਰ ਕੌਂਸਲ ਤਪਾ ਵਿਖੇ ਹੀ ਪਿਆ ਹੈ। ਉਨ੍ਹਾਂ ਵਲੋਂ ਕਿਸੇ ਨਾਲ ਵੀ ਕੋਈ ਵਿਤਕਰੇਬਾਜ਼ੀ ਨਹੀਂ ਕੀਤੀ ਜਾਂਦੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ ਦੀਵਾਲੀ/ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੰਸ ਜਾਰੀ ਪਟਾਖੇ ਵੇਚਣ ਲਈ ਬਰਨਾਲਾ... ਅਗਲੀ ਖ਼ਬਰ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਮੁਫ਼ਤ ਮੋਟਰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ-ਰਾਹੀ
Ad Position 24