26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਅਨਾਜ ਮੰਡੀ ਧੂਰਕੋਟ ਨੂੰ ਬਣੀ ਸੜਕ ਨੇ ਧਾਰਿਆ ਕੱਚੇ ਰਸਤੇ ਦਾ ਰੂਪ, ਪ੍ਰਸ਼ਾਸਨਿਕ ਅਧਿਕਾਰੀ ਬਣੇ ਮੂਕ ਦਰਸ਼ਕ

ਰੂੜੇਕੇ ਕਲਾਂ, 25 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅਨਾਜ ਮੰਡੀ ਧੂਰਕੋਟ ਨੂੰ ਜਾਣ ਲਈ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਬਣਾਈ ਲਿੰਕ ਸੜਕ ਨੇ ਪਿਛਲੇ ਸਮੇਂ ਤੋਂ ਲੈ ਕੇ ਕੱਚੇ ਰਸਤੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਸੜਕ ’ਤੇ ਲੱਗੀਆਂ ਨਾਜਾਇਜ਼ ਰੂੜੀਆਂ ਕਾਰਨ ਕਿਸਾਨਾਂ ਦੇ ਵਹੀਕਲ ਅਤੇ ਟਰੱਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ।

Ad Position 21
No active advertisement
ਅਨਾਜ ਮੰਡੀ ਧੂਰਕੋਟ ਨੂੰ ਜਾਂਦੀ ਲਿੰਕ ਸੜਕ ’ਤੇ ਲੱਗੀਆਂ ਰੂੜੀਆਂ । ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਥਾਣਾ ਭਦੌੜ ਅੱਗੇ ਲਗਾਏ ਧਰਨੇ ਦਾ ਦ੍ਰਿਸ਼। ਤਸਵੀਰ : ਰਜਿੰਦਰ ਬੱਤਾ 26-10-2026
ਰੂੜੇਕੇ ਕਲਾਂ, 25 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅਨਾਜ ਮੰਡੀ ਧੂਰਕੋਟ ਨੂੰ ਜਾਣ ਲਈ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਬਣਾਈ ਲਿੰਕ ਸੜਕ ਨੇ ਪਿਛਲੇ ਸਮੇਂ ਤੋਂ ਲੈ ਕੇ ਕੱਚੇ ਰਸਤੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਸੜਕ ’ਤੇ ਲੱਗੀਆਂ ਨਾਜਾਇਜ਼ ਰੂੜੀਆਂ ਕਾਰਨ ਕਿਸਾਨਾਂ ਦੇ ਵਹੀਕਲ ਅਤੇ ਟਰੱਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਪਿੰਡ ਵਾਸੀਆਂ ਵਲੋਂ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ’ਚ ਲਿਆਉਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ ਮੰਡੀ ਦੇ ਸੀਜ਼ਨ ਦਾ ਡੰਗ ਟਪਾਉਣ ਨੂੰ ਪਹਿਲ ਦੇ ਰਹੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅਨਾਜ ਮੰਡੀ ਧੂਰਕੋਟ ਵਿਖੇ ਆਪਣੀ ਫ਼ਸਲ ਲੈ ਕੇ ਜਾਣ ਲਈ ਕਿਸਾਨਾਂ ਅਤੇ ਵਿਕ ਚੁੱਕੀ ਫ਼ਸਲ ਦੀ ਟੋਆ ਢੁਆਈ ਟਰੱਕਾਂ ਰਾਹੀਂ ਕਰਨ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਅਨਾਜ ਮੰਡੀ ਧੂਰਕੋਟ ਨੂੰ ਲਿੰਕ ਸੜਕ ਬਣਾਈ ਗਈ ਸੀ। ਪ੍ਰੰਤੂ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਕਰ ਕੇ ਪੱਕੀ ਬਣੀ ਲਿੰਕ ਸੜਕ ਨੇ ਕੱਚੇ ਰਸਤੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪੱਕੀ ਸੜਕ ’ਤੇ ਪਿੰਡ ਵਾਸੀਆਂ ਨੇ ਨਾਜਾਇਜ਼ ਰੂੜੀਆਂ ਲਗਾ ਕੇ ਕਬਜ਼ਾ ਕੀਤਾ ਹੋਇਆ ਹੈ। ਜਿਸ ਕਰ ਕੇ ਟਰੱਕਾਂ ਤੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ। ਥੋੜਾ ਮੀਂਹ ਪੈਣ ’ਤੇ ਰਸਤਾ ਬਿਲਕੁਲ ਖ਼ਰਾਬ ਹੋ ਜਾਂਦਾ ਹੈ। ਸੜਕ ’ਤੇ ਲੱਗੀਆਂ ਰੂੜੀਆਂ ਕਾਰਨ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਸੜਕ ’ਤੇ ਲੱਗੀਆਂ ਨਾਜਾਇਜ਼ ਰੂੜੀਆਂ ਚੁੱਕਣ ਸਬੰਧੀ ਕਈ ਵਾਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ। ਪ੍ਰੰਤੂ ਸਬੰਧਿਤ ਵਿਭਾਗ ਦੇ ਅਧਿਕਾਰੀ ਮੰਡੀ ਦਾ ਸੀਜ਼ਨ ਲੰਘਾਉਣ ਨੂੰ ਹੀ ਪਹਿਲ ਦਿੰਦੇ ਹਨ। ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਤੇ ਆੜ੍ਹਤੀਆਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਇਕੱਤਰ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦੋਂ ਇਸ ਸਬੰਧੀ ਮਾਮਲਾ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਚੈਕ ਕਰਵਾ ਰਹੇ ਹਾਂ। ਮਾਰਕੀਟ ਕਮੇਟੀ ਤਪਾ ਦੇ ਸਕੱਤਰ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੋ ਅਨਾਜ ਮੰਡੀ ਦੇ ਰਸਤੇ ਦਾ ਮਾਮਲਾ ਸਾਡੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਸਬੰਧੀ ਚੈਕਿੰਗ ਕਰ ਕੇ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਟਕਸਾਲੀ ਆਗੂ ਸ਼ਾਮ ਲਾਲ ਗੌੜ ਨੇ ਭਾਜਪਾ ਨੂੰ ਕਿਹਾ ਅਲਵਿਦਾ ਜਲਦੀ ਹੋਰ ਕਿਸੇ ਪਾਰਟੀ ’ਚ ਹੋ ਸਕਦੇ ਨੇ ਸ਼ਾਮਿਲ ਅਗਲੀ ਖ਼ਬਰ ਫ਼ੌਜੀ ਬਲਵਿੰਦਰ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ
Ad Position 24