26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਬਾਬਾ ਵਰਿਆਮ ਸਿੰਘ ਵਿਖੇ ਚੌਪਹਿਰਾ ਸਾਹਿਬ ਪਾਠ ਦੇ ਭੋਗ ਪਾਏ

ਸ਼ਹਿਣਾ, 25 ਅਕਤੂਬਰ (ਸੁਰੇਸ਼ ਗੋਗੀ)-ਸ਼ਹੀਦ ਬਾਬਾ ਦੀਪ ਸਿੰਘ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਵਿਖੇ ਚੋਪਹਿਰਾ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ।

Ad Position 21
No active advertisement
ਸ਼ਹਿਣਾ ਵਿਖੇ ਚੌਪਿਹਰਾ ਸਾਹਿਬ ਮੌਕੇ ਸਿਰੋਪਾਓ ਭੇਟ ਕਰਦੇ ਹੋਏ ਆਗੂ। ਤਸਵੀਰ : ਸੁਰੇਸ਼ ਗੋਗੀ 26-10-2026
ਸ਼ਹਿਣਾ, 25 ਅਕਤੂਬਰ (ਸੁਰੇਸ਼ ਗੋਗੀ)-ਸ਼ਹੀਦ ਬਾਬਾ ਦੀਪ ਸਿੰਘ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਸ਼ਹਿਣਾ ਵਿਖੇ ਚੋਪਹਿਰਾ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ। ਇਹ ਚੌਪਹਿਰਾ ਸਾਹਿਬ ਦਾ ਪਾਠ ਹੈਪੀ ਸਿੰਘ ਪੰਚਾਇਤ ਮੈਂਬਰ ਦੇ ਪਰਿਵਾਰ ਵਲੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਕਰਵਾਇਆ ਗਿਆ। ਉਸ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਬਾਬਾ ਵਰਿਆਮ ਸਿੰਘ ਜੀ ਨਿਰਮਲੇ ਵਿਖੇ 30 ਅਕਤੂਬਰ ਤੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪਾਠਾਂ ਦੇ ਲੜੀ ਆਰੰਭ ਹੋਵੇਗੀ, ਜਿਨ੍ਹਾਂ ਦੀ ਸਮਾਪਤੀ ਨਵੇਂ ਸਾਲ ਉੱਪਰ ਹੋਵੇਗੀ। ਭੋਗ ਉਪਰੰਤ ਸਰਪੰਚ ਨਾਜ਼ਮ ਸਿੰਘ ਫ਼ੌਜੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਸੰਬੋਧਨ ਕਰਦਿਆਂ ਸਿੱਖ ਸੰਗਤਾਂ ਵਲੋਂ ਚੌਪਹਿਰਾ ਸਾਹਿਬ ਦੇ ਪਾਠਾਂ ਦੇ ਭੋਗ ਸਮੇਂ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਲੜੀ ਸਮੇਂ ਹੋਰ ਵੀ ਸਹਿਯੋਗ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਕਾਰ ਸੇਵਾ ਆਰੰਭ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਸਾਹਿਬ ਭੇਟ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨੇਕਾ ਸਿੰਘ, ਪੰਚਾਇਤ ਮੈਂਬਰ ਬੇਅੰਤ ਸਿੰਘ ਸਰਾਂ, ਰੂਪਾਂ ਸਿੰਘ ਢਿੱਲੋਂ, ਜੋਗਿੰਦਰ ਸਿੰਘ, ਡਾ: ਮੋਦਨ ਸਿੰਘ, ਹਰਜੀਤ ਸਿੰਘ ਜੀਤੀ ਮੋਟਰਾਂ ਵਾਲਾਂ, ਜੱਗਾ ਸਿੰਘ ਨੰਬਰਦਾਰ, ਦਵਿੰਦਰ ਕੌਰ, ਹਨੀ ਸਿੰਘ, ਬਲਵਿੰਦਰ ਸਿੰਘ ਫ਼ੌਜੀ, ਅਮਨਾ ਰੰਧਾਵਾ, ਰਮੇਸ਼ ਕੁਮਾਰ ਮੇਸੀ, ਸਹਾਇਕ ਗ੍ਰੰਥੀ ਸੁਰਿੰਦਰ ਸਿੰਘ, ਜੋਧਾ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਵਿਰੁੱਧ ਪਰਚਾ ਦਰਜ ਕਰਵਾਉਣ ਨੂੰ ਲੈ ਕੇ ਕਿਸਾਨ ਯੂਨੀਅਨ ਵਲੋਂ ਥਾਣੇ ਅੱਗੇ ਧਰਨਾ ਅਗਲੀ ਖ਼ਬਰ ਮਾਨਸਾ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪਿੰਡਾਂ ’ਚ ਝਾੜੂ ਫ਼ੂਕ ਕੇ ਰੋਸ ਪ੍ਰਦਰਸ਼ਨ
Ad Position 24