25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਿੰਡ ਚੀਮਾ ਸਮੇਤ ਹੋਰ ਨੇੜਲੇ ਪਿੰਡਾਂ ’ਚ ਹੋਈ ਗੜੇਮਾਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਵੱਡੀ ਪੱਧਰ ’ਤੇ ਤਬਾਹ

ਟੱਲੇਵਾਲ, 25 ਅਕਤੂਬਰ (ਸੋਨੀ ਚੀਮਾ)-ਬੀਤੀ ਰਾਤ ਇਲਾਕੇ ਵਿਚ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਅਤੇ ਤੇਜ਼ ਝੱਖੜ ਦੇ ਨਾਲ ਹੋਈ ਭਾਰੀ ਗੜੇਮਾਰੀ ਨੇ ਪਿੰਡ ਚੀਮਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਿਸਾਨਾਂ ਦੀਆਂ ਸੱਧਰਾਂ ’ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਵਿਚ ਕੱਟਣ ਲਈ ਬਿਲਕੁਲ ਤਿਆਰ ਖੜ੍ਹੀ ਝੋਨੇ ਦੀ ਪੱਕੀ ਫ਼ਸਲ ਗੜੇਮਾਰੀ ਕਾਰਨ ਬੁਰੀ ਤਰ੍ਹਾਂ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।

Ad Position 21
No active advertisement
ਮਹਿਲ ਕਲਾਂ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਝਾੜੂ ਫੂਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਕਿਯੂ ਏਕਤਾ ਡਕੌਂਦਾ ਦੇ ਆਗੂ। ਅਜੀਤ ਤਸਵੀਰ 26-10-2026
ਟੱਲੇਵਾਲ, 25 ਅਕਤੂਬਰ (ਸੋਨੀ ਚੀਮਾ)-ਬੀਤੀ ਰਾਤ ਇਲਾਕੇ ਵਿਚ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਅਤੇ ਤੇਜ਼ ਝੱਖੜ ਦੇ ਨਾਲ ਹੋਈ ਭਾਰੀ ਗੜੇਮਾਰੀ ਨੇ ਪਿੰਡ ਚੀਮਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਿਸਾਨਾਂ ਦੀਆਂ ਸੱਧਰਾਂ ’ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਵਿਚ ਕੱਟਣ ਲਈ ਬਿਲਕੁਲ ਤਿਆਰ ਖੜ੍ਹੀ ਝੋਨੇ ਦੀ ਪੱਕੀ ਫ਼ਸਲ ਗੜੇਮਾਰੀ ਕਾਰਨ ਬੁਰੀ ਤਰ੍ਹਾਂ ਵਿਛ ਗਈ ਹੈ, ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਮੁਢਲੇ ਅੰਦਾਜ਼ੇ ਮੁਤਾਬਕ ਕਿਸਾਨਾਂ ਨੂੰ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਦਾ ਸਿੱਧਾ ਝਟਕਾ ਲੱਗਿਆ ਹੈ। ਖੇਤਾਂ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਗੜਿਆਂ ਦੀ ਮਾਰ ਕਾਰਨ ਝੋਨੇ ਦੀਆਂ ਮੁੰਜਰਾਂ ’ਚੋਂ ਦਾਣਾ ਝੜ ਕੇ ਜ਼ਮੀਨ ’ਤੇ ਡਿਗ ਪਿਆ ਹੈ। ਮਹੀਨਿਆਂ ਦੀ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਜਦੋਂ ਫ਼ਸਲ ਘਰ ਆਉਣ ਵਾਲੀ ਸੀ, ਤਾਂ ਕੁਦਰਤ ਦੀ ਇਸ ਕਰੋਪੀ ਨੇ ਕਿਸਾਨਾਂ ਦੇ ਮੂੰਹੋਂ ਨਿਵਾਲਾ ਖੋਹ ਲਿਆ ਹੈ। ਪੀੜਤ ਕਿਸਾਨਾਂ ਗੁਰਪ੍ਰੀਤ ਸਿੰਘ ਕਾਲਾ ਜ਼ਿਲ੍ਹਾ ਆਗੂ ਬੀਕੇਯੂ ਕਾਦੀਆਂ, ਲਾਲੀ ਨਾਈਵਾਲਾ ਸੀਨੀਅਰ ਆਗੂ ਕਾਦੀਆਂ, ਕੇਵਲ ਸਿੰਘ ਨੰਬਰਦਾਰ ਚੀਮਾ, ਜਰਨੈਲ ਸਿੰਘ ਚੀਮਾ, ਕੌਰਾ ਸਿੰਘ ਪਾਰੀਕਾ, ਜੀਤ ਸਿੰਘ ਘਿੰਨੇਕਾ, ਗੁਰਮੇਲ ਸਿੰਘ ਜਾਗਲ ਆਗੂ ਕਾਦੀਆਂ, ਗੁਰਦੀਪ ਸਿੰਘ, ਹਰਮੇਲ ਸਿੰਘ ਤੋਂ ਇਲਾਵਾ ਹੋਰ ਕਿਸਾਨਾਂ ਨੇ ਦੱਸਿਆ ਕਿ ਅਸੀਂ ਦਿਨ-ਰਾਤ ਇਕ ਕਰ ਕੇ ਝੋਨੇ ਦੀ ਫ਼ਸਲ ਪਾਲੀ ਸੀ। ਬਸ ਇਕ-ਦੋ ਦਿਨਾਂ ਵਿਚ ਕੰਬਾਈਨ ਲਾਉਣ ਦੀ ਤਿਆਰੀ ਸੀ, ਪਰ ਬੀਤੀ ਰਾਤ ਆਈ ਆਫ਼ਤ ਨੇ ਸਭ ਕੁੱਝ ਬਰਬਾਦ ਕਰ ਦਿੱਤਾ। ਗੜਿਆਂ ਕਾਰਨ ਦਾਣਾ ਝੜ ਗਿਆ ਹੈ ਅਤੇ ਜਿਹੜੀ ਫ਼ਸਲ ਖੇਤਾਂ ਵਿਚ ਵਿਛੀ ਹੈ, ਉਸ ਨੂੰ ਚੁੱਕਣ ’ਤੇ ਹੁਣ ਲੇਬਰ ਦਾ ਖਰਚਾ ਵੀ ਦੁੱਗਣਾ ਪਵੇਗਾ। ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਹੋ ਗਿਆ ਹੈ, ਜਿਸ ਦੀ ਭਰਪਾਈ ਕਰਨਾ ਸਾਡੇ ਵੱਸ ਤੋਂ ਬਾਹਰ ਹੈ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਮੂਹ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਮਾਜ ਸੇਵੀ ਧਾਲੀਵਾਲ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਸਾਧੂ ਰਾਮ ਕੋਠੇ ਗੁਰੂ ਨੂੰ ਓ.ਬੀ.ਸੀ. ਸੈੱਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ
Ad Position 24