28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਯੂਨੀਵਰਸਿਟੀ ਕਾਲਜ ਦੇ ਖਿਡਾਰੀਆਂ ਨੇ ਅੰਤਰ-ਕਾਲਜ ਜੂਡੋ ਮੁਕਾਬਲਿਆ ‘ਚ ਮੱਲਾਂ ਮਾਰੀਆਂ

ਮੂਨਕ, 27 ਅਕਤੂਬਰ (ਵਰਿੰਦਰ ਭਾਰਦਵਾਜ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਤਰ-ਕਾਲਜ ਜੁਡੋ ਮੁਕਾਬਲੇ ਬਾਰਾਦਰੀ ਰਿੰਕ ਰੋਡ ਜ਼ਿਲ੍ਹਾ ਸਪੋਰਟਸ ਦਫ਼ਤਰ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਨੇ ਭਾਗ ਲਿਆ। ਯੂਨੀਵਰਸਿਟੀ ਕਾਲਜ ਮੂਨਕ ਦੀ ਖਿਡਾਰੀ ਪੂਜਾ ਕੌਰ ਬੀ.

Ad Position 21
No active advertisement
ਕਾਲਜ ਦੇ ਪ੍ਰਿੰਸੀਪਲ ਤੇ ਸੰਬੰਧਿਤ ਸਟਾਫ ਜੇਤੂ ਖਿਡਾਰੀਆਂ ਨਾਲ਼। ਤਸਵੀਰ- ਵਰਿੰਦਰ ਭਾਰਦਵਾਜ 28-10-2026
ਮੂਨਕ, 27 ਅਕਤੂਬਰ (ਵਰਿੰਦਰ ਭਾਰਦਵਾਜ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੰਤਰ-ਕਾਲਜ ਜੁਡੋ ਮੁਕਾਬਲੇ ਬਾਰਾਦਰੀ ਰਿੰਕ ਰੋਡ ਜ਼ਿਲ੍ਹਾ ਸਪੋਰਟਸ ਦਫ਼ਤਰ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਨੇ ਭਾਗ ਲਿਆ। ਯੂਨੀਵਰਸਿਟੀ ਕਾਲਜ ਮੂਨਕ ਦੀ ਖਿਡਾਰੀ ਪੂਜਾ ਕੌਰ ਬੀ.ਏ. ਭਾਗ ਪਹਿਲਾ ਨੇ ਜੂਡੋ ਵਿੱਚ ਬਰਾਉਨ ਮੈਡਲ ਪ੍ਰਾਪਤ ਕੀਤਾ। ਸਰੀਰਕ ਸਿੱਖਿਆ ਅਤੇ ਸਪੋਰਟਸ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਕਾਲਜ ਮੂਨਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਲੜਕੀ ਨੇ ਜੂਡੋ ਖੇਡ ਅੰਤਰ-ਕਾਲਜ ਮੁਕਾਬਲਿਆਂ ਵਿੱਚ ਬਰਾਊਨ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖੁਸ਼ਪ੍ਰੀਤ ਕੌਰ ਨੇ ਬੀ.ਏ. ਭਾਗ ਪਹਿਲਾ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਰਾਉਨ ਮੈਡਲ ਪ੍ਰਾਪਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਮਨਮੀਤ ਕੌਰ ਨੇ ਸਰੀਰ ਸਿੱਖਿਆ ਦੇ ਸਪੋਰਟਸ ਵਿਭਾਗ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੇ ਨਾਲ ਨਾਲ਼ ਇਲਾਕੇ ਦੀ ਹੈ। ਕਾਲਜ ਪਹੁੰਚਣ ‘ਤੇ ਖਿਡਾਰੀ ਪੂਜਾ ਕੌਰ ਅਤੇ ਖੁਸ਼ਪ੍ਰੀਤ ਕੌਰ ਦਾ ਹੌਸਲਾ ਵਧਾਇਆ ਗਿਆ ਅਤੇ ਮੈਡਲ ਪਹਿਨਾ ਕੇ ਮਾਨ-ਸਨਮਾਨ ਕੀਤਾ ਗਿਆ। ਡਾ. ਰਜਿੰਦਰ ਸਿੰਘ ਨੇ ਕਿਹਾ ਵਿਦਿਆਰਥੀਆਂ ਵਿੱਚ ਸਪੋਰਟਸ ਦੀ ਲਗਨ, ਉਨ੍ਹਾਂ ਨੂੰ ਚੰਗੇ ਮੁਕਾਮ ਤੱਕ ਪਹੁੰਚਾ ਸਕਦੀ ਹੈ । ਇਸ ਮੌਕੇ ਰਜੇਸ਼ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਦੀ ਅਗਵਾਈ ’ਚ ਕੈਮਿਸਟਾਂ ਨਾਲ ਮੀਟਿੰਗ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਖਿਡਾਰੀਆਂ ਵਲੋਂ ਰਾਸ਼ਟਰੀ ਤੇ ਉੱਤਰੀ ਜ਼ੋਨ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24