27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾਰਕੀਟ ਕਮੇਟੀ ਬਰਨਾਲਾ ਅਧੀਨ ਮੰਡੀਆਂ ’ਚ ਪ੍ਰਬੰਧਾਂ ਦੀ ਵੱਡੀ ਘਾਟ

ਬਰਨਾਲਾ, 27 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਵਲੋਂ ਫ਼ਸਲਾਂ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦੇ ਬੇਸ਼ੱਕ ਬੜੇ ਦਾਅਵੇ ਕੀਤੇ ਗਏ ਪਰ ਖਰੀਦ ਕੇਂਦਰਾਂ ਵਿਚ ਜਿੱਥੇ ਇਨ੍ਹਾਂ ਦਾਅਵਿਆਂ ਦੀ ਫ਼ੂਕ ਨਿਕਲਦੀ ਦੇਖੀ ਜਾ ਸਕਦੀ ਹੈ, ਉੱਥੇ ਮਾਰਕੀਟ ਕਮੇਟੀ ਬਰਨਾਲਾ ਵਲੋਂ ਫ਼ਸਲਾਂ ਦੀ ਖਰੀਦ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਦਿੱਤੇ ਗਏ ਠੇਕੇ ਤਹਿਤ ਖਰੀਦ ਕੇਂਦਰਾਂ ’ਚ ਕਿਸਾਨਾਂ-ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਨਾਂਅ ’ਤੇ ਵੱਡੀ ਘਪਲੇਬਾਜ਼ੀ ਵੀ ਸਾਹਮਣੇ ਆ ਰਹੀ ਹੈ । ਮਾਰਕੀਟ ਕਮੇਟੀ ਬਰਨਾਲਾ ਅਧੀਨ ਆਉਂਦੀਆਂ ਪਿੰਡ ਸੇਖਾ ਅਤੇ ਫਰਵਾਹੀ ਮੰਡੀਆਂ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਹੈਰਾਨੀ ਹੋਈ ਕਿ ਜੋ ਪ੍ਰਬੰਧ ਮਾਰਕੀਟ ਕਮੇਟੀ ਵਲੋਂ ਕੀਤੇ ਜਾਣੇ ਹੁੰਦੇ ਹਨ, ਲੱਗਦਾ ਹੈ ਉਹ ਸਿਰਫ਼ ਕਾਗ਼ਜ਼ਾਂ ਵਿਚ ਹੀ ਹਨ।

Ad Position 21
No active advertisement
ਅਜੀਤ ਡੈਸਕ 28-10-2026
ਬਰਨਾਲਾ, 27 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਵਲੋਂ ਫ਼ਸਲਾਂ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦੇ ਬੇਸ਼ੱਕ ਬੜੇ ਦਾਅਵੇ ਕੀਤੇ ਗਏ ਪਰ ਖਰੀਦ ਕੇਂਦਰਾਂ ਵਿਚ ਜਿੱਥੇ ਇਨ੍ਹਾਂ ਦਾਅਵਿਆਂ ਦੀ ਫ਼ੂਕ ਨਿਕਲਦੀ ਦੇਖੀ ਜਾ ਸਕਦੀ ਹੈ, ਉੱਥੇ ਮਾਰਕੀਟ ਕਮੇਟੀ ਬਰਨਾਲਾ ਵਲੋਂ ਫ਼ਸਲਾਂ ਦੀ ਖਰੀਦ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਦਿੱਤੇ ਗਏ ਠੇਕੇ ਤਹਿਤ ਖਰੀਦ ਕੇਂਦਰਾਂ ’ਚ ਕਿਸਾਨਾਂ-ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਨਾਂਅ ’ਤੇ ਵੱਡੀ ਘਪਲੇਬਾਜ਼ੀ ਵੀ ਸਾਹਮਣੇ ਆ ਰਹੀ ਹੈ । ਮਾਰਕੀਟ ਕਮੇਟੀ ਬਰਨਾਲਾ ਅਧੀਨ ਆਉਂਦੀਆਂ ਪਿੰਡ ਸੇਖਾ ਅਤੇ ਫਰਵਾਹੀ ਮੰਡੀਆਂ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਹੈਰਾਨੀ ਹੋਈ ਕਿ ਜੋ ਪ੍ਰਬੰਧ ਮਾਰਕੀਟ ਕਮੇਟੀ ਵਲੋਂ ਕੀਤੇ ਜਾਣੇ ਹੁੰਦੇ ਹਨ, ਲੱਗਦਾ ਹੈ ਉਹ ਸਿਰਫ਼ ਕਾਗ਼ਜ਼ਾਂ ਵਿਚ ਹੀ ਹਨ। ਪਿੰਡ ਫਰਵਾਹੀ ਦੀਆਂ ਦੋਵਾਂ ਮੰਡੀਆਂ ’ਚ ਪ੍ਰਬੰਧਾਂ ਦੀ ਪੂਰੀ ਅਣਹੋਂਦ ਸੀ। ਫਰਵਾਹੀ ਮੰਡੀ ਵਿਚ ਮੌਜੂਦ ਕਿਸਾਨ ਦਰਸ਼ਨ ਸਿੰਘ ਅਤੇ ਮਜ਼ਦੂਰ ਸਰਵਣ ਕੁਮਾਰ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਛਾਂ, ਪਾਖਾਨੇ ਆਦਿ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਸੇਖਾ ਦੀਆਂ ਵੀ ਦੋਵਾਂ ਮੰਡੀਆਂ ਵਿਚ ਵੀ ਕੋਈ ਪ੍ਰਬੰਧ ਪੂਰਾ ਨਹੀਂ ਸੀ। ਪਿੰਡ ਸੇਖਾ ਦੀ ਮੰਡੀ ਵਿਖੇ ਮੌਜੂਦ ਮਜ਼ਦੂਰਾਂ ਮੁਖ਼ਤਿਆਰ ਚੌਹਾਨ, ਰਾਜ ਕੁਮਾਰ, ਦਿਆ ਸਾਗਰ ਤੇ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਮੰਡੀ ਵਿਚ ਪੀਣ ਵਾਲੇ ਪਾਣੀ ਤੋਂ ਇਲਾਵਾ ਪਖਾਨਿਆਂ ਦਾ ਵੀ ਕੋਈ ਢੁਕਵਾਂ ਪ੍ਰਬੰਧ ਨਹੀਂ, ਜੋ ਪੱਕਾ ਪਾਖਾਨਾ ਬਣਿਆ ਹੋਇਆ, ਉਸ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਅਤੇ ਕੋਈ ਸਫ਼ਾਈ ਨਹੀਂ ਕੀਤੀ ਜਾਂਦੀ। ਮੰਡੀ ਵਿਚ ਜੋ ਸਬਮਰਸੀਬਲ ਮੋਟਰ ਲੱਗੀ ਹੋਈ ਹੈ, ਉਹ ਵੀ ਪਿਛਲੇ ਕਈ ਸਾਲਾਂ ਤੋਂ ਦੱਬ ਚੁੱਕੀ ਹੈ ਅਤੇ ਉਸ ਨੂੰ ਠੀਕ ਨਹੀਂ ਕਰਵਾਇਆ ਗਿਆ। ਇਸ ਲਈ ਸਾਨੂੰ ਸਾਹਮਣੇ ਡੇਰੇ ਤੋਂ ਪਾਣੀ ਭਰ ਕੇ ਲੈ ਕੇ ਆਉਣਾ ਪੈਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਬਰਨਾਲਾ ਵਲੋਂ ਪਿੰਡ ਫਰਵਾਹੀ ਅਤੇ ਪਿੰਡ ਸੇਖਾ ਦੇ ਦੋ-ਦੋ ਖਰੀਦ ਕੇਂਦਰਾਂ ਵਿਚ ਪੀਣ ਵਾਲੇ ਪਾਣੀ ਲਈ 2-2 ਟੱਬ, 2-2 ਟੈਂਕੀਆਂ, 10-10 ਘੜੇ, 2-2 ਸਬਮਰਸੀਬਲ ਮੋਟਰਾਂ, 4-4 ਜੱਗ ਅਤੇ 10-10 ਗਲਾਸਾਂ ਦਾ ਪ੍ਰਬੰਧ ਕਰਨਾ ਸੀ। ਇਸੇ ਤਰ੍ਹਾਂ ਦੋਵਾਂ ਪਿੰਡਾਂ ਦੀਆਂ ਮੰਡੀਆਂ ਵਿਚ ਸੀਜ਼ਨ ਮੁਕੰਮਲ ਹੋਣ ਤੱਕ 4-4 ਆਰਜ਼ੀ ਪਖਾਨਿਆਂ ਦਾ ਵੀ ਪ੍ਰਬੰਧ ਚਾਹੀਦਾ ਹੈ। ਉਕਤ ਮੰਡੀਆਂ ਵਿਚ ਛਾਂ ਲਈ 2-2 ਟੈਂਟ, 2-2 ਮੇਜ਼ ਅਤੇ 8-8 ਕੁਰਸੀਆਂ ਦਾ ਪ੍ਰਬੰਧ ਕਰਨਾ ਸੀ, ਜੋ ਬਿਲਕੁਲ ਵੀ ਨਹੀਂ ਕੀਤਾ। ਇਸ ਤੋਂ ਇਲਾਵਾ ਮੰਡੀਆਂ ਵਿਚ ਪਿਆਉਮੈਨ, ਸਫ਼ਾਈ ਸੇਵਕ ਅਤੇ ਚੌਕੀਦਾਰਾਂ ਦਾ ਮਾਰਕੀਟ ਕਮੇਟੀ ਵਲੋਂ ਪ੍ਰਬੰਧ ਕਰਨਾ ਹੁੰਦਾ ਹੈ ਅਤੇ ਮੰਡੀਆਂ ਵਿਚ ਬਿਜਲੀ ਲਾਈਟਾਂ ਲਈ ਟਾਵਰ ਟੈਂਡਰ ਅਨੁਸਾਰ ਅੱਧੇ ਹੀ ਲਗਾਏ ਗਏ ਹਨ। ਮੰਡੀਆਂ ਵਿਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਮੰਡੀਆਂ ਵਿਚ ਸਫ਼ਾਈ ਅਤੇ ਰਾਤ ਸਮੇਂ ਫ਼ਸਲਾਂ ਦੀ ਰਾਖੀ ਲਈ ਖ਼ੁਦ ਹੀ ਚੌਕੀਦਾਰੀ ਕਰਨੀ ਪੈਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 25 ਦਿਨ ਲੰਘਣ ’ਤੇ ਵੀ ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਕੀਤੇ ਜਾਣ ਵਾਲੇ ਪ੍ਰਬੰਧ ਅਧੂਰੇ ਹਨ, ਜਦੋਂਕਿ ਮਾਰਕੀਟ ਕਮੇਟੀ ਅਧਿਕਾਰੀਆਂ ਵਲੋਂ ਕਾਗ਼ਜ਼ਾਂ ਵਿਚ ਪ੍ਰਬੰਧ ਮੁਕੰਮਲ ਦਿਖਾਏ ਹੋਣੇ ਹਨ। ਜੇਕਰ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਜਾ ਕੇ ਪ੍ਰਬੰਧਾਂ ਦੀ ਜਾਂਚ ਕਰਨ ਤਾਂ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਪਲਟੀ, ਤਿੰਨ ਜ਼ਖ਼ਮੀ ਅਗਲੀ ਖ਼ਬਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਕਿਸਾਨ ਦੀ ਮੌਤ
Ad Position 24