27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੁਲਵਿੰਦਰ ਸਿੰਘ ਰਾਏਸਰ ਦੇ ਮਾਤਾ ਗੁਰਦੇਵ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਮਹਿਲ ਕਲਾਂ, 27 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਕਾਰੋਬਾਰੀ ਕੁਲਵਿੰਦਰ ਸਿੰਘ ਰਾਏਸਰ ਦੇ ਮਾਤਾ ਗੁਰਦੇਵ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਰਾਏਸਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀਏ ਬਾਬਾ ਰਵਿੰਦਰ ਸਿੰਘ ਜੋਨੀ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਾਤਾ ਜੀ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।

Ad Position 21
No active advertisement
ਪਿੰਡ ਰਾਏਸਰ ਵਿਖੇ ਮਾਤਾ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬੁਲਾਰੇ ਅਤੇ ਲੋਕਾਂ ਦਾ ਵਿਸ਼ਾਲ ਇਕੱਠ। ਤਸਵੀਰਾਂ : ਗੁਰਪ੍ਰੀਤ ਸਿੰਘ ਅਣਖੀ 28-10-2026
ਮਹਿਲ ਕਲਾਂ, 27 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਕਾਰੋਬਾਰੀ ਕੁਲਵਿੰਦਰ ਸਿੰਘ ਰਾਏਸਰ ਦੇ ਮਾਤਾ ਗੁਰਦੇਵ ਕੌਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਰਾਏਸਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀਏ ਬਾਬਾ ਰਵਿੰਦਰ ਸਿੰਘ ਜੋਨੀ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਾਤਾ ਜੀ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਬੇਟੇ ਕਮਲਜੀਤ ਸਿੰਘ ਬਰਾੜ ਨੇ ਮਾਂ ਦੀ ਅਹਿਮੀਅਤ ਬਾਰੇ ਭਾਵੁਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਅਨਮੋਲ ਸਰਮਾਇਆ ਹੁੰਦੀ ਹੈ, ਜਿਸ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸੰਤ ਨਰੈਣ ਗਿਰ ਰਾਮਪੁਰੇ ਵਾਲਿਆਂ ਨੇ ਕਿਹਾ ਕਿ ਮਾਤਾ ਗੁਰਦੇਵ ਕੌਰ ਦਾ ਤੁਰ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਸਮੇਂ ਸੰਸਦ ਮੈਂਬਰ ਮੀਤ ਹੇਅਰ, ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ, ਮੇਅਰ ਹਸਨਪ੍ਰੀਤ ਸਿੰਘ, ਚੇਅਰਮੈਨ ਰਾਮ ਤੀਰਥ ਮੰਨਾ, ਵਾਰਿਸ ਪੰਜਾਬ ਦੇ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਨਾਥ ਸਿੰਘ ਹਮੀਦੀ, ਕਾਂਗਰਸ ਪਾਰਟੀ ਦੇ ਆਗੂ ਐਡਵੋਕੇਟ ਗੁਰਮੁਖ ਸਿੰਘ, ਕਮਲਜੀਤ ਸਿੰਘ ਚੱਕ, ਜਗਸੀਰ ਸਿੰਘ ਛੀਨੀਵਾਲ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਸਰਬ-ਧਰਮ ਗਊਸ਼ਾਲਾ ਦੇ ਪ੍ਰਧਾਨ ਵਿਜੈ ਕੁਮਾਰ ਬਾਂਸਲ, ਰਤਨ ਸਿੰਘ ਬਰਾੜ ਸਾਬਕਾ ਏ.ਆਈ.ਜੀ., ਟਰੈਫਿਕ ਇੰਚਾਰਜ਼ ਸ਼ੇਰਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ ਬਡਬਰ, ਦਰਸ਼ਨ ਸਿੰਘ ਕਲੇਰ ਸੰਘੇੜਾ, ਜਸਵੀਰ ਸਿੰਘ ਸੰਘੇੜਾ, ਗੁਰਮੀਤ ਸਿੰਘ ਸੰਘੇੜਾ, ਰਣਜੀਤ ਸਿੰਘ ਕਲਾਲਾ, ਨਿਰਭੈ ਸਿੰਘ ਛੀਨੀਵਾਲ, ਜਗਮੋਹਨ ਸ਼ਾਹ ਰਾਏਸਰ, ਕਿਸਾਨ ਆਗੂ ਬਬਲਾ ਰਾਏਸਰ, ਬਲਵੰਤ ਸ਼ਰਮਾ ਹਮੀਦੀ, ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਾਬਕਾ ਸਰਪੰਚ ਭੁਪਿੰਦਰ ਕੁਮਾਰ, ਸਮਾਜ ਸੇਵੀ ਗੁਰਬਾਜ ਸਿੰਘ ਰਾਏਸਰ, ਸਰਪੰਚ ਬਚਿੱਤਰ ਸਿੰਘ ਰਾਏਸਰ, ਪਾਲੀ ਦੇਹੜ੍ਹਕਾ, ਘਣਸ਼ਿਆ ਦਿੜ੍ਹਬਾ, ਚੇਤਨ ਰਾਮਪੁਰਾ, ਹਰੀ ਸਿੰਘ ਕਟੈਹਰੀਆ, ਰਜਿੰਦਰਪਾਲ ਸਿੰਘ ਬਿੱਟੂ, ਗਿੱਲ ਬਠਿੰਡਾ ਤੋਂ ਇਲਾਵਾ ਧਾਰਮਿਕ ਸਖਸ਼ੀਅਤਾਂ ਮਹੰਤ ਸੁੰਦਰ ਦਾਸ ਪੰਜਗਰਾਈ ਖੁਰਦ, ਮਹੰਤ ਗੁਰਬੰਤ ਦਾਸ ਰੌਂਤਾ, ਮਹੰਤ ਜਗਦੇਵ ਮੁਨੀ ਖਾਈ ਵਾਲੇ, ਸੰਤ ਬਲਵੀਰ ਸਿੰਘ ਘੁੰਨਸ, ਮਹੰਤ ਉਦੇਰਕਰਨ ਸੈਦੋਕੇ, ਮਹੰਤ ਰਵੀ ਦਾਸ ਭੋਤਨਾ, ਮਹੰਤ ਫੱਕਰ ਸ਼ਾਹ ਧਨੌਲਾ, ਮਹੰਤ ਸਾਵਣ ਦਾਸ ਬਖ਼ਤਗੜ੍ਹ, ਮਹੰਤ ਸ਼ਿਆਮ ਦਾਸ ਸਮਾਧਭਾਈ, ਜੱਟ ਜ਼ੋਸ਼ੀ ਪੰਨਾ ਬਰਾੜ, ਮਹੰਤ ਰਾਜੂ ਦਾਸ ਜੈਤੋ ਵਾਲੇ, ਮਹੰਤ ਸਿੱਧ ਦਾਸ, ਬਾਬਾ ਬਲਬੀਰ ਸਿੰਘ ਸ਼ਾਹਿਣਾ, ਮਹੰਤ ਰਾਮ ਨਰਾਇਣ ਰਾਮਪੁਰੇ ਵਾਲੇ, ਮਹੰਤ ਪਿਰਤਪਾਲ ਗਿਰੀ ਅਤੇ ਮਹੰਤ ਗੁਰਸੇਵਕ ਦਾਸ ਢਿੱਲਵਾਂ, ਜੱਸਾ ਜੋਗੀ ਮਹੋਲੀ ਵਾਲੇ ਅਤੇ ਸਮੂਹ ਪ੍ਰਾਪਟੀ ਡੀਲਰ ਹਾਜ਼ਰ ਸਨ। ਮਾਤਾ ਗੁਰਦੇਵ ਕੌਰ ਦੀ ਨਿੱਘੀ ਯਾਦ ਨੂੰ ਤਾਜ਼ਾ ਰੱਖਣ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਤੋਰਨ ਲਈ ਪਰਿਵਾਰ ਵੱਲੋਂ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਾਲੀ ਸਹਾਇਤਾ ਵਜੋਂ ਰਾਸ਼ੀ ਦਾਨ ਕੀਤੀ ਗਈ। ਅੰਤ ਵਿੱਚ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਨੇ ਦੁੱਖ ਵੰਡਾਉਣ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਸੰਬੰਧੀ ਸ਼ਿਕਾਇਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਸਥਾਪਤ ਅਗਲੀ ਖ਼ਬਰ ਵਿਰਾਸਤੀ ਮੇਲੇ ਨੇ ਪੇਂਡੂ ਸੱਭਿਆਚਾਰ ਅਤੇ ਅਮੀਰ ਵਿਰਸੇ ਦੀ ਬਿਖੇਰੀ ਅਲੌਕਿਕ ਝਲਕ
Ad Position 24