01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਬਰਨਾਲਾ ਸਾਈਕਲਿੰਗ ਕਲੱਬ ਦੇ ਮੈਂਬਰਾਂ ਨੇ ਸੁਪਰ ਰੈਂਡੋਨਿਊਰ ਸੀਰੀਜ਼ ਪੂਰੀ ਕੀਤੀ

ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਸਾਈਕਲਿੰਗ ਕਲੱਬ ਦੇ ਮੈਂਬਰਾਂ ਨੇ ਲੰਬੀ ਦੂਰੀ ਦੀ ਸਾਈਕਲਿੰਗ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਕਲੱਬ ਅਤੇ ਬਰਨਾਲਾ ਸ਼ਹਿਰ ਦਾ ਮਾਣ ਵਧਾਇਆ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਕਈ ਸਾਈਕਲਿਸਟਾਂ ਨੇ ਓਡੈਕਸ ਇੰਡੀਆ ਰੈਂਡੋਨਿਊਰਜ਼ ਵਲੋਂ ਕਰਵਾਈ ਜਾਂਦੀ ਸੁਪਰ ਰੈਂਡੋਨਿਊਰ (ਐਸ.

Ad Position 21
No active advertisement
ਅਜੀਤ ਡੈਸਕ 01-11-2026
ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਸਾਈਕਲਿੰਗ ਕਲੱਬ ਦੇ ਮੈਂਬਰਾਂ ਨੇ ਲੰਬੀ ਦੂਰੀ ਦੀ ਸਾਈਕਲਿੰਗ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦਿਆਂ ਕਲੱਬ ਅਤੇ ਬਰਨਾਲਾ ਸ਼ਹਿਰ ਦਾ ਮਾਣ ਵਧਾਇਆ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਕਈ ਸਾਈਕਲਿਸਟਾਂ ਨੇ ਓਡੈਕਸ ਇੰਡੀਆ ਰੈਂਡੋਨਿਊਰਜ਼ ਵਲੋਂ ਕਰਵਾਈ ਜਾਂਦੀ ਸੁਪਰ ਰੈਂਡੋਨਿਊਰ (ਐਸ.ਆਰ) ਸੀਰੀਜ਼ ਸਫਲਤਾਪੂਰਵਕ ਪੂਰੀ ਕੀਤੀ ਹੈ। ਇਹ ਪ੍ਰਾਪਤੀ ਉਨ੍ਹਾਂ ਦੀ ਲਗਾਤਾਰ ਮਿਹਨਤ, ਸਰੀਰਕ ਸਮਰੱਥਾ, ਅਨੁਸ਼ਾਸਨ ਅਤੇ ਸਾਈਕਲਿੰਗ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ। ਐਸ.ਆਰ. ਸੀਰੀਜ਼ ਲੰਬੀ ਦੂਰੀ ਦੀ ਸਾਈਕਲਿੰਗ ਦੀ ਇਕ ਚੁਣੌਤੀਪੂਰਨ ਲੜੀ ਹੈ, ਜਿਸ ਵਿਚ ਸਾਈਕਲਿਸਟਾਂ ਨੂੰ ਨਿਰਧਾਰਤ ਸਮੇਂ ਅੰਦਰ 200, 300, 400 ਅਤੇ 600 ਕਿੱਲੋਮੀਟਰ ਦੀਆਂ ਚਾਰ ਅਧਿਕਾਰਤ ਬਰੇਵੇ ਰਾਈਡਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਰਾਈਡਾਂ ਨੂੰ ਇੱਕੋ ਕੈਲੰਡਰ ਸਾਲ ਵਿਚ ਸਫਲਤਾਪੂਰਵਕ ਪੂਰਾ ਕਰਨ ਵਾਲੇ ਸਾਈਕਲਿਸਟ ਨੂੰ ਸੁਪਰ ਰੈਂਡੋਨਿਊਰ ਦਾ ਖ਼ਿਤਾਬ ਪ੍ਰਾਪਤ ਹੁੰਦਾ ਹੈ। ਬਰਨਾਲਾ ਸਾਈਕਲਿੰਗ ਕਲੱਬ ਦੇ ਸਾਰੇ ਮੈਂਬਰਾਂ ਵਲੋਂ ਆਪਣੇ ਸਾਰੇ ਐਸ.ਆਰ. ਰਾਈਡਰਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਦਿਲੋਂ ਸ਼ਲਾਘਾ ਕੀਤੀ ਗਈ। ਕਲੱਬ ਦੇ ਐਸ.ਆਰ. ਸੀਰੀਜ਼ ਅਚੀਵਰਜ਼ ’ਚ ਰਾਹੁਲ ਮੈਨਨ ਨੇ 8 ਸੀਰੀਜ਼, ਡਾ: ਕਰਮਜੀਤ ਸਿੰਘ ਨੇ 7 ਸੀਰੀਜ਼, ਹਰਕਮਲ ਸਿੰਘ ਨੇ 3 ਸੀਰੀਜ਼, ਅੰਕਿਤ ਜੈਨ ਨੇ 3 ਸੀਰੀਜ਼, ਗੁਰਪ੍ਰੀਤ ਸਿੰਘ ਰੰਧਾਵਾ ਨੇ 2 ਸੀਰੀਜ਼, ਮਨਮੀਤ ਭੰਗੂ ਨੇ 1 ਸੀਰੀਜ਼, ਸੁਮੇਰ ਬਾਂਸਲ ਨੇ 1 ਸੀਰੀਜ਼, ਜਨਕ ਰਾਜ ਗੋਇਲ ਨੇ 1 ਸੀਰੀਜ਼ ਅਤੇ ਡਾ: ਸਾਜਨਪ੍ਰੀਤ ਨੇ 1 ਸੀਰੀਜ਼ ਪੂਰੀ ਕੀਤੀ ਹੈ। ਬਰਨਾਲਾ ਸਾਈਕਲਿੰਗ ਕਲੱਬ ਨੇ ਸਾਰੇ ਰਾਈਡਰਾਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਉਗੋਕੇ ਨੂੰ ਟਿਕਟ ਮਿਲਣ ’ਤੇ ਪ੍ਰਧਾਨ ਜਗਦੀਪ ਸਿੰਘ ਜੱਗੀ ਨੇ ਲੱਡੂ ਵੰਡੇ
Ad Position 24