ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ’ਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੇ ਬੱਚਿਆਂ ਨੇ ਝੰਡੇ ਗੱਡੇ
ਧਨੌਲਾ, 4 ਨਵੰਬਰ (ਜਤਿੰਦਰ ਸਿੰਘ ਧਨੌਲਾ)- ਸਕੂਲ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਬਰਨਾਲਾ ਵਿਖੇ ਕਰਵਾਈਆਂ ਗਈਆਂ। ਜਿਸ ਦੇ ਅਥਲੈਕਿਸ ਮੁਕਾਬਲਿਆਂ ’ਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੇ ਲੜਕਿਆਂ ਰੀਤਮਜੋਤ ਸਿੰਘ ਨੇ 200 ਮੀਟਰ ਦੌੜ ’ਚ ਤੀਜਾ, ਗੁਰਨੂਰ ਸਿੰਘ ਨੇ 600 ਮੀਟਰ ਦੌੜ ’ਚ ਚੌਥਾ, ਵਿਸ਼ਵਾਸਵੀਰ ਨੇ ਸ਼ਾਟ ਪੁੱਟ ਵਿਚ ਚੌਥਾ, ਰਿਲੇਅ ਦੌੜ ਵਿਚ ਰੀਤਮਜੋਤ, ਅਮਨਪ੍ਰੀਤ, ਮਨਦੀਪ, ਗੁਰਨੂਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਅਜੀਤ ਡੈਸਕ
05-11-2026