05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਸਬੰੰਧੀ ਕੀਤਾ ਪ੍ਰੇਰਿਤ

ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)- ਸਰਵਹਿੱਤਕਾਰੀ ਵਿੱਦਿਆ ਮੰਦਿਰ ਤਪਾ ਵਿਚ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਨੂੰ ਫੈਲਾਉਂਦੇ ਹੋਏ ਅਤੇ ਪ੍ਰਦੂਸ਼ਣ ਮੁਕਤ ਤਿਉਹਾਰ ਮਨਾਉਣ ਦੇ ਉਦੇਸ਼ ਨਾਲ ਗ੍ਰੀਨ ਦੀਵਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਅਲੱਗ-ਅਲੱਗ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਸਮਾਜ ਨੂੰ ਇਕ ਸਵੱਛ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।

Ad Position 21
No active advertisement
ਅਜੀਤ ਡੈਸਕ 05-11-2026
ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)- ਸਰਵਹਿੱਤਕਾਰੀ ਵਿੱਦਿਆ ਮੰਦਿਰ ਤਪਾ ਵਿਚ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਨੂੰ ਫੈਲਾਉਂਦੇ ਹੋਏ ਅਤੇ ਪ੍ਰਦੂਸ਼ਣ ਮੁਕਤ ਤਿਉਹਾਰ ਮਨਾਉਣ ਦੇ ਉਦੇਸ਼ ਨਾਲ ਗ੍ਰੀਨ ਦੀਵਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਅਲੱਗ-ਅਲੱਗ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਸਮਾਜ ਨੂੰ ਇਕ ਸਵੱਛ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਰਹੀਆਂ ਦੂਸਰੀ ਜਮਾਤ ਦੀ ਵਿਦਿਆਰਥਣ ਸੀਰਤ ਨੇ ਅੰਗਰੇਜ਼ੀ ਵਿਚ ਤੇ ਤੀਸਰੀ ਜਮਾਤ ਦੀ ਵਿਦਿਆਰਥਣ ਪਰੀਸ਼ਾ ਨੇ ਪੰਜਾਬੀ ਵਿਚ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਦੀਵਾਲੀ ਦਾ ਵਾਸਤਵਿਕ ਅਰਥ ਦੀਵਿਆਂ ਦੀ ਰੌਸ਼ਨੀ ਪਿਆਰ ਅਤੇ ਆਪਸੀ ਭਾਈਚਾਰਾ ਹੈ, ਨਾ ਕਿ ਆਤਿਸ਼ਬਾਜ਼ੀ ਦਾ ਧੂੰਆਂ। ਦਸਵੀਂ ਦੀ ਵਿਦਿਆਰਥਣ ਜੀਨੀਅਸ ਨੇ ਦੱਸਿਆ ਕਿ ਕਿਵੇਂ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਸਾਡੇ ਬਜ਼ੁਰਗਾਂ, ਬੱਚਿਆਂ ਤੇ ਬੇਜ਼ਬਾਨ ਪਸ਼ੂ ਪੰਛੀਆਂ ਦੀ ਸਿਹਤ ਨੂੰ ਕਿਵੇਂ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਮੈਡਮ ਚਾਰੂ ਦੁਆਰਾ ਵਾਤਾਵਰਨ ਸੁਰੱਖਿਆ ਦੇ ਆਧਾਰਿਤ ਬਹੁਤ ਹੀ ਸੁੰਦਰ ਕਵਿਤਾ ਪੜ੍ਹੀ ਗਈ ਤੇ ਜਗਦੀਪ ਸਰ ਦੁਆਰਾ ਬੱਚਿਆਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਧੂੰਏਂ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਤੇ ਮਿੱਟੀ ਦੇ ਦੀਵੇ ਜਗਾਉਣ ਦੀ ਅਪੀਲ ਕੀਤੀ ਗਈ। ਪ੍ਰੋਗਰਾਮ ਵਿਚ ਮੈਡਮ ਗੁਰਮੀਤ ਕੌਰ ਦੁਆਰਾ ਪ੍ਰਾਰਥਨਾ ਸਭਾ ਵਿਚ ਹਾਜ਼ਰ ਸਾਰੇ ਵਿਦਿਆਰਥੀਆ ਤੇ ਕਰਮਚਾਰੀਆਂ ਨੂੰ ਹਰੀ ਦੀਵਾਲੀ ਮਨਾਉਣ ਤੇ ਸਹੁੰ ਚੁਕਾਈ ਗਈ ਅੰਤ ਵਿਚ ਮੈਡਮ ਪ੍ਰਿੰਸੀਪਲ ਅਨੁਪਮਾ ਸ਼ਰਮਾ ਦੁਆਰਾ ਬੱਚਿਆਂ ਨੂੰ ਦੀਵਾਲੀ ਤੇ ਸਵਦੇਸ਼ੀ ਵਸਤੂਆਂ ਦੀ ਖ਼ਰੀਦੋ ਫ਼ਰੋਖ਼ਤ ਕਰਨ ਤੇ ਕਚਰਾ ਨਾਂ ਫੈਲਾਉਣ ਦੀ ਅਪੀਲ ਕੀਤੀ। ਤੋਹਫ਼ੇ ਦੇ ਰੂਪ ਵਿਚ ਬੂਟਾ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਯੋਗਦਾਨ ਦੇਣ ਲਈ ਕਿਹਾ ਗਿਆ। ਇਸ ਪ੍ਰੋਗਰਾਮ ਨੇ ਨਾ ਕੇਵਲ ਬੱਚਿਆਂ ਨੂੰ ਵਾਤਾਵਰਨ ਦੇ ਪ੍ਰਤੀ ਜ਼ਿੰਮੇਵਾਰ ਬਣਨ ਦੀ ਸਿੱਖਿਆ ਦਿੱਤੀ ਬਲਕਿ ਪੂਰੇ ਸਮਾਜ ਨੂੰ ਇਕ ਸਵਸਥ ਅਤੇ ਖ਼ੁਸ਼ਹਾਲ ਦੀਵਾਲੀ ਮਨਾਉਣ ਦੀ ਨਵੀਂ ਰਾਹ ਦਿਖਾਈ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਅਗਲੀ ਖ਼ਬਰ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ’ਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦੇ ਬੱਚਿਆਂ ਨੇ ਝੰਡੇ ਗੱਡੇ
Ad Position 24