ਦੀਵਾਲੀ ਤੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਹਿਰ ਵਾਸੀਆਂ ਵਲੋਂ ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਵਿਚ ਸਜੀਆਂ ਦੁਕਾਨਾਂ ਤੋਂ ਲੋੜੀਂਦੇ ਸਮਾਨ ਦੀ ਖ਼ਰੀਦਦਾਰੀ ਕਰਨ ਸਬੰਧੀ ਭੀੜ ਉਮੜਨ ਲੱਗੀ।
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਹਿਰ ਵਾਸੀਆਂ ਵਲੋਂ ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਵਿਚ ਸਜੀਆਂ ਦੁਕਾਨਾਂ ਤੋਂ ਲੋੜੀਂਦੇ ਸਮਾਨ ਦੀ ਖ਼ਰੀਦਦਾਰੀ ਕਰਨ ਸਬੰਧੀ ਭੀੜ ਉਮੜਨ ਲੱਗੀ। ਸ਼ਹਿਰ ਦੇ ਸਦਰ ਬਾਜ਼ਾਰ, ਸਕੂਲ ਰੋਡ, ਅੰਦਰਲਾ ਬੱਸ ਸਟੈਂਡ, ਵਾਲਮੀਕ ਚੌਂਕ, ਢਿਲਵਾਂ ਰੋਡ ਆਦਿ ਬਾਜ਼ਾਰਾਂ ਵਿਚ ਲੋਕਾਂ ਭੀੜ ਦਿੱਖਣ ਲੱਗ ਗਈ ਹੈ। ਖ਼ਾਸਕਰ ਮਿਠਾਈਆਂ ਵਾਲੀਆਂ ਦੁਕਾਨਾਂ ਦੇ ਲੋਕਾਂ ਦੀ ਭਾਰੀ ਰੌਣਕ ਦਿੱਖ ਰਹੀ ਹੈ। ਜਿੱਥੇ ਸ਼ਹਿਰ ਵਾਸੀਆਂ ਵਲੋਂ ਮਠਿਆਈਆਂ ਖ਼ਰੀਦੀਆਂ ਗਈਆਂ। ਉੱਥੇ ਹੀ ਨਵੇਂ ਕੱਪੜੇ, ਗਹਿਣੇ, ਦੀਵੇ, ਮੋਮਬਤੀਆਂ ਫਲ ਆਦਿ ਵੀ ਖ਼ਰੀਦੇ ਗਏ। ਸ਼ਹਿਰ ਵਿਚ ਇੱਕਾ ਦੁੱਕਾ ਲੱਗੀਆਂ ਪਟਾਕਿਆਂ ਦੀਆਂ ਦੁਕਾਨਾਂ ’ਤੇ ਵੀ ਪਟਾਕੇ ਖ਼ਰੀਦਣ ਸੰਬੰਧੀ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਵੀ ਰੰਗ ਬਰੰਗੀਆਂ ਦੀਪਮਾਲਾ ਲਾ ਕੇ ਦੀਵਾਲੀ ਦੇ ਤਿਉਹਾਰ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਰਿਹਾ ਹੈ।