07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜਥੇਦਾਰ ਬਲਦੇਵ ਸਿੰਘ ਚੂੰਘਾ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਲਵਾਈ ਹਾਜ਼ਰੀ

ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਇਲਾਕੇ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤ ਜਥੇਦਾਰ ਬਲਦੇਵ ਸਿੰਘ ਚੂੰਘਾ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਹਾਜ਼ਰੀ ਭਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਥੇਦਾਰ ਚੂੰਘਾ ਵਲੋਂ ਪੰਥ ਅਤੇ ਸਮਾਜ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।

Ad Position 21
No active advertisement
ਅਜੀਤ ਡੈਸਕ 07-11-2026
ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਇਲਾਕੇ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤ ਜਥੇਦਾਰ ਬਲਦੇਵ ਸਿੰਘ ਚੂੰਘਾ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਹਾਜ਼ਰੀ ਭਰ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਥੇਦਾਰ ਚੂੰਘਾ ਵਲੋਂ ਪੰਥ ਅਤੇ ਸਮਾਜ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਟੇਕ ਸਿੰਘ ਧਨੌਲਾ ਅਤੇ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਬਲਦੇਵ ਸਿੰਘ ਚੂੰਘਾ ਇਕ ਸੂਝਵਾਨ ਅਤੇ ਪੰਥਕ ਸੋਚ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਹਮੇਸ਼ਾ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਮੋਹਰੀ ਰੋਲ ਨਿਭਾਇਆ। ਉਨ੍ਹਾਂ ਦਾ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਲਈ ਇਕ ਨਾ-ਪੂਰਾ ਹੋਣ ਵਾਲਾ ਘਾਟਾ ਹੈ। ਉਹ ਬੇਦਾਗ਼ ਅਤੇ ਸਮਰਪਿਤ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਸਾਰਥਿਕ ਯਤਨ ਕੀਤੇ। ਇਸ ਮੌਕੇ ਸ੍ਰੀ ਅਰਵਿੰਦ ਖੰਨਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਭਾਈ ਪਰਮਜੀਤ ਸਿੰਘ ਖ਼ਾਲਸਾ ਮੈਂਬਰ ਅੰਤ੍ਰਿਗ ਕਮੇਟੀ, ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ, ਸ: ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਰਾਜਵਿੰਦਰ ਕੌਰ ਭਾਗੀਕੇ, ਰਣਦੀਪ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ, ਬੇਅੰਤ ਕੌਰ ਖਹਿਰਾ ਮੈਂਬਰ ਵਰਕਿੰਗ ਕਮੇਟੀ, ਰਾਜਵਿੰਦਰ ਸਿੰਘ ਧਰਮਕੋਟ ਖਣਮੁੱਖ ਭਾਰਤੀ ਪੱਤੋ, ਇੰਦਰਜੀਤ ਸਿੰਘ ਜੌਲੀ, ਜ਼ੈਲਦਾਰ ਬੀਰਇੰਦਰ ਸਿੰਘ ਬਰਾੜ, ਜਗਸੀਰ ਸਿੰਘ ਸੀਰਾ ਜ਼ਿਲ੍ਹਾ ਪ੍ਰਧਾਨ ਕਾਦੀਆਂ, ਬਲਦੇਵ ਸਿੰਘ ਗਾਗੇਵਾਲ, ਬਾਬਾ ਬੂਟਾ ਸਿੰਘ ਮੈਂਬਰ ਐਸ.ਜੀ.ਪੀ.ਸੀ, ਅਮਰਜੀਤ ਸਿੰਘ ਰਾਜੇਆਣਾ, ਤਰਨਜੀਤ ਸਿੰਘ ਦੁੱਗਲ, ਮਹਿੰਦਰ ਸਿੰਘ ਚੁਹਾਣਕੇ, ਪ੍ਰਿੰਸੀਪਲ ਚਰਨਦੀਪ ਸਿੰਘ ਡਾ: ਕਾਲਜ ਗਹਿਲ, ਸਰਬਜੀਤ ਸਿੰਘ ਬੈਲਜੀਅਮ, ਗੋਰਾ ਸਿੰਘ ਮੱਝੂਕੇ, ਅਮਨਦੀਪ ਸਿੰਘ ਭੋਤਨਾ, ਗੁਰਜੀਤ ਸਿੰਘ ਖੁੱਡੀ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਰੂਪ ਲਾਲ ਮਿੱਤਲ, ਬਾਬਾ ਭਗਵਾਨ ਸਿੰਘ ਟੱਲੇਵਾਲ ਵਾਲੇ, ਰੁਪਿੰਦਰ ਸਿੰਘ ਭੋਤਨਾ, ਬਲਰਾਜ ਸਿੰਘ ਕਾਕਾ, ਸੁਖਬੀਰ ਸਿੰਘ ਸੋਖੀ, ਰੁਪਿੰਦਰ ਸਿੰਘ ਭਿੰਦਾ ਘਟੌੜਾ, ਰਾਜਾ ਜੱਸੜ, ਬਲਵੰਤ ਸਿੰਘ ਕਾਲਾ ਢਿੱਲੋਂ, ਰਾਜਾ ਧਾਲੀਵਾਲ ਪੱਖੋਕੇ, ਚਰਨਜੀਤ ਸਿੰਘ ਧਾਲੀਵਾਲ, ਆੜ੍ਹਤੀਆ ਜਰਨੈਲ ਸਿੰਘ ਯੂ.ਐਸ.ਏ, ਰਾਮ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਸੁੱਖਾ ਵਿਧਾਤੇ ਯੂ.ਐਸ.ਏ, ਪਰਵਿੰਦਰ ਸਿੰਘ ਵੜੈਚ ਯੂ.ਐਸ.ਏ, ਆੜ੍ਹਤੀਆ ਕਰਨੈਲ ਸਿੰਘ, ਆੜ੍ਹਤੀਆ ਮੇਜਰ ਸਿੰਘ, ਆੜ੍ਹਤੀਆ ਜੀਤ ਸਿੰਘ, ਆੜ੍ਹਤੀਆ ਬਿੱਕਰ ਸਿੰਘ ਰਣਜੀਤ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਦੀਪਾ ਸਰਪੰਚ, ਜੱਸੀ ਚੂੰਘਾ, ਸੁਖਪਾਲ ਸਿੰਘ ਸੁੱਖਾ , ਮਹਿੰਦਰ ਸਿੰਘ ਖ਼ਜ਼ਾਨਚੀ, ਜਥੇਦਾਰ ਮਹਿੰਗਾ ਸਿੰਘ ਚੁੰਘਾ, ਜੀਵਨ ਸਿੰਘ ਚੁੰਘਾ, ਰੁਪਿੰਦਰ ਸੰਧੂ ਸਾਬਕਾ ਚੇਅਰਮ ੈਨ, ਹੈਡ ਮਾ: ਰਣਜੀਤ ਸਿੰਘ ਟੱਲੇਵਾਲ, ਨਿਸ਼ਾਨ ਸਿੰਘ ਭੋਲਾ, ਜਸਦੇਵ ਸਿੰਘ ਧਾਲੀਵਾਲ, ਸਰਪੰਚ ਰਣਧੀਰ ਸਿੰਘ ਦੀਵਾਨਾ, ਆੜ੍ਹਤੀਆ ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਗੋਰਖਾ, ਇਕੱਤਰ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਪੰਚ, ਤੇਜਿੰਦਰ ਸਿੰਘ ਜਾਗਲ, ਜਸਵੀਰ ਸਿੰਘ ਧੰਮੀ, ਜਥੇਦਾਰ ਜਰਨੈਲ ਸਿੰਘ ਭੋਤਨਾ, ਗੁਰਵੀਰ ਸਿੰਘ ਮਾਨ, ਡਾ. ਜੱਗਾ ਸਿੰਘ ਮੌੜ, ਜਥੇਦਾਰ ਜਗਰਾਜ ਸਿੰਘ ਰਾਜਾ, ਇਕਬਾਲ ਸਿੰਘ ਭੋਤਨਾ, ਹਾਕਮ ਸਿੰਘ ਸਿੱਧੂ ਹਾਲੈਂਡ ਵਾਲੇ, ਡੋਗਰ ਸਿੰਘ ਉਗੋਕੇ, ਭਗਵਾਨ ਸਿੰਘ ਭਾਨਾ, ਅੰਮ੍ਰਿਤਪਾਲ ਸਿੰਘ ਸ਼ਹਿਣਾ, ਪ੍ਰਿਤਪਾਲ ਸਿੰਘ ਕੈਰੇ, ਸੁਖਵਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਜਗਦੇ, ਜਸਦੇਵ ਸਿੰਘ, ਬਲਵੰਤ ਸਿੰਘ ਕਾਕਾ, ਸੁਖਵਿੰਦਰ ਸਿੰਘ ਨਿਹਾਲੂਵਾਲ, ਜਸਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਥਿੰਦ ਚੀਮਾ, ਹਰਜਿੰਦਰ ਸਿੰਘ ਦੀਵਾਨਾ, ਰਮਨਦੀਪ ਸਿੰਘ ਦੀਵਾਨਾ, ਸੁਖਮੰਦਰ ਸਿੰਘ ਮਾਰਬਲ ਵਾਲੇ, ਸੇਵਾ ਸਿੰਘ ਸੈਕਟਰੀ, ਦਲਵਾਰ ਸਿੰਘ ਭੋਤਨਾ, ਭੋਲਾ ਸਿੰਘ ਭੋਤਨਾ, ਬੁੱਧ ਸਿੰਘ ਸਾਬਕਾ ਸਰਪੰਚ, ਗੋਰਾ ਸਿੰਘ ਟਿੱਬਾ, ਮੈਨੇਜਰ ਜਗਦੇਵ ਸਿੰਘ, ਰਾਗੀ ਗਗਨਦੀਪ ਸਿੰਘ, ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ, ਬਾਬਾ ਲਾਲ ਸਿੰਘ ਧੂਰਕੋਟ, ਹਰਵਿੰਦਰ ਸਿੰਘ ਚੰਗਾਲ, ਹਰਭਗਵਾਨ ਸਿੰਘ ਮੈਨੇਜਰ, ਸੁਰਜੀਤ ਸਿੰਘ ਮੈਨੇਜਰ, ਦਰਸ਼ਨ ਸਿੰਘ ਮੰਡੇਰ, ਅਜੀਤਪਾਲ ਸਿੰਘ ਰਣੀਆ, ਸੁਰਜੀਤ ਸਿੰਘ ਗੁੰਦਾਰਾ, ਸੋਹਣ ਸਿੰਘ ਸਾਬਕਾ ਸਰਪੰਚ, ਦਾਰਾ ਸਿੰਘ ਭਾਗੀਕੇ, ਹਰਜਿੰਦਰ ਸਿੰਘ ਭਾਗੀਕੇ, ਜਗਸੀਰ ਸ਼ਰਮਾ ਪ੍ਰਧਾਨ, ਗੁਰਜੰਟ ਸਿੰਘ ਕੱਟੂ, ਫੂੰਮਣ ਸਿੰਘ ਮੈਂਬਰ ਐਸ.ਜੀ.ਪੀ.ਸੀ, ਬਾਬਾ ਸੁਖਦੇਵ ਸਿੰਘ, ਬਾਬਾ ਮਲਕੀਤ ਸਿੰਘ, ਬਾਬਾ ਗੁਰਦੇਵ ਸਿੰਘ, ਭਾਈ ਮੇਲਾ ਸਿੰਘ, ਹਰਜੀਤ ਸਿੰਘ ਕੈਰੇ, ਸਾਧੂ ਸਿੰਘ ਧਾਲੀਵਾਲ, ਤੇਜਿੰਦਰ ਸਿੰਘ ਗੋਲੂ ਉਗੋਕੇ, ਕੌਰਾ ਸਿੰਘ ਢਿੱਲਵਾਂ, ਗੁਰਚਰਨ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਆੜ੍ਹਤੀਆ ਸੁਖਪਾਲ ਸਿੰਘ ਟੱਲੇਵਾਲ, ਭਜਨ ਸਿੰਘ ਭੋਤਨਾ ਸੇਵਾ ਮੁਕਤ ਬੀ.ਡੀ.ਪੀ.ਓ, ਡਾ: ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਲੱਧੜ ਤੋਂ ਇਲਾਵਾ ਸਮੂਹ ਲੋਕਲ ਗੁਰਦੁਆਰਾ ਕਮੇਟੀ, ਇਲਾਕੇ ਦੀਆਂ ਪੰਚਾਇਤਾਂ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਅਤੇ ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ: ਸੁਖਬੀਰ ਸਿੰਘ ਬਾਦਲ, ਸ: ਕੇਵਲ ਸਿੰਘ ਢਿੱਲੋਂ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮੇਤ ਵੱਖ-ਵੱਖ ਆਗੂਆਂ ਅਤੇ ਸੰਸਥਾਵਾਂ ਦੇ ਸੋਕ ਸੰਦੇਸ਼ ਭੇਜੇ ਗਏ। ਭੋਗ ਉਪਰੰਤ ਪ੍ਰਮੁੱਖ ਆਗੂਆਂ ਵਲੋਂ ਜਥੇਦਾਰ ਬਲਦੇਵ ਸਿੰਘ ਚੂੰਘਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਅਤੇ ਜਸਦੀਪ ਸਿੰਘ ਮੰਨੂ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ। ਭੋਗ ਉਪਰੰਤ ਜਥੇਦਾਰ ਬਲਦੇਵ ਸਿੰਘ ਚੁੰਘਾ ਦੀ ਧਰਮ ਪਤਨੀ ਇੰਦਰਜੀਤ ਕੌਰ ਅਤੇ ਸਮੂਹ ਪਰਿਵ ਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ
Ad Position 24