27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਬ-ਇੰਸਪੈਕਟਰ ਸਈਅਦ ਸਕੀਲ ਨੇ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਵਜੋਂ ਸੰਭਾਲਿਆ ਅਹੁਦਾ

ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ ਮੰਡੀ ਧਨੌਲਾ ਦੇ 30 ਵਰਿ੍ਹਆਂ ਤੋਂ ਲਟਕਦੇ ਚੱਲੇ ਆ ਰਹੇ ਨਿਕਾਸੀ ਪਾਣੀ ਦੇ ਮਸਲੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵਲੋਂ ਏ. ਡੀ.

Ad Position 21
No active advertisement
ਸਬ-ਇੰਸਪੈਕਟਰ ਸਈਅਦ ਸਕੀਲ। 28-11-2026
ਧਨੌਲਾ, 27 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ ਮੰਡੀ ਧਨੌਲਾ ਦੇ 30 ਵਰਿ੍ਹਆਂ ਤੋਂ ਲਟਕਦੇ ਚੱਲੇ ਆ ਰਹੇ ਨਿਕਾਸੀ ਪਾਣੀ ਦੇ ਮਸਲੇ ਦੇ ਹੱਲ ਲਈ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵਲੋਂ ਏ.ਡੀ.ਸੀ. ਵਿਵੇਕ ਮੋਦੀ ਨੂੰ ਧਨੌਲਾ ਮੰਡੀ ਦੇ ਸੀਵਰੇਜ ਅਤੇ ਬਰਸਾਤੀ ਡਿਸਪੋਜ਼ਲ ਖੂਹ ਅਤੇ ਲਾਈਨਾਂ ਦਾ ਜਾਇਜ਼ਾ ਲੈਣ ਲਈ ਉਚੇਚੇ ਤੌਰ ’ਤੇ ਧਨੌਲਾ ਭੇਜਿਆ ਗਿਆ। ਸ੍ਰੀ ਮੋਦੀ ਨੇ ਪਹਿਲਾਂ ਡਿਸਪੋਜ਼ਲ ਸੀਵਰੇਜ ਖੂਹ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਾਫ਼ਲੇ ਨਾਲ ਚੱਲ ਰਹੇ ਅਧਿਕਾਰੀਆਂ ਨੂੰ ਤੁਰੰਤ ਬਿਜਲੀ ਘਰ ਤੋਂ ਨਿਕਾਸੀ ਖੂਹ ਤੱਕ ਹਾਟ ਲਾਈਨ ਪਾਏ ਜਾਣ ਦਾ ਤੁਰੰਤ ਐਸਟੀਮੇਟ ਪੇਸ਼ ਕਰਨ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਸੀਵਰ ਕਰਮਚਾਰੀਆਂ ਨੂੰ ਬਕਾਇਦਾ ਰਜਿਸਟਰ ਲਾ ਕੇ ਨੇੜੇ ਲੱਗੇ ਬਿਜਲੀ ਮੀਟਰ ਦੀਆਂ ਯੂਨਿਟਾਂ ਅਤੇ ਡਿਊਟੀ ਦੇ ਰਹੇ ਕਰਮਚਾਰੀ ਵਲੋਂ ਘੰਟੇ ਦਰਜ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ। ਸ੍ਰੀ ਮੋਦੀ ਨੇ ਮੋਟਰ ਆਪਰੇਟਰ ਦੇ ਕਮਰੇ ਦੀ ਛੱਤ ਤੁਰੰਤ ਰਿਪੇਅਰ ਕਰਨ ਦੀ ਵੀ ਹਦਾਇਤ ਜਾਰੀ ਕੀਤੀ। ਉਪਰੰਤ ਏ.ਡੀ.ਸੀ. ਕਾਫ਼ਲੇ ਸਮੇਤ ਢਿੱਲਵਾਂ ਪਤੀ ਚੌਂਕ ’ਚ ਪੁੱਜੇ ਜਿੱਥੇ ਡਿਸਪੋਜ਼ਲ ਸੀਵਰ ਲਾਈਨ ਅਤੇ ਬਰਸਾਤੀ ਲਾਈਨ ਦੇ ਵੱਖੋ ਵੱਖਰੇ ਆ ਰਹੇ ਦੋ ਰੂਟਾਂ ਦਾ ਹੇਠਲੀ ਤਹਿ ਤੱਕ ਜਾਇਜ਼ਾ ਲਿਆ। ਚੌਂਕ ਦੀ ਗੋਲਕ ਸਥਿਤੀ ਦੀ ਜਾਣਕਾਰੀ ਹਾਸਿਲ ਕਰਨ ਉਪਰੰਤ ਉਹ ਬਰਸਾਤੀ ਸੀਵਰੇਜ ਖੂਹ ਨਜ਼ਦੀਕ ਪੁੱਜੇ ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ, ਕਿ ਇਕ ਹਫ਼ਤੇ ਦੇ ਅੰਦਰ ਅੰਦਰ ਇਸ ਲਾਈਨ ਨੂੰ ਸਾਫ਼ ਕਰਨ ਜਾਂ ਇਸ ਨੂੰ ਪੁੱਟ ਕੇ ਨਵੇਂ ਸਿਰੇ ਤੋਂ ਪਾਏ ਜਾਣ ਦੇ ਐਸਟੀਮੇਟ ਦਿੱਤੇ ਜਾਣ। ਇੱਥੇ ਮੋਟਰ ਫਿਟ ਕਰ ਕੇ ਅਤੇ ਕੁਨੈਕਸ਼ਨ ਲਗਾ ਕੇ ਬਰਸਾਤੀ ਮੋਟ ਰ ਤੁਰੰਤ ਚਾਲੂ ਕਰਨ ਬਾਰੇ ਵੀ ਅਧਿਕਾਰੀਆਂ ਨੂੰ ਆਖਿਆ। ਉਨ੍ਹਾਂ ਨੇ ਨਾਲ ਬਣ ਰਹੇ ਟਰੀਟਮੈਂਟ ਪਲਾਂਟ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਅਤੇ ਕੰਮ ਦੀ ਚੱਲ ਰਹੀ ਸੁਸਤ ਰਫ਼ਤਾਰ ਤੇ ਸਖ਼ਤ ਟਿੱਪਣੀ ਕਰਦਿਆਂ ਆਖਿਆ ਕਿ ਇਕ ਮਹੀਨੇ ਦੇ ਅੰਦਰ ਅੰਦਰ ਇਸ ਨੂੰ ਮੁਕੰਮਲ ਕਰ ਕੇ ਦਿੱਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਪੁੱਛਿਆ ਕਿ ਡਿਸਪੋਜ਼ਲ ਮੋਟਰ ਤੱਕ ਆ ਰਹੇ ਪਾਣੀ ਦੀ ਸਮਰੱਥਾ ਕਿੰਨੀ ਹੈ। ਤਾਂ ਤਸੱਲੀ ਬਖ਼ਸ਼ ਜਵਾਬ ਨਾ ਮਿਲਣ ਕਰ ਕੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਛੇਤੀ ਹੀ ਮੀਟਰ ਲਗਾ ਕੇ ਇਸ ਦੀ ਮਿਣਤੀ ਕਰ ਕੇ ਅਤੇ ਨਵੇਂ ਬਣਾਏ ਜਾ ਰਹੇ ਟਰੀਟਮੈਂਟ ਪਲਾਂਟ ਤੱਕ ਸਹੀ ਤਰੀਕੇ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ। ਸ੍ਰੀ ਮੋਦੀ ਨੇ ਮੰਡੀ ਪਤਵੰਤਿਆਂ ਨਾਲ ਸਹਿਮਤ ਹੁੰਦਿਆਂ ਸੀਵਰੇਜ ਬੋਰਡ ਦੇ ਐਸ.ਡੀ.ਓ ਨਗਰ ਕੌਂਸਲ ਦੇ ਈ.ਓ ਅਤੇ ਸੀਵਰੇਜ ਦੇ ਜੇ ਈ ਇੱਕ ਹਫ਼ਤੇ ਦੇ ਅੰਦਰ-ਅੰਦਰ ਕੰਮ ਨਿਰਵਿਘਨ ਚਾਲੂ ਕਰਨ ਲਈ ਛਤ ਪ੍ਰਤੀਸ਼ਤ ਰਿਪੋਰਟਾਂ ਪੇਸ਼ ਕਰਨ ਲਈ ਆਖਿਆ। ਈ ਓ ਧਨੌਲਾ ਤੇ ਉਨ੍ਹਾਂ ਦੇ ਹਮ ਖਿਆਲੀ ਮਸਲੇ ਨੂੰ ਤਾਰ ਪੀਡੋ ਕਰਨ ਲਈ ਬੇਲੋੜੇ ਪ੍ਰਸਤਾਵ ਰੱਖਦੇ ਰਹੇ ਜਿਨ੍ਹਾਂ ਨੂੰ ਨਕਾਰਦਿਆਂ ਉਨ੍ਹਾਂ ਮੰਡੀ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਦੇ ਸਾਰਥਿਕ ਪੁਖ਼ਤਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ। ਸਮੁੱਚੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਉਨ੍ਹਾਂ ਆਖਿਆ ਕਿ ਕਿਸੇ ਵੀ ਐਸਟੀਮੇਟ ਜਾਂ ਪ੍ਰਬੰਧ ਨੂੰ ਉਲਝਾਉਣ ਜਾਂ ਲਟਕਾਉਣ ਦਾ ਸਾਹਸ ਨਾ ਕੀਤਾ ਜਾਵੇ। ਮੰਡੀ ਦੇ ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਧੰਨਾ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਹੱਲ ਕੀਤੇ ਜਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਕਰਮਚਾਰੀ ਚੰਚਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਭਦੌੜ ਅੰਦਰ ਲੋਕਾਂ ਦੀ ਧੀ ਅਤੇ ਭੈਣ ਬਣ ਕੇ ਵਿਚਰ ਰਹੀ ਹਾਂ-ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਵਾਲੀਆ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਦੇ ਵਿਰੋਧ ਸਦਕਾ ਪਿੰਡ ਭੋਤਨਾ ’ਚ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਟਲਿਆ
Ad Position 24