29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੀਟੂ ਦੀ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਾਥੀ ਰਾਮ ਸਿੰਘ ਬਡਬਰ ਅਤੇ ਕਰਮਜੀਤ ਕੌਰ ਬੀਹਲਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਟਰੇਨਾਂ ਰਾਹੀਂ 30 ਨਵੰਬਰ ਸੋਮਵਾਰ ਦੀ ਰਾਤ ਤੱਕ ਨਵੀਂ ਦਿੱਲੀ ਰਾਮ ਲੀਲ੍ਹਾ ਮੈਦਾਨ ਪਹੁੰਚ ਕੇ 1 ਅਤੇ 2 ਦਸੰਬਰ ਦੇ ਕੁਲ ਹਿੰਦ ਪੱਧਰ ਦੇ ਸੱਦੇ ਤੇ ਦੋ ਦਿਨਾਂ ਮਹਾ ਪੜਾਓ ਪ੍ਰਦਰਸ਼ਨਾਂ ਵਿਚ ਜ਼ਿਲ੍ਹਾ ਬਰਨਾਲਾ ਤੋਂ ਸੀਟੂ ਨਾਲ ਸਬੰਧਿਤ ਯੂਨੀਅਨ ਦੇ ਵਰਕਰਾਂ ਦੀ ਵੱਡੀ ਗਿਣਤੀ ਸ਼ਾਮਿਲ ਕਰਾਉਣ ਲਈ ਵਿਉਂਤਬੰਦੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-11-2026
ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਸੀਟੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਾਥੀ ਰਾਮ ਸਿੰਘ ਬਡਬਰ ਅਤੇ ਕਰਮਜੀਤ ਕੌਰ ਬੀਹਲਾ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਟਰੇਨਾਂ ਰਾਹੀਂ 30 ਨਵੰਬਰ ਸੋਮਵਾਰ ਦੀ ਰਾਤ ਤੱਕ ਨਵੀਂ ਦਿੱਲੀ ਰਾਮ ਲੀਲ੍ਹਾ ਮੈਦਾਨ ਪਹੁੰਚ ਕੇ 1 ਅਤੇ 2 ਦਸੰਬਰ ਦੇ ਕੁਲ ਹਿੰਦ ਪੱਧਰ ਦੇ ਸੱਦੇ ਤੇ ਦੋ ਦਿਨਾਂ ਮਹਾ ਪੜਾਓ ਪ੍ਰਦਰਸ਼ਨਾਂ ਵਿਚ ਜ਼ਿਲ੍ਹਾ ਬਰਨਾਲਾ ਤੋਂ ਸੀਟੂ ਨਾਲ ਸਬੰਧਿਤ ਯੂਨੀਅਨ ਦੇ ਵਰਕਰਾਂ ਦੀ ਵੱਡੀ ਗਿਣਤੀ ਸ਼ਾਮਿਲ ਕਰਾਉਣ ਲਈ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਸਾਥੀ ਫੇਰ ਸਿੰਘ ਫਰਵਾਹੀ ਨੇ ਦੱਸਿਆ ਕਿ ਇਹ ਪਾਰਲੀਮੈਂਟ ਅੱਗੇ ਪ੍ਰਦਰਸ਼ਨ ਪ੍ਰਧਾਨ ਮੰਤਰੀ ਮੋਦੀ ਦੀ ਐਨ.ਡੀ.ਏ ਬੀਜੇਪੀ ਸਰਕਾਰ ਵਲੋਂ ਪੁਰਾਣੇ 29 ਲੇਬਰ ਕਾਨੂੰਨਾਂ ਨੂੰ ਰੱਦ ਕਰ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ 21 ਨਵੰਬਰ 2025 ਤੋਂ ਲਾਗੂ ਕਰਨ ਵਿਰੁੱਧ, ਨਰੇਗਾ ਨੂੰ ਬਹਾਲ ਕਰਨ ਅਤੇ ਘੱਟੋ ਘੱਟ ਸਾਲਾਨਾ ਕੰਮ ਦੇਣ ਵਧਾ ਕੇ 200 ਕਰਨ, ਦਿਹਾੜੀ ਵਧਾ ਕੇ 1000 ਰੁਪਏ ਕਰਨ, ਕੱਚੇ ਠੇਕਾ ਭਰਤੀ ਅਤੇ ਮਿਡ-ਡੇ-ਮੀਲ , ਆਸ਼ਾ, ਆਂਗਣਵਾੜੀ ਵਰਕਰ/ਹੈਲਪਰਾਂ ਅਤੇ ਹੋਰ ਸਕੀਮਾਂ ਅਤੇ ਕੰਪਨੀਆਂ ਵਿਚ ਕੰਮ ਕਰਦੇ ਵਰਕਰਾਂ ਨੂੰ ਮਜ਼ਦੂਰ ਦਾ ਦਰਜਾ ਦੇ ਕੇ ਘੱਟੋ ਘੱਟ ਉਜ਼ਰਤਾਂ 42 ਹਜ਼ਾਰ ਰੁਪਏ ਅਤੇ ਪੈਨਸ਼ਨ ਵਧਾ ਕੇ 21 ਹਜ਼ਾਰ ਮਾਸਕ ਕੀਤੇ ਜਾਣ ਅਤੇ ਜਨਤਕ ਅਦਾਰਿਆਂ ਚ ਲੱਖਾਂ ਖ਼ਾਲੀ ਪੋਸਟਾਂ ਨੂੰ ਭਰਨ ਤੋਂ ਇਨਕਾਰੀ ਹੋਣ ਵਿਰੁੱਧ ਕੀਤੀ ਜਾ ਰਹੀ ਹੈ। ਇਸ ਮੌਕੇ ਸਾਥੀ ਸੁਦਾਗਰ ਸਿੰਘ ਉਪਲੀ, ਨਿਰਮਲ ਸਿੰਘ ਜਲੂਰ, ਰਜਿੰਦਰ ਸਿੰਘ, ਜਸਵਿੰਦਰ ਕੌਰ ਸ਼ਹਿਣਾ, ਹਰਜੀਤ ਕੌਰ ਚੁਹਾਣਕੇ, ਮਨਜੀਤ ਕੌਰ ਕੈਰੇ, ਕਰਮਜੀਤ ਕੌਰ ਝਲੂਰ, ਪਿਆਰਾ ਸਿੰਘ, ਬੂਟਾ ਸਿੰਘ, ਗੁਰਮੁਖ ਸਿੰਘ ਬਡਬਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੌਜਵਾਨ ਵਰਗ ਲਈ ਦਿਸ਼ਾ ਮਾਰਗ ਬਣੇਗਾ-ਜੱਗੀ ਬਾਬਾ ਅਗਲੀ ਖ਼ਬਰ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਕੇ ਕਿਸਾਨ ਕਮਾ ਰਹੇ ਨੇ ਲੱਖਾਂ ਰੁਪਏ ਤੇ ਵਾਤਾਵਰਨ ਦੀ ਸੁਰੱਖਿਆ-ਏ.ਡੀ.ਸੀ. ਬੇਦੀ ਕਿਸਾਨ...
Ad Position 24