ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵਲੋਂ ਸ੍ਰੀ ਬਾਲਾ ਜੀ ਦਾ 18ਵਾਂ ਵਿਸ਼ਾਲ ਜਾਗਰਣ ਕਰਵਾਇਆ
ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵਲੋਂ 18ਵਾਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਰਾਮ-ਲੀਲ੍ਹਾ ਗਰਾਉਂਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਰੀਬਨ ਦੀ ਰਸਮ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਗਣੇਸ਼ ਪੂਜਨ ਸਮੂਹ ਬਾਂਸਲ ਪਰਿਵਾਰ, ਪੂਜਨ ਦੀ ਰਸਮ ਬਾਲਾ ਜੀ ਟਰੇਡਿੰਗ ਕੰਪਨੀ, ਬਾਬਾ ਖਾਟੂ ਸ਼ਿਆਮ ਪੂਜਨ ਦੀ ਰਸਮ ਪ੍ਰਦੀਪ ਮਾਰਵਾੜੀ, ਸ਼ਿਵ ਪਰਿਵਾਰ ਪੂਜਨ ਦੀ ਰਸਮ ਵਿਜੇ ਸਿੰਗਲਾ, ਜੋਤੀ ਪ੍ਰਚੰਡ ਦੀ ਰਸਮ ਰਵਿੰਦਰਾ ਰਾਈਸ ਮਿੱਲ ਆਲੀਕੇ ਰੋਡ ਤਪਾ, ਰਾਮ ਦਰਬਾਰ ਪੂਜਣ ਦੀ ਰਸਮ ਹੇਮਰਾਜ ਸ਼ੰਟੀ ਮੌੜ, 108 ਜੋਤੀ ਪੂਜਾ ਦੀ ਰਸਮ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਤੋਂ ਪਰਿਵਾਰਾਂ ਸਮੇਤ ਅਦਾ ਕਰਵਾਈ।
ਹ
ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ : ਪ੍ਰਵੀਨ ਗਰਗ
30-11-2026
ਤਪਾ ਮੰਡੀ, 29 ਨਵੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵਲੋਂ 18ਵਾਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਰਾਮ-ਲੀਲ੍ਹਾ ਗਰਾਉਂਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਪੰਡਿਤ ਪ੍ਰਦੀਪ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਰੀਬਨ ਦੀ ਰਸਮ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ, ਗਣੇਸ਼ ਪੂਜਨ ਸਮੂਹ ਬਾਂਸਲ ਪਰਿਵਾਰ, ਪੂਜਨ ਦੀ ਰਸਮ ਬਾਲਾ ਜੀ ਟਰੇਡਿੰਗ ਕੰਪਨੀ, ਬਾਬਾ ਖਾਟੂ ਸ਼ਿਆਮ ਪੂਜਨ ਦੀ ਰਸਮ ਪ੍ਰਦੀਪ ਮਾਰਵਾੜੀ, ਸ਼ਿਵ ਪਰਿਵਾਰ ਪੂਜਨ ਦੀ ਰਸਮ ਵਿਜੇ ਸਿੰਗਲਾ, ਜੋਤੀ ਪ੍ਰਚੰਡ ਦੀ ਰਸਮ ਰਵਿੰਦਰਾ ਰਾਈਸ ਮਿੱਲ ਆਲੀਕੇ ਰੋਡ ਤਪਾ, ਰਾਮ ਦਰਬਾਰ ਪੂਜਣ ਦੀ ਰਸਮ ਹੇਮਰਾਜ ਸ਼ੰਟੀ ਮੌੜ, 108 ਜੋਤੀ ਪੂਜਾ ਦੀ ਰਸਮ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਤੋਂ ਪਰਿਵਾਰਾਂ ਸਮੇਤ ਅਦਾ ਕਰਵਾਈ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਲਵਲੀ ਕੁਮਾਰ ਮਹਿਰਾਜ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਾਗਰਣ ਮੌਕੇ ਪ੍ਰਸਿੱਧ ਭਜਨ ਗਾਇਕਾ ਬੰਕੂ ਸਿਸਟਰਜ਼ (ਅਯੁੱਧਿਆ ਵਾਲੇ) ਅਤੇ ਮਾਧਵੀ ਵੰਦਨਾ ਪੰਡਿਤ ਰਾਮਪੁਰਾ ਫੂਲ ਵਾਲਿਆਂ ਨੇ ਬਾਲਾ ਜੀ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਬਾਲਾ ਜੀ ਦੇ ਜਾਗਰਣ ਵਿਚ ਸਾਲਾਸਰ ਧਾਮ ਤੋਂ ਬਾਲਾ ਜੀ ਦੀ ਪਵਿੱਤਰ ਜੋਤ ਲਿਆਂਦੀ ਗਈ, ਜਿਸ ਦੇ ਸੰਗਤਾਂ ਵਲੋਂ ਦਰਸ਼ਨ ਦੀਦਾਰ ਕੀਤੇ। ਸਮਾਗਮ ਮੌਕੇ ਆਲੀਸ਼ਾਨ ਲਾਈਟਾਂ ਨਾਲ ਸਜਿਆ ਦਰਬਾਰ ਖਿੱਚ ਦਾ ਕੇਂਦਰ ਰਿਹਾ। ਜਾਗਰਣ ਵਿਚ ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਜਸਵਿੰਦਰ ਸਿੰਘ ਚੱਠਾ, ਬਨਾਰਸੀ ਦਾਸ ਸ਼ੰਕਰ ਲਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਅਤੇ ਡਾ: ਬਾਲ ਚੰਦ ਬਾਂਸਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਵਾਮਣੀ ਦੀ ਰਸਮ ਸੰਤ ਬਾਬਾ ਵਿਵੇਕ ਮੁਨੀ ਜੀ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤਿਆਂ ਵਲੋਂ ਅਦਾ ਕੀਤੀ ਗਈ। ਜਾਗਰਣ ਮੌਕੇ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ ਦਾ ਵੀ ਸਹਿਯੋਗ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਰਾਜ ਕੁਮਾਰ ਰਾਜੂ ਵਲੋਂ ਬਾਖ਼ੂਬੀ ਅਦਾ ਕੀਤੀ ਗਈ। ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਡੀ.ਐਸ.ਪੀ. ਤਪਾ ਜਸਜਯੋਤ ਸਿੰਘ ਦੀ ਅਗਵਾਈ ’ਚ ਥਾਣਾ ਮੁਖੀ ਇੰਦਰਜੀਤ ਸਿੰਘ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਭੈਣ ਬੀ.ਕੇ ਊਸ਼ਾ, ਭਾਜਪਾ ਆਗੂ ਸੇਵਾ ਮੁਕਤ ਐਸ.ਐਮ.ਓ ਡਾ: ਭਗਵਾਨ ਸਿੰਘ ਤੋਂ ਇਲਾਵਾ ਅਸ਼ੋਕ ਕੁਮਾਰ ਘੜੈਲਾ, ਭਗਵਾਨ ਦਾਸ ਲੋਹੇ ਵਾਲੇ, ਵਿਜੇ ਧੂਰਕੋਟੀਆ, ਮਨੀਸ਼ ਬਹਾਵਲਪੁਰੀਆ, ਸੰਦੀਪ ਕੁਮਾਰ ਵਿੱਕੀ, ਅਸ਼ੋਕ ਕੁਮਾਰ ਸ਼ਹਿਣੇ ਵਾਲੇ, ਰਾਮ ਲਾਲ ਗਰਗ, ਰਮਨ ਕੁਮਾਰ, ਹਰੀਸ਼ ਤਨੇਜਾ ਰਾਜੂ, ਕੇਵਲ ਕ੍ਰਿਸ਼ਨ ਬੱਲੋ੍ਹ ਵਾਲੇ, ਪ੍ਰਮੋਦ ਗਰਗ, ਸਤਪਾਲ ਚੋਅ ਵਾਲੇ, ਸੁਧੀਰ ਸੂਦ ਹੈਪੀ, ਅਸ਼ਵਨੀ ਬਹਾਵਲਪੁਰੀਆ, ਕੇਵਲ ਕ੍ਰਿਸ਼ਨ ਮਿੱਤਲ, ਐਡਵੋਕੇਟ ਨਵੀਨ ਗਰਗ ਤੋਂ ਇਲਾਵਾ ਸੁਸ਼ੀਲ ਕੁਮਾਰ ਸੰਤਾ ਢਿੱਲਵਾਂ, ਦਵਿੰਦਰ ਟੀਟੂ ਦੀਕਸ਼ਤ, ਮੁਨੀਸ਼ ਬਾਂਸਲ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਬਾਬਾ ਮੋਹਨ ਦਾਸ, ਸਮਾਜ ਸੇਵੀ ਸਤਪਾਲ ਮੌੜ, ਨਵਨੀਤ ਮੌੜ, ਰਵੀ ਮੌੜ, ਰਾਜੂ ਮਾਰਕੰਡਾ, ਸੁਭਾਸ਼ ਮੁਨੀਮ, ਜਗਦੀਸ਼ ਰਾਏ ਘੁੰਨਸ, ਦੀਪਕ ਬਾਂਸਲ, ਤਰਲੋਚਨ ਬਾਂਸਲ, ਮਹਿਮਾ ਚੱਠਾ, ਗਿੰਦੂ ਧਾਲੀਵਾਲ, ਕ੍ਰਿਸ਼ਨ ਪੂਜਾ ਜਵੈਲਰਜ, ਗੁਰਪ੍ਰੀਤ ਸਿੰਘ ਸਿੱਧੂ, ਸੁਰਿੰਦਰ ਗੋਇਲ, ਮਹੰਤ ਬੁੱਕਣ ਦਾਸ, ਕੌਂਸਲਰ ਧਰਮਪਾਲ ਸ਼ਰਮਾ ਕੌਂਸਲਰ, ਅਨੀਸ਼ ਮੌੜ, ਅਰੁਣ ਗੋਇਲ, ਗੁਰਮੀਤ ਸਿੰਘ ਰੋੜ, ਮੁਨੀਸ਼ ਮਿੱਤਲ, ਮਹੰਤ ਰਘਵੀਰ ਦਾਸ, ਮਹੰਤ ਬੀਰਬਲ ਦਾਸ, ਮਹੰਤ ਸੋਮ ਦਾਸ, ਗੋਪਾਲ ਸ਼ਰਮਾ, ਅੰਕਿਤ ਸਿੰਗਲਾ, ਹੈਪੀ ਪਰਜਾਪਤ, ਡਾ: ਜਗਦੇਵ ਸਿੰਘ ਗੋਦੀ, ਮੇਲਾ ਕਾਲੀਆ, ਹਰਵਿੰਦਰ ਪਾਲ ਮਿੱਤਲ ਆਦਿ ਸਮੂਹ ਮੰਡੀ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।