02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੈਨਹੈਟਨ ’ਚ ਖ਼ਤਰਨਾਕ ਬਿਮਾਰੀ ਨੇ ਲਈ 7ਵੀਂ ਜਾਨ, 92 ਲੋਕ ਪ੍ਰਭਾਵਿਤ

ਮੈਨਹੈਟਨ ’ਚ ਖ਼ਤਰਨਾਕ ਬਿਮਾਰੀ ਨੇ ਲਈ 7ਵੀਂ ਜਾਨ, 92 ਲੋਕ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 03-08-2026

ਨਿਊਯਾਰਕ, 2 ਅਗਸਤ (ਰਾਜੂ ਸਹਿਬਾਜ਼ਪੁਰਾ)-ਮੈਨਹੈਟਨ ਦੇ ਅੱਪਰ ਈਸਟ ਸਾਈਡ ’ਚ ਫੈਲੀ ਲੀਜੋਨੇਅਰਜ਼ ਬਿਮਾਰੀ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ, ਜਦਕਿ ਕੁੱਲ 92 ਲੋਕ ਬਿਮਾਰ ਹੋਏ ਹਨ। ਪੰਜ ਮਰੀਜ਼ ਅਜੇ ਵੀ ਹਸਪਤਾਲ ਵਿੱਚ ਹਨ। ਜਾਂਚ ਦੌਰਾਨ ਇਲਾਕੇ ਦੇ 82 ਕੂਲਿੰਗ ਟਾਵਰਾਂ ’ਚ ਬਿਮਾਰੀ ਫੈਲਾਉਣ ਵਾਲਾ ਬੈਕਟੀਰੀਆ ਮਿਲਿਆ ਸੀ। ਸਿਹਤ ਵਿਭਾਗ ਮੁਤਾਬਕ ਸਾਰੇ ਟਾਵਰ ਸਾਫ਼ ਕਰ ਦਿੱਤੇ ਗਏ ਹਨ ਤੇ 21 ਜੁਲਾਈ ਤੋਂ ਬਾਅਦ ਕੋਈ ਨਵਾਂ ਮਾਮਲਾ ਨਹੀਂ ਮਿਲਿਆ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇਮਾਰਤ ਮਾਲਕਾਂ ਨੂੰ 110 ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਸਖ਼ਤ ਜਾਂਚ ਕੀਤੀ ਜਾਂਦੀ ਤਾਂ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ।

Ad Position 22
No active advertisement
ਪਿਛਲੀ ਖ਼ਬਰ ਮੈਨਹੈਟਨ ’ਚ ਖ਼ਤਰਨਾਕ ਬਿਮਾਰੀ ਨੇ ਲਈ 7ਵੀਂ ਜਾਨ, 92 ਲੋਕ ਪ੍ਰਭਾਵਿਤ ਅਗਲੀ ਖ਼ਬਰ ਭਾਰਤੀ ਸਾਈਕਲਿਸਟ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੋਏ ਬਾਹਰ
Ad Position 24
No active advertisement