02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੋਲ ਵਾਲਟ ’ਚ ਮੀਨਾ ਤਗਮੇ ਤੋਂ ਖੁੰਝੇ, ਮਿਕਸਡ 4×400 ਮੀਟਰ ਰਿਲੇਅ ’ਚ ਭਾਰਤ ਛੇਵੇਂ ਸਥਾਨ ’ਤੇ

ਪੋਲ ਵਾਲਟ ’ਚ ਮੀਨਾ ਤਗਮੇ ਤੋਂ ਖੁੰਝੇ, ਮਿਕਸਡ 4×400 ਮੀਟਰ ਰਿਲੇਅ ’ਚ ਭਾਰਤ ਛੇਵੇਂ ਸਥਾਨ ’ਤੇ

Ad Position 21
No active advertisement
ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ’ਚ ਭਾਰਤ ਦੇ ਡੀ. ਕੇ. ਮੀਨਾ ਪੁਰਸ਼ਾਂ ਦੇ ਪੋਲ ਵਾਲਟ ਫਾਈਨਲ ’ਚ ਤਮਗਾ ਜਿੱਤਣ ਤੋਂ ਥੋੜ੍ਹੇ ਫਰਕ ਨਾਲ ਖੁੰਝ ਗਏ। ਮੀਨਾ ਨੇ 5.30 ਮੀਟਰ ਦੀ ਸਫਲ ਛਾਲ ਨਾਲ ਚੌਥਾ ਸਥਾਨ ਹਾਸਲ ਕੀਤਾ। ਮੁਕਾਬਲੇ ਦੇ ਸ਼ੁਰੂਆਤੀ ਅਤੇ ਮੱਧ ਪੜਾਅ ਦੌਰਾਨ ਉਹ ਤਮਗੇ ਦੀ ਦੌੜ ਵਿੱਚ ਅੱਗੇ ਚੱਲ ਰਹੇ ਸਨ ਅਤੇ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੇ ਸਨ, ਪਰ ਆਖ਼ਰੀ ਉਚਾਈਆਂ ’ਤੇ ਉਹ 5.70 ਮੀਟਰ ਪਾਰ ਨਾ ਕਰ ਸਕੇ ਅਤੇ ਪੋਡੀਅਮ ਤੋਂ ਬਾਹਰ ਰਹਿ ਗਏ। ਆਸਟ੍ਰੇਲੀਆ ਦੇ ਕੇ. ਮਾਰਸ਼ਲ ਨੇ 5.85 ਮੀਟਰ ਦੀ ਛਾਲ ਨਾਲ ਨਵਾਂ ਖੇਡ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤਿਆ। ਦੱਖਣੀ ਅਫ਼ਰੀਕਾ ਦੇ ਕੇ. ਰਾਡੇਮੇਯਰ ਨੇ 5.70 ਮੀਟਰ ਨਾਲ ਚਾਂਦੀ ਅਤੇ ਇੰਗਲੈਂਡ ਦੇ ਓ. ਹਰਡ ਨੇ ਵੀ 5.70 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਭਾਰਤ ਦੇ ਕੇ. ਕੁਮਾਰ ਨੇ 5.10 ਮੀਟਰ ਦੀ ਛਾਲ ਨਾਲ ਛੇਵਾਂ ਸਥਾਨ ਹਾਸਲ ਕੀਤਾ। ਇਸੇ ਦਿਨ ਮਿਕਸਡ 4×400 ਮੀਟਰ ਰੀਲੇ ਫਾਈਨਲ ’ਚ ਭਾਰਤ ਦੀ ਟੀਮ 3:20.32 ਦੇ ਸਮੇਂ ਨਾਲ ਛੇਵੇਂ ਸਥਾਨ ’ਤੇ ਰਹੀ ਤੇ ਤਮਗਾ ਜਿੱਤਣ ਤੋਂ ਵਾਂਝੀ ਰਹੀ। 

ਇਸ ਮੁਕਾਬਲੇ ’ਚ ਜਮੈਕਾ ਨੇ 3:10.97 ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ, ਜਦਕਿ ਇੰਗਲੈਂਡ ਨੇ 3:11.58 ਨਾਲ ਚਾਂਦੀ ਅਤੇ ਨਾਈਜੀਰੀਆ ਨੇ ਸੀਜ਼ਨ ਦੇ ਸਰਵੋਤਮ 3:12.85 ਦੇ ਸਮੇਂ ਨਾਲ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਕੇਨਿਆ ਚੌਥੇ ਅਤੇ ਸਕਾਟਲੈਂਡ ਪੰਜਵੇਂ ਸਥਾਨ ’ਤੇ ਰਹੇ। ਜ਼ਾਂਬੀਆ ਦੀ ਟੀਮ ਦੌੜ ਪੂਰੀ ਨਹੀਂ ਕਰ ਸਕੀ, ਜਦਕਿ ਆਸਟ੍ਰੇਲੀਆ ਨੂੰ ਨਿਯਮਾਂ ਦੀ ਉਲੰਘਣਾ ਕਾਰਨ ਅਯੋਗ ਕਰਾਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂਆਂ ਦਾ ਘਰ ਵਾਪਸੀ ’ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਮੈਨਹੈਟਨ ’ਚ ਖ਼ਤਰਨਾਕ ਬਿਮਾਰੀ ਨੇ ਲਈ 7ਵੀਂ ਜਾਨ, 92 ਲੋਕ ਪ੍ਰਭਾਵਿਤ
Ad Position 24
No active advertisement