02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੀਟਾਣੂ-ਮੁਕਤ ਬਣਾਓ ਆਪਣਾ ਘਰ

Ad Position 21
No active advertisement
ਅਜੀਤ ਡੈਸਕ 30-07-2026

ਘਰ ਜੇਕਰ ਸਾਫ਼ ਸੁਥਰਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਘਰ ਤੋਂ ਦੂਰ ਰਹਿਣਗੀਆਂ। ਕੁਝ ਬੈਕਟੀਰੀਆ ਤਾਂ ਹਵਾ ਵਿਚ ਹੀ ਹੁੰਦੇ ਹਨ, ਪਰ ਘਰ ਵਿਚ ਕੀੜੇ-ਮਕੌੜਿਆਂ, ਕੀਟਾਣੂਆਂ ਦਾ ਪੈਦਾ ਹੋਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਜੇਕਰ ਅਸੀਂ ਸਭ ਘਰ ਅਤੇ ਘਰ ਦੇ ਆਲੇ-ਦੁਆਲੇ ਸਫ਼ਾਈ ਦਾ ਧਿਆਨ ਰੱਖਾਂਗੇ ਤਾਂ ਕਿੰਨੀਆਂ ਹੀ ਬਿਮਾਰੀਆਂ ਦਾ ਸਫ਼ਾਇਆ ਹੋ ਸਕਦਾ ਹੈ ਕਿਉਂਕਿ ਜਦੋਂ ਕੀਟਾਣੂ ਪੈਦਾ ਨਹੀਂ ਹੋਣਗੇ ਤਾਂ ਸੰਕ੍ਰਮਣ ਕਿਵੇਂ ਫੈਲੇਗਾ? ਆਪਣੇ ਘਰ ਨੂੰ ਬਣਾਓ ਕੀਟਾਣੂ-ਮੁਕਤ ਘਰ ਬਣਾਉਣ ਲਈ ਸਫ਼ਾਈ ਪ੍ਰਤੀ ਜਾਗਰੂਕ ਹੋਵੋ :-
ਸ਼ੀਸ਼ੇ ਅਤੇ ਪਲਾਸਿਟਕ ਵਾਲੀਆਂ ਚੀਜ਼ਾਂ ਨੂੰ ਸੈਨੇਟਾਈਜ਼ਰ ਸਪ੍ਰੇਅ ਕਰਕੇ ਸਾਫ਼ ਕਰੋ। ਦਰਵਾਜ਼ਿਆਂ ਦੇ ਹੈਂਡਲ, ਸੋਫੇ ਦੀਆਂ ਗੱਦੀਆਂ, ਸੋਫਾ, ਮੈਟਸ, ਕਾਲੀਨ ਦੀ ਸਫ਼ਾਈ ਲਈ ਵੈਕਿਊਮ ਕਲੀਨਰ ਦੀ ਵਰਤੋਂ ਕਰੋ ਤਾਂ ਕਿ ਧੂੜ ਸਾਫ਼ ਹੋ ਕੇ ਲੁਕੇ ਕੀਟਾਣੂ ਨਿਕਲ ਸਕਣ।
ਕੰਪਿਊਟਰ ਕੀ-ਬੋਰਡ, ਟੈਲੀਫੋਨ, ਫਰਿੱਜ ਹੈਂਡਲ 'ਤੇ ਵੀ ਕੋਲੀਨ ਲਗਾ ਕੇ ਸਫ਼ਾਈ ਕਰਦੇ ਰਹੋ ਤਾਂ ਕਿ ਕੀਟਾਣੂ ਨਾਲੋ-ਨਾਲ ਮਰਦੇ ਰਹਿਣ।
ਪਰਿਵਾਰ ਦੇ ਸਭ ਮੈਂਬਰਾਂ ਦੇ ਤੌਲੀਏ ਵੱਖਰੇ ਹੋਣੇ ਚਾਹੀਦੇ। ਨਹਾਉਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਧੁੱਪ ਵਿਚ ਸੁਕਾਓ ਤਾਂ ਕਿ ਸਲ੍ਹਾਬੇ ਤੌਲੀਏ ਵਿਚ ਕਿਤੇ ਕੀਟ-ਕੀਟਾਣੂ ਆਪਣਾ ਘਰ ਨਾ ਬਣਾ ਲੈਣ।
ਘਰ ਦੇ ਬਿਸਤਰ ਦੀ ਚਾਦਰ, ਸਿਰਹਾਣਾ ਕਵਰ ਹਫ਼ਤੇ ਵਿਚ ਇਕ ਵਾਰ ਜ਼ਰੂਰ ਬਦਲੋ। ਖਾਣਾ ਬਿਸਤਰ 'ਤੇ ਬੈਠ ਕੇ ਨਾ ਖਾਓ ਕਿਉਂਕਿ ਖਾਣੇ ਦੇ ਟੁਕੜਿਆਂ 'ਤੇ ਕੀੜੀਆਂ, ਕੀਟਾਣੂ, ਖਟਮਲ ਆ ਸਕਦੇ ਹਨ ਜੋ ਸੰਕ੍ਰਮਣ ਫੈਲਾਉਣ ਵਿਚ ਮਦਦ ਕਰ ਸਕਦੇ ਹਨ।
ਆਪਣੇ ਬਾਥਰੂਮ ਅਤੇ ਟਾਇਲਟ ਨੂੰ ਰੋਜ਼ ਸਾਫ਼ ਕਰੋ। ਬਾਥਰੂਮ ਗਿੱਲਾ ਰਹਿਣ ਨਾਲ ਬਾਥਰੂਮ ਦੇ ਕੋਨਿਆਂ ਵਿਚ ਕੀਟਾਣੂ ਪੈਦਾ ਹੋ ਸਕਦੇ ਹਨ।
ਰਸੋਈ ਘਰ ਕੀਟਾਣੂਆਂ ਦੇ ਪੈਦਾ ਹੋਣ ਦਾ ਵਿਸ਼ੇਸ਼ ਥਾਂ ਹੈ, ਕਿਉਂਕਿ ਰਸੋਈ ਘਰ ਵਿਚ ਡਸਟਬਿਨ ਅਤੇ ਖਾਣ ਵਾਲੀ ਸਮੱਗਰੀ ਹੁੰਦੀ ਹੈ। ਭਾਂਡਿਆਂ ਤੇ ਡੱਬਿਆਂ ਦੇ ਕਾਰਨ ਕੀਟਾਣੂਆਂ ਨੂੰ ਲੁਕਣ ਅਤੇ ਪੈਦਾ ਹੋਣ ਦੀ ਥਾਂ ਮਿਲ ਜਾਂਦੀ ਹੈ। ਡਸਟਬਿਨ ਵਿਚ ਬਚੀ ਖਾਧ ਸਮੱਗਰੀ, ਛਿਲਕੇ ਪਾਉਣ ਨਾਲ ਕੀੜੇ-ਮਕੌੜੇ, ਕੀਟਾਣੂ ਸੌਖਿਆਂ ਪੈਦਾ ਹੋ ਸਕਦੇ ਹਨ।
ਆਪਣਾ ਡਸਟਬਿਨ ਹਰ ਰੋਜ਼ ਖਾਲੀ ਕਰੋ ਅਤੇ ਧੋ ਕੇ ਨਵਾਂ ਗਾਰਬੇਜ ਬੈਗ ਲਗਾ ਕੇ ਢਕ ਕੇ ਰੱਖੋ। ਖਾਣਾ ਬਣਾਉਣ ਤੋਂ ਬਾਅਦ ਰਸੋਈ ਘਰ ਦਾ ਪਲੇਟਫਾਰਮ ਤੇ ਗੈਸ ਸਟੋਵ ਜ਼ਰੂਰ ਸਾਫ਼ ਕਰੋ।
ਰਸੋਈ ਘਰ ਵਿਚ ਇਲੈਕਟ੍ਰਾਨਿਕ ਚੀਜ਼ਾਂ ਨੂੰ ਸਾਫ਼ ਕਰ ਕੇ ਸੁਕਾ ਕੇ ਰੱਖੋ। ਭਾਂਡੇ ਸੁਕਾ ਕੇ ਅੰਦਰ ਸੰਭਾਲੋ।
ਰਸੋਈ ਘਰ ਵਿਚ ਵਰਤੋਂ ਹੋਣ ਵਾਲੇ ਤੌਲੀਏ, ਡਸਟਰ ਹਰ ਰੋਜ਼ ਧੋ ਕੇ ਸੁਕਾ ਕੇ ਵਰਤੋਂ ਵਿਚ ਲਿਆਓ। ਗੰਦੇ ਡੱਸਟਰ ਅਤੇ ਤੌਲੀਏ ਘਰ ਵਿਚ ਬੈਕਟੀਰੀਆ ਦਾ ਕਾਰਨ ਹੋ ਸਰਕਦੇ ਹਨ। ਹਫ਼ਤੇ ਵਿਚ ਇਕ ਵਾਰ ਗਰਮ ਪਾਣੀ ਵਿਚ ਵੱਖਰੇ ਕਰਕੇ ਧੋਣੇ ਚਾਹੀਦੇ ਹਨ।
ਬਾਥਰੂਮ ਵਿਚ ਆਪਣੇ ਮੈਲੇ ਕੱਪੜੇ ਉਂਝ ਹੀ ਹੇਠਾਂ ਨਾ ਸੁੱਟੋ। ਉਨ੍ਹਾਂ ਨੂੰ ਵੱਖਰਾ ਸੁੱਕੇ ਥਾਂ 'ਤੇ ਰੱਖੋ। ਜਿਥੋਂ ਕੱਪੜੇ ਧੋਣ ਲਈ ਚਲੇ ਜਾਣ। ਗਿੱਲੇ ਕਪਿੜਆਂ ਵਿਚ ਬੈਕਟੀਰੀਆ ਛੇਤੀ ਪੈਦਾ ਹੋ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਗੁੱਸੇ 'ਚ ਵੀ ਆਓ ਚੰਗੇ ਤਰੀਕੇ ਨਾਲ ਪੇਸ਼ ਅਗਲੀ ਖ਼ਬਰ ਭੋਜਨ ਪਰੋਸਣ ਅਤੇ ਖਵਾਉਣ ਦੀ ਕਲਾ
Ad Position 24
No active advertisement