02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੁੱਸੇ 'ਚ ਵੀ ਆਓ ਚੰਗੇ ਤਰੀਕੇ ਨਾਲ ਪੇਸ਼

Ad Position 21
No active advertisement
ਅਜੀਤ ਡੈਸਕ 30-07-2026

ਅੱਜ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਮਨੁੱਖੀ ਜੀਵਨ ਜ਼ਿਆਦਾ ਦਬਾਅ ਹੇਠ ਚੱਲ ਰਿਹਾ ਹੈ। ਅਕਸਰ ਇਨਸਾਨ ਨੂੰ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਆ ਜਾਂਦਾ ਹੈ। ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਗੁੱਸਾ ਸ਼ਬਦ ਜਿੰਨਾ ਛੋਟਾ ਹੈ, ਓਨਾ ਹੀ ਖ਼ਤਰਨਾਕ ਹੈ। ਖ਼ਾਸਕਰ ਬਹੁਤ ਸਾਰੇ ਨੌਜਵਾਨਾਂ ਦੀ ਤਾਂ ਗੱਲ ਹੀ ਛੱਡ ਦਿਓ, ਅਜੇ ਪੁਰਾਣੇ ਲੋਕਾਂ ਵਿਚ ਸਹਿਣ ਸ਼ਕਤੀ ਬਹੁਤ ਹੈ। ਜੇ ਗੁੱਸਾ ਆ ਵੀ ਜਾਂਦਾ ਹੈ ਕਿਸੇ 'ਤੇ ਨਹੀਂ ਕੱਢਦੇ ਹਨ। ਚੁੱਪਚਾਪ ਘਰ ਤੋਂ ਨਿਕਲ ਜਾਂਦੇ ਹਨ ਜਾਂ ਆਪਣੇ ਆਪ ਨੂੰ ਇਕੱਲਾ ਕਰ ਲੈਂਦੇ ਹਨ। ਫਿਰ ਦੁਬਾਰਾ ਉਸੇ ਮਾਹੌਲ ਵਿਚ ਵਿਚਰਨਾ ਸ਼ੁਰੂ ਕਰ ਦਿੰਦੇ ਹਨ। ਸਾਕਾਰਾਤਮਿਕ ਸੋਚ ਹਮੇਸ਼ਾ ਮਨੁੱਖ ਨੂੰ ਮੁਸ਼ਕਿਲਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਲੱਭਣ ਦੇ ਕਾਬਲ ਬਣਾਉਂਦੀ ਹੈ।
ਮਨੋਵਿਗਿਆਨ ਅਨੁਸਾਰ ਗੁੱਸਾ ਇਨਸਾਨ ਨੂੰ ਨਕਾਰਾਤਮਿਕ ਸੋਚ ਦਾ ਧਾਰਨੀ ਬਣਾਉਂਦਾ ਹੈ। ਹੌਲੀ-ਹੌਲੀ ਸੋਚਣ-ਸਮਝਣ ਦੀ ਸ਼ਕਤੀ ਵੀ ਖ਼ਤਮ ਹੁੰਦੀ ਜਾਂਦੀ ਹੈ। ਸਿਹਤ 'ਤੇ ਵੀ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ। ਜੋ ਅੱਜ ਦੀ ਨੌਜਵਾਨੀ ਹੈ ਉਹ ਛੋਟੀ ਜਿਹੀ ਗੱਲ 'ਤੇ ਗੁੱਸੇ ਵਿਚ ਆ ਜਾਂਦੀ ਹੈ। ਇਥੋਂ ਤੱਕ ਕਿ ਮਾਰ-ਕੁਟਾਈ ਤੱਕ ਪਹੁੰਚ ਜਾਂਦੇ ਹਨ। ਬਰਦਾਸ਼ਤ ਸ਼ਕਤੀ ਨਾ ਹੋਣ ਕਾਰਨ ਕਈ ਵਾਰ ਗ਼ਲਤ ਕਦਮ ਨਹੀਂ ਚੁੱਕ ਲੈਂਦੇ ਹਨ। ਅਕਸਰ ਗੁੱਸਾ ਜਦੋਂ ਆਉਂਦਾ ਹੈ ਤਾਂ ਇਨਸਾਨ ਨੂੰ ਬੇਚੈਨੀ, ਚਿੜਚਿੜਾਪਣ ਮਹਿਸੂਸ ਕਰਨ ਲੱਗ ਜਾਂਦਾ ਹੈ। ਰਾਤ ਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਇਹ ਇੱਕ ਕੁਦਰਤੀ ਹੈ। ਗੁੱਸੇ ਵਿਚ ਕਈ ਵਾਰ ਲਏ ਗਏ ਫ਼ੈਸਲੇ ਤੋਂ ਬਾਅਦ ਫਿਰ ਪਛਤਾਉਣਾ ਹੀ ਪੈਂਦਾ ਹੈ। ਅਜਿਹਾ ਫ਼ੈਸਲਾ ਸਹੀ ਨਹੀਂ ਹੁੰਦਾ, ਕਿਉਂਕਿ ਲਿਆ ਗਿਆ ਫ਼ੈਸਲਾ ਦਿਮਾਗ਼ ਨਾਲ ਨਹੀਂ, ਸਗੋਂ ਕਾਹਲ਼ੀ, ਗੁੱਸੇ 'ਚ ਲਿਆ ਗਿਆ ਹੁੰਦਾ ਹੈ। ਚਾਹੇ ਉਹ ਫ਼ੈਸਲਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਹੀ ਕਿਉਂ ਨਾ ਹੋਵੇ? ਸਾਰੀ ਉਮਰ ਦਾ ਪਛਤਾਵਾ ਹੀ ਰਹਿ ਜਾਂਦਾ ਹੈ। ਕਈ ਵਾਰ ਗੁੱਸੇ ਵਿਚ ਆ ਕੇ ਮੂੰਹੋਂ ਕੱਢੇ ਸ਼ਬਦ ਸਾਡੇ ਪਰਿਵਾਰਕ, ਦੋਸਤ-ਮਿੱਤਰ ਜਾਂ ਕਰੀਬੀ ਰਿਸ਼ਤਿਆਂ ਨੂੰ ਵੀ ਖ਼ਤਮ ਕਰ ਦਿੰਦੇ ਹਨ। ਇਸ ਨਾਲ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ।
ਆਪਣੇ-ਆਪ ਨਾਲ ਗੱਲਾਂ ਕਰੋ, ਪਾਣੀ ਪੀਓ। ਚੰਗੀ ਕਿਤਾਬ ਪੜੋ, ਸਵੇਰੇ ਜਲਦੀ ਉੱਠ ਕੇ ਸੈਰ ਕਰੋ, ਮੈਡੀਟੇਸ਼ਨ, ਯੋਗ ਕਰੋ। ਮਨੁੱਖ ਦੇ ਹਾਂ-ਪੱਖੀ ਵਿਚਾਰ, ਸਾਕਾਰਾਤਮਿਕ ਸੋਚ ਉਸਦੇ ਗੁੱਸੇ ਨੂੰ ਠੰਢਾ ਕਰ ਦਿੰਦੇ ਹਨ। ਇਹ ਤਾਂ ਨਹੀਂ ਹੈ ਕਿ ਕਿਸੇ ਨੂੰ ਗੁੱਸਾ ਨਹੀਂ ਆਉਂਦਾ। ਹਰ ਇਨਸਾਨ ਦੀ ਫ਼ਿਤਰਤ ਵਿਚ ਹੈ ਉਸ ਨੂੰ ਗੁੱਸਾ ਆਉਣਾ। ਗੁੱਸਾ ਆਉਣਾ ਆਮ ਗੱਲ ਹੈ, ਪਰ ਇਸ 'ਤੇ ਕਾਬੂ ਪਾਉਣਾ ਇੱਕ ਕਲਾ ਹੈ। ਗੁੱਸਾ ਆਉਣ 'ਤੇ ਤੁਸੀਂ ਘੁੱਟ-ਘੁੱਟ ਕਰਕੇ ਠੰਢਾ ਪਾਣੀ ਪੀਓ। ਡੂੰਘੇ ਸਾਹ ਲਵੋ। ਮਨੋਵਿਗਿਆਨਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਗੁੱਸਾ ਆਉਣ 'ਤੇ ਇਨਸਾਨ ਨੂੰ ਉੱਚੀ-ਉੱਚੀ ਹੱਸਣਾ ਚਾਹੀਦਾ ਹੈ। ਇਸ ਨਾਲ ਮੰਨ ਦੀ ਸ਼ਾਂਤ ਹੋ ਜਾਂਦਾ ਹੈ। ਗੁੱਸੇ ਦੌਰਾਨ ਸਾਹਮਣੇ ਵਾਲੀ ਵਿਅਕਤੀ ਨਾਲ ਬਿਲਕੁਲ ਵੀ ਬਹਿਸ ਨਾ ਕਰੋ। ਪਰਮਾਤਮਾ ਦੀ ਬੰਦਗੀ ਕਰੋ। ਗੁੱਸੇ 'ਤੇ ਕਾਬੂ ਪਾਉਣ ਲਈ ਸਾਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਇਸ ਨਾਲ ਸਾਡੇ ਰਿਸ਼ਤਿਆਂ ਵਿਚ ਕਦੇ ਵੀ ਤ੍ਰੇੜਾਂ ਨਹੀਂ ਪੈਣਗੀਆਂ। ਖ਼ੁਦ ਨੂੰ ਗੁੱਸੇ ਤੋਂ ਮੁਕਤ ਰੱਖ ਕੇ ਅਸੀਂ ਆਪਣੇ ਪਰਿਵਾਰ, ਦੋਸਤਾਂ, ਸਾਥੀਆਂ 'ਚ ਖੁਸ਼ਗਵਾਰ ਮਾਹੌਲ ਸਿਰਜ ਸਕਦੇ ਹਾਂ।
-ਮੋਹਾਲੀ, ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ’ਚ ਡਿਵਾਈਡਰ ਬਣੇ ਤਾਂ ਭੜਕੇ ਦੁਕਾਨਦਾਰ! ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਕੀਟਾਣੂ-ਮੁਕਤ ਬਣਾਓ ਆਪਣਾ ਘਰ
Ad Position 24
No active advertisement