22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬੱਚਿਆਂ ਨੂੰ ਮਹਿੰਗੇ ਮੋਬਾਈਲ ਤੋਹਫ਼ੇ ਵਿਚ ਦੇਣਾ ਤੁਹਾਡਾ ਪਿਆਰ ਨਹੀਂ

ਬੱਚਿਆਂ ਨੂੰ ਮਹਿੰਗੇ ਮੋਬਾਈਲ ਤੋਹਫ਼ੇ ਵਿਚ ਦੇਣਾ ਤੁਹਾਡਾ ਪਿਆਰ ਨਹੀਂ

Ad Position 21
No active advertisement
ਅਜੀਤ ਡੈਸਕ 22-10-2026

ਤੁਸੀਂ ਉਹ ਕਹਾਣੀ ਪੜ੍ਹੀ ਹੋਵੇਗੀ ਜਿਸ ਵਿਚ ਇਕ ਚੋਰ ਨੂੰ  ਜਦੋਂ ਚੋਰੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਜੱਜ ਸਾਹਿਬ ਨੂੰ  ਕਹਿੰਦਾ ਹੈ ਕਿ ਅਪਰਾਧ ਤਾਂ ਉਸ ਨੇ ਹੀ ਕੀਤਾ ਹੈ, ਪਰ ਇਸ ਦੇ ਅਸਲ ਅਪਰਾਧੀ ਉਸ ਦੇ ਪਿਤਾ ਹਨ ਕਿਉਂਕਿ ਬਚਪਨ ਵਿਚ ਜਦੋਂ ਉਹ ਇਸ ਤਰ੍ਹਾਂ ਦੇ ਛੋਟੇ-ਛੋਟੇ ਅਪਰਾਧ ਕਰਦਾ ਸੀ ਤਾਂ ਪਿਤਾ ਨੇ ਉਸ ਨੂੰ  ਇਹ ਕਰਨ ਤੋਂ ਰੋਕਿਆ ਨਹੀਂ ਅਤੇ ਹੌਲੀ-ਹੌਲੀ ਚੋਰੀ ਉਸ ਦੀ ਆਦਤ ਬਣ ਗਈ |

ਦਰਅਸਲ ਬੱਚਿਆਂ ਨੂੰ  ਮਹਿੰਗਾ ਵਾਹਨ ਜਾਂ ਮੋਬਾਈਲ ਦਾ ਤੋਹਫ਼ਾ ਦੇਣਾ ਤੁਹਾਡਾ ਪਿਆਰ ਨਹੀਂ ਹੈ | ਸਮੇਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਤੋਹਫ਼ੇ ਮਿਲਣ 'ਤੇ ਬੱਚਿਆਂ ਨੂੰ  ਮਿਹਨਤ ਨਾਲ ਕਮਾਏ ਧਨ ਦੇ ਮਹੱਤਵ ਬਾਰੇ ਪਤਾ ਨਹੀਂ ਲੱਗਦਾ | ਇਸ ਦੇ ਨਾਲ ਹੀ ਤੇਜ਼ ਰਫ਼ਤਾਰ ਮੋਟਰਸਾਈਕਲ ਵਰਗੇ ਵਾਹਨਾਂ ਨਾਲ ਬੱਚੇ ਬੇਵਜ੍ਹਾ ਸੜਕ 'ਤੇ ਕਰੱਤਵ ਦਿਖਾ ਕੇ ਨਾ ਸਿਰਫ਼ ਖ਼ੁਦ ਨੂੰ  ਸਗੋਂ ਦੂਜਿਆਂ ਦੇ ਜੀਵਨ ਨੂੰ  ਵੀ ਸੰਕਟ ਵਿਚ ਪਾਉਂਦੇ ਹਨ | ਮਹਿੰਗੀ ਮੋਟਰਸਾਈਕਲ ਅਤੇ ਮੋਬਾਈਲ ਨਾਲ ਬੱਚਿਆਂ ਵਿਚ ਮਿੱਤਰਾਂ ਵਿਚਾਲੇ ਦਿਖਾਵਾ ਕਰਨ ਦਾ ਰੁਝਾਨ ਵਧਦਾ ਹੈ | ਇਹ ਰੁਝਾਨ ਬੱਚੇ ਦੇ ਚਰਿੱਤਰ ਨਿਰਮਾਣ ਵਿਚ ਰੁਕਾਵਟ ਬਣਦਾ ਹੈ |
ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਵਿਗਿਆਨਕ ਸਮਾਨ ਸਹੂਲਤਾਂ ਲਈ ਹੈ, ਲਾਡ ਦਿਖਾਉਣ ਲਈ ਨਹੀਂ | ਕਲਪਨਾ ਕਰੋ ਕਿ ਤੁਹਾਨੂੰ ਬਿਨਾਂ ਜ਼ਰੂਰਤ, ਬਿਨਾਂ ਮਿਹਨਤ ਜ਼ਿਆਦਾ ਨਵੀਆਂ ਚੀਜ਼ਾਂ ਮਿਲ ਜਾਣ ਤਾਂ ਤੁਹਾਡੀ ਕੀ ਮਨੋਦਸ਼ਾ ਹੋਵੇਗੀ? ਇਹੀ ਹਾਲ ਬੱਚਿਆਂ ਦਾ ਹੁੰਦਾ ਹੈ ਜਦੋਂ ਉਨ੍ਹਾਂ ਨੂੰ  ਇਸ ਤਰ੍ਹਾਂ ਦੇ ਤੋਹਫ਼ੇ ਮਾਂ-ਬਾਪ ਤੋਂ ਲਾਡ ਵਿਚ ਮਿਲ ਜਾਂਦੇ ਹਨ |
ਬੱਚਿਆਂ ਨੂੰ  ਲੋੜੀਂਦੇ ਸਾਮਾਨ ਤੋਂ ਵਾਂਝੇ ਨਾ ਰੱਖੋ ਅਤੇ ਫ਼ਜ਼ੂਲ ਦੀ ਸਹੂਲਤਾਂ ਅਤੇ ਜ਼ਰੂਰਤਾਂ ਵਿਚਾਲੇ ਇਕ ਸੰਤੁਲਨ ਰੱਖ ਕੇ ਬੱਚਿਆਂ ਦਾ ਸਹੀ ਵਿਕਾਸ ਕਰੋ | ਇਸ ਤਰ੍ਹਾਂ ਦੇ ਮਹਿੰਗੇ ਤੋਹਫ਼ੇ ਦੇਣ ਦੇ ਸਮਰੱਥ ਜੇਕਰ ਤੁਹਾਨੂੰ ਰੱਬ ਨੇ ਦਿੱਤੀ ਹੈ ਤਾਂ ਉਸ ਪੈਸੇ ਨੂੰ  ਸਹੀ ਪਾਸੇ ਖ਼ਰਚ ਕਰੋ | ਬੱਚਿਆਂ ਦੀ ਸਿਹਤ ਲਈ ਉਸ ਨੂੰ  ਜਿੰਮ ਭੇਜਿਆ ਜਾ ਸਕਦਾ ਹੈ, ਉਸ ਦੀ ਸਿੱਖਿਆ ਨੂੰ  ਬਿਹਤਰ ਬਣਾਉਣ ਲਈ ਖਰਚ ਕੀਤਾ ਜਾ ਸਕਦਾ ਹੈ, ਉਸ ਨੂੰ  ਸੰਸਕਾਰੀ ਬਣਾਉਣ ਵਾਲਾ ਸਾਹਿਤ ਤੋਹਫ਼ੇ ਵਿਚ ਦਿੱਤਾ ਜਾ ਸਕਦਾ ਹੈ, ਉਸ ਨੂੰ  ਸੈਰ-ਸਪਾਟੇ ਲਈ ਭੇਜਿਆ ਜਾ ਸਕਦਾ ਹੈ, ਉਸ ਤੋਂ ਚੰਗੇ ਕੰਮਾਂ ਲਈ ਦਾਨ ਦਿਵਾਇਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਦੇ ਤੋਹਫ਼ੇ ਦੇਣ ਤੋਂ ਬਚਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਘਰ 'ਚ ਕਿਵੇਂ ਕਰੀਏ ਵਾਲਾਂ ਨੂੰ ਰੰਗ? ਅਗਲੀ ਖ਼ਬਰ ਸ੍ਰੀਮਤੀ ਜੀ ਪ੍ਰਾ0!
Ad Position 24