23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਤਰੀਕ ਲੰਘੀਆਂ ਮਹਿੰਗੀਆਂ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਨਾ ਵਰਤੋ

ਤਰੀਕ ਲੰਘੀਆਂ ਮਹਿੰਗੀਆਂ ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਨਾ ਵਰਤੋ

Ad Position 21
No active advertisement
ਅਜੀਤ ਡੈਸਕ 24-09-2026

ਮਸਕਾਰਾ : ਆਮ ਤੌਰ 'ਤੇ ਮਸਕਾਰਾ 6 ਮਹੀਨੇ ਦੇ ਅੰਦਰ ਵਰਤੋਂ ਕਰ ਲੈਣਾ ਚਾਹੀਦਾ | ਪਰ ਜੇਕਰ ਮਸਕਾਰੇ ਦੀ ਤਰੀਕ ਲੰਘ ਜਾਵੇ ਤਾਂ ਆਈਬ੍ਰੋ ਨੂੰ  ਕਲਰ ਕਰਨ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ | ਇਸ ਦੀ ਸਪੂਲੀ ਨੂੰ  ਤੁਸੀਂ ਆਪਣੇ ਭਰਵੱਟਿਆਂ ਨੂੰ  ਜਾਂ ਫਿਰ ਆਪਣੀ ਹੇਅਰਲਾਈਨ ਦੇ ਛੋਟੇ ਵਾਲਾਂ ਨੂੰ  ਕੰਘੀ ਕਰਨ ਲਈ ਵਰਤੋਂ ਕਰ ਸਕਦੇ ਹੋ | ਇਸ ਦੇ ਸਾਫ਼ ਕਰਕੇ ਲਿਪ ਸਕ੍ਰਬਿੰਗ ਲਈ ਵੀ ਵਰਤੋਂ ਕੀਤੀ ਜਾ ਸਕਦੀ ਹੈ | ਇਸ ਲਈ ਪਹਿਲਾਂ ਮਸਕਾਰੇ ਵਿਚ ਇਕ ਬੂੰਦ ਕੁਦਰਤੀ ਤੇਲ ਮਿਕਸ ਕਰ ਲਓ ਅਤੇ ਫਿਰ ਸਕਰੱਬ ਕਰੋ | ਇਸ ਨਾਲ ਸਕਿਨ ਸਮੂਦ ਰਹੇਗੀ | ਜੇਕਰ ਤੁਹਾਨੂੰ ਆਪਣੇ ਵਾਲਾਂ ਵਿਚਾਲੇ ਛੋਟਾ ਜਿਹਾ ਸਫੇਦ ਵਾਲ ਦਿਖਾਈ ਦਿੰਦਾ ਹੈ ਤਾਂ ਉਸ 'ਤੇ ਮਸਕਾਰਾ ਲਗਾਇਆ ਜਾ ਸਕਦਾ ਹੈ |

ਆਈ ਸ਼ੈਡੋ : ਅੱਖਾਂ ਦਾ ਮਾਮਲਾ ਹੋਣ ਕਾਰਨ ਆਈ  ਸ਼ੈਡੋ ਨੂੰ  ਇਕ ਸਾਲ ਵਿਚ ਬਦਲ ਲੈਣਾ ਚਾਹੀਦਾ | ਜੇਕਰ ਤੁਹਾਡਾ ਆਈ ਸ਼ੈਡੋ ਪੁਰਾਣਾ ਹੋ ਜਾਵੇ ਤਾਂ ਇਸ ਨੂੰ  ਨੇਲਪਾਲਿਸ਼ ਵਿਚ ਪਾ ਕੇ ਨਵਾਂ ਸ਼ੇਡ ਬਣਾ ਸਕਦੇ ਹੋ | ਇਸ ਦੀ ਫਿਰ ਤੋਂ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਇਨ੍ਹਾਂ ਕਰੱਸ਼ ਕਰਕੇ ਪਾਊਡਰ ਬਣਾਲਓ ਅਤੇ ਫਿਰ ਇਸ ਦੇ ਪਿਗਮੈਂਟਸ ਨੂੰ  ਕਲੀਅਰ ਨੇਲਪਾਲਿਸ਼ ਵਿਚ ਮਿਕਸ ਕਰ ਲਓ | ਆਈ ਸ਼ੈਡੋ ਨੂੰ  ਇਕ ਸਾਲ ਵਿਚ ਬਦਲ ਲੈਣ ਦੀ ਸਲਾਹ ਦਿੰਦੇ ਹਨ | ਅੱਖਾਂ ਦਾ ਮਾਮਲਾ ਹੋਣ ਕਾਰਨ ਉਹ ਇਸ ਚੀਜ਼ ਨੂੰ  ਵਰਤਣ 'ਤੇ ਜ਼ਿਆਦਾ ਸਾਵਧਾਨੀ ਵਰਤਨ ਦੀ ਸਲਾਹ ਦਿੰਦੇ ਹਨ | ਇਸ ਤਰ੍ਹਾਂ 'ਚ ਕੀ ਕੀਤਾ ਜਾਵੇ ਜੇਕਰ ਤੁਹਾਡਾ ਈ ਸ਼ੈਡੋ ਪੁਰਾਣਾ ਹੋਵੇ ਜਾਵੇ? ਇਸ ਨੂੰ  ਫਿਰ ਤੋਂ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਇਸ ਨੂੰ  ਕਰੱਸ਼ ਕਰ ਕੇ ਪਾਊਡਰ ਬਣਾ ਲਓ ਫਿਰ ਇਸ ਦੇ ਪਿਗਮੈਂਟਸ ਨੂੰ  ਕਲੀਅਰ ਨੇਲ ਪਾਲਿਸ਼ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ | ਲਓ, ਤੁਹਾਡਾ ਕਸਟਮਮਾਈਾਡ ਨੇਲ ਪੇਂਟ ਤਿਆਰ ਹੈ | ਤੁਸੀਂ ਇਸ ਦੀ ਵਰਤੋਂ ਕਦੀ ਵੀ ਕਰੋ |
ਸਕਿਨ ਟੋਨਰ : ਸਕਿਨ ਟੋਨਰ ਦੀ ਵਰਤੋਂ ਚਮੜੀ ਦੀ ਪੀ.ਐਚ. ਪੱਧਰ ਨੂੰ  ਸੰਤੁਲਿਤ ਕਰਨ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ | ਜ਼ਿਆਦਾ ਚਮੜੀ ਟੋਨਰ ਅਲਕੋਹਲ, ਕੈਮੀਕਲ ਆਧਾਰਿਤ ਹੁੰਦੇ ਹਨ, ਇਸ ਲਈ ਤਰੀਕ ਲੰਘਣ ਤੋਂ ਬਾਅਦ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ | ਪਰ ਤਰੀਕ ਲੰਘੀ ਹੋਣ ਤੋਂ ਬਾਅਦ ਤੁਸੀਂ ਬਾਥਰੂਮ ਜਾਂ ਡ੍ਰੇਸਿੰਗ ਮੇਜ਼ ਦੇ ਸ਼ੀਸ਼ੇ, ਮੋਬਾਈਲ ਸਕ੍ਰੀਨ, ਲੈਪ ਟਾਪ ਸਕ੍ਰੀਨ ਸਾਫ਼ ਕਰਨ ਲਈ ਵਰਤੋਂ ਵਿਚ ਲਿਆ ਸਕਦੇ ਹੋ | 
ਲਿਪਸਟਿਕ : ਤਰੀਕ ਲੰਘ ਚੁੱਕੀ ਲਿਪਸਿਟਕ ਦਾ ਚਿਹਰੇ ਜਾਂ ਬੁੱਲ੍ਹਾਂ 'ਤੇ ਸਿੱਧੇ ਤੌਰ 'ਤੇ ਵਰਤੋਂ ਨਾਲ ਚਮੜੀ 'ਤੇ ਐਲਰਜੀ, ਰੇਸ਼ੇਜ਼ ਜਾਂ ਇੰਫੈਕਸ਼ਨ ਹੋ ਸਕਦਾ ਹੈ | ਜਦ ਕਿ ਇਸ ਦੇ ਮੇਕਅਪ ਤੋਂ ਬਿਨਾਂ ਜਾਂ ਕ੍ਰਾਫਟ ਦੇ ਕੰਮਾਂ ਵਿਚ ਸੌਖਿਆਂ ਨਾਲ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ |
ਇਸ ਨੂੰ  ਫਿਰ ਤੋਂ ਵਰਤੋਂ ਕਰਨ ਲਈ ਤੁਸੀਂ ਇਸ ਦੀ ਲਿਪਬਾਮ ਬਣਾ ਸਕਦੇ ਹੋ | ਇਸ ਲਈ ਤੁਸੀਂ ਆਪਣੀ ਤਰੀਕ ਲੰਘੀ ਲਿਪਸਿਟਕ ਨੂੰ  ਕੱਚ ਦੀ ਛੋਟੀ ਕੌਲੀ ਵਿਚ ਕੱਢੋ | ਇਸ ਕੌਲੀ ਨੂੰ  ਕੁਝ ਦੇਰ ਤੱਕ ਗਰਮ ਪਾਣੀ ਵਿਚ ਰੱਖੋ, ਤਾਂ ਕਿ ਲਿਪਸਿਟਕ ਪਿਘਲ ਜਾਵੇ | ਇਸ ਦੇ ਪਿਘਲਣ ਨਾਲ ਇਸ ਦੇ ਸਾਰੇ ਬੈਕਟੀਰੀਆ ਖ਼ਤਮ ਹੋ ਜਾਣਗੇ | ਹੁਣ ਇਸ ਨੂੰ  ਆਪਣੀ ਵੈਸਲੀਨ ਜਾਂ ਪੈਟਰੋਲੀਅਮ ਜਲੀ ਦੇ ਨਾਲ ਮਿਲਾ ਲਓ ਅਤੇ ਇਸ ਮਿਸ਼ਰਨ ਨੂੰ  ਠੰਢਾ ਹੋਣ 'ਤੇ ਇਕ ਛੋਟੀ ਜਿਹੀ ਡੱਬੀ ਵਿਚ ਪਾ ਕੇ ਫਰਿੱਜ ਵਿਚ ਰੱਖ ਲਓ | ਤੁਹਾਡੇ ਪਸੰਦੀਦਾ ਰੰਗ ਦਾ ਲਿਪ ਬਾਮ ਤਿਆਰ ਹੈ | ਤੁਸੀਂ ਇਸ ਦਾ ਪੈਚ ਟੈਸਟ ਜ਼ਰੂਰ ਕਰ ਲਓ ਤਾਂ ਕਿ ਇਹ ਯਕੀਨ ਹੋ ਸਕੇ ਕਿ ਇਹ ਤੁਹਾਨੂੰ ਸੂਟ ਕਰ ਰਿਹਾ  ਹੈ ਜਾਂ ਨਹੀਂ|

Ad Position 22
No active advertisement
ਪਿਛਲੀ ਖ਼ਬਰ ਪੇਂਡੂ ਬੱਚਿਆਂ ਨੂੰ ਵੱਡੇ ਮੰਚਾਂ ਤੱਕ ਪਹੁੰਚਾਉਣ ਦਾ ਸੁਪਨਾ-ਰੁਪਿੰਦਰਜੀਤ ਕੌਰ ਅਗਲੀ ਖ਼ਬਰ ਨੌਜਵਾਨਾਂ ਨੂੰ ਕਿਸ ਪਾਸੇ ਲਿਜਾ ਰਹੀ ਹੈ ਸੋਸ਼ਲ ਨੈੱਟਵਰਕਿੰਗ
Ad Position 24