17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਿਹਤਰ ਸਿਹਤ ਲਈ ਟਹਿਲਣਾ ਹੈ ਬਹੁਤ ਜ਼ਰੂਰੀ

Ad Position 21
No active advertisement
ਅਜੀਤ ਡੈਸਕ 06-03-2026

ਅਸੀਂ ਸਭ ਜਾਣਦੇ ਹਾਂ ਕਿ ਟਹਿਲਣਾ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ। ਖ਼ਾਸ ਕਰਕੇ ਸਵੇਰੇ-ਸਵੇਰੇ ਟਹਿਲਣ ਨਾਲ ਸਾਨੂੰ ਸਾਫ਼ ਹਵਾ ਮਿਲਦੀ ਹੈ, ਜਿਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸਾਫ਼ ਹਵਾ 'ਚ ਟਹਿਲਣ ਨਾਲ ਸਾਨੂੰ ਖ਼ੁਦ ਨੂੰ ਤਰੋਤਾਜ਼ਾ ਮਹਿਸੂਸ ਹੁੰਦਾ ਹੈ। ਸਾਧਾਰਨ ਤੌਰ 'ਤੇ ਵਿਅਕਤੀ ਨੂੰ ਦਸ ਹਜ਼ਾਰ ਕਦਮ ਚਲਣਾ ਚਾਹੀਦਾ ਹੈ। ਜੋ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਟਹਿਲਣਾ ਕਾਫ਼ੀ ਚੰਗਾ ਉਪਾਅ ਹੈ। ਹਰ ਦਿਨ ਟਹਿਲਣ ਨਾਲ ਸਿਹਤ ਤਾਂ ਚੰਗੀ ਰਹਿੰਦੀ ਹੀ ਹੈ, ਸਾਡਾ ਸਰੀਰ ਵੀ ਫਿੱਟ ਰਹਿੰਦਾ ਹੈ। ਖ਼ੁਦ ਨੂੰ ਫਿੱਟ ਰੱਖਣ ਲਈ ਅੱਜਕਲ੍ਹ ਬਹੁਤ ਸਾਰੇ ਲੋਕ ਖਾਣਾ ਛੱਡ ਦਿੰਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਲੈਣ ਲਗਦੇ ਹਨ, ਜ਼ਰੂਰਤ ਤੋਂ ਜ਼ਿਆਦਾ ਜਿੰਮ ਵਿਚ ਪਸੀਨਾ ਵਹਾਉਣ ਲਗਦੇ ਹਨ, ਜੋ ਕਿ ਇਕ ਹੱਦ ਤੱਕ ਹੀ ਠੀਕ ਹੁੰਦਾ ਹੈ।
ਫਿੱਟ ਰਹਿਣ ਦਾ ਸਭ ਤੋਂ ਸਾਧਾਰਨ ਉਪਾਅ ਹੈ, ਪੈਦਲ ਟਹਿਲਣਾ। ਸਵੇਰੇ ਜਾਂ ਸ਼ਾਮ ਸਮੇਂ ਸਮਾਂ ਕੱਢ ਕੇ ਥੋੜ੍ਹਾ ਬਹੁਤ ਟਹਿਲ ਲੈਣਾ ਚਾਹੀਦਾ ਹੈ। ਹੌਲ਼ੀ-ਹੌਲ਼ੀ ਸ਼ੁਰੂਆਤ ਕਰਨ ਨਾਲ ਹੀ ਅੱਗੇ ਟਹਿਲਣ ਦੀ ਆਦਤ ਰਹੇਗੀ। ਜੋ ਲੋਕ ਰੋਜ਼ਾਨਾ ਪੈਦਲ ਚਲਦੇ ਹਨ, ਉਨ੍ਹਾਂ ਦਾ ਬੀ.ਐਮ.ਆਈ. ਭਾਵ 'ਬਾਡੀ ਮਾਸ ਇੰਡੈਕਸ', ਵੈਸਟਲਾਈਨ ਅਤੇ ਮੈਟਾਬਾਲਿਜ਼ਮ ਸਭ ਕੁਝ ਸਹੀ ਰਹਿੰਦਾ ਹੈ। ਇਨ੍ਹਾਂ ਲੋਕਾਂ ਵਿਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਦੂਜੇ ਪਾਸੇ ਜੋ ਲੋਕ ਘੰਟਿਆਂ ਤੱਕ ਦਫ਼ਤਰ ਵਿਚ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਦਾ ਬੀ.ਐਮ.ਆਈ. ਵੇਸਟਲਾਈਨ, ਬਲੱਡ ਸ਼ੂਗਰ ਅਤੇ ਕੋਲੈਸਟ੍ਰਾਲ ਜ਼ਿਆਦਾ ਪਾਇਆ ਜਾਂਦਾ ਹੈ। ਰੋਜ਼ਾਨਾ ਥੋੜ੍ਹੀ ਦੇਰ ਟਹਿਲਣ ਦਾ ਮਤਲਬ ਹੈ ਘੱਟ ਤੋਂ ਘੱਟ 30 ਤੋਂ 45 ਮਿੰਟ ਪੈਦਲ ਚੱਲਣਾ। ਜੇਕਰ ਇਕ ਵਾਰ ਵਿਚ ਜ਼ਿਆਦਾ ਚੱਲਣਾ ਸੰਭਵ ਨਾ ਹੋਵੇ ਤਾਂ ਘੱਟ ਤੋਂ ਘੱਟ ਤੇਜ਼ ਚਾਲ ਵਿਚ 15 ਮਿੰਟ ਸਵੇਰੇ ਅਤੇ 15 ਮਿੰਟ ਸ਼ਾਮ ਟਹਿਲ ਲਓ। ਸਵੇਰੇ ਜਾਗਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਲਈ ਟਹਿਲਣ ਜਾਓ। ਹਰ ਦਿਨ ਚੱਲਣ ਨਾਲ ਸਿਹਤ ਠੀਕ ਰਹੇਗੀ ਅਤੇ ਵਜ਼ਨ ਵੀ ਘੱਟ ਹੋਣ ਲੱਗੇਗਾ। ਇਸ ਤੋਂ ਇਲਾਵਾ ਘਬਰਾਹਟ, ਬੇਚੈਨੀ, ਤਣਾਅ, ਉਦਾਸੀ, ਗਠੀਆ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਆਦਿ ਰੋਗਾਂ ਵਿਚ ਵੀ ਬਹੁਤ ਆਰਾਮ ਮਿਲ ਸਕਦਾ ਹੈ।
ਧਿਆਨ ਦਿਓ, ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ, ਜਿਵੇਂ ਵੈਰੀਕੋਜ਼ ਵੈਂਸ ਜਾਂ ਕੋਈ ਹੋਰ ਬਿਮਾਰੀ ਤਾਂ ਆਪਣੇ ਡਾਕਟਰ ਤੋਂ ਜ਼ਰੂਰ ਸਲਾਹ ਲਓ।

Ad Position 22
No active advertisement
ਪਿਛਲੀ ਖ਼ਬਰ ਚਿੰਤਾਜਨਕ ਹਨ ਦੇਸ਼ ਭਰ ਵਿਚ ਵਧ ਰਹੇ ਅਪਰਾਧ ਅਗਲੀ ਖ਼ਬਰ ਭਾਈ ਅਮਰੀਕ ਸਿੰਘ ਨੂੰ ਯਾਦ ਕਰਦਿਆਂ...
Ad Position 24