01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬੀ ਸੰਗੀਤ ਜਗਤ ਦਾ ਬਹੁਚਰਚਿਤ ਗੀਤਕਾਰ : ਰਾਜੂ ਨਾਹਰ

Ad Position 21
No active advertisement
ਅਜੀਤ ਡੈਸਕ 15-07-2026

ਪੰਜਾਬੀ ਗਾਇਕੀ ਵਾਂਗ ਪੰਜਾਬੀ ਗੀਤਕਾਰੀ ਦਾ ਘੇਰਾ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ। ਆਏ ਦਿਨ ਪੰਜਾਬੀ ਗੀਤਕਾਰੀ ਦੀ ਫੁਲਵਾੜੀ ਵਿਚ ਨਵੇਂ ਤੋਂ ਨਵੇਂ ਫੁੱਲ ਖਿੜ ਰਹੇ ਹਨ। ਇਨ੍ਹਾਂ ਫੁੱਲਾਂ ਵਿਚ ਹੀ ਖਿੜਿਆ ਇਕ ਗੁਲਾਬੀ ਫੁੱਲ ਹੈ ਰਾਜੂ ਨਾਹਰ। ਪਿਤਾ ਸ. ਭਾਗ ਸਿੰਘ ਅਤੇ ਮਾਤਾ ਬਿਮਲਾ ਰਾਣੀ ਦੇ ਲਾਡਲੇ ਰਾਜੂ ਦੇ ਅੰਦਰ ਨਿੱਕੇ ਹੁੰਦਿਆਂ ਗਾਇਕ ਅਮਰ ਸਿੰਘ ਚਮਕੀਲਾ ਦੇ ਅਖਾੜਿਆਂ ਨੂੰ ਸੁਣਨ ਤੋਂ ਬਾਅਦ ਗੀਤਕਾਰੀ ਦਾ ਬੀਜ ਹੌਲੀ-ਹੌਲੀ ਪੁੰਗਰਨ ਲਗ ਪਿਆ ਸੀ। ਗੀਤਕਾਰੀ ਦੇ ਪਿੜ ਵਿਚ ਪੱਕੇ ਪੈਰੀਂ ਨਿਤਰਨ ਲਈ ਇਸਨੇ ਨਾਮਵਰ ਗੀਤਕਾਰ ਸਵਰਗਵਾਸੀ ਸ੍ਰੀ ਮੇਹਰ ਦੁਬਾਲੀ ਦੀ ਸ਼ਾਗਿਰਦੀ ਕੀਤੀ ਅਤੇ ਗੀਤਕਾਰੀ ਦੀਆ ਬਾਰੀਕੀਆਂ ਪੂਰੀ ਰੀਝ ਨਾਲ ਸਿੱਖੀਆਂ। ਅਖ਼ੀਰ ਮਿਹਨਤ ਰੰਗ ਲਿਆਈ ਤੇ ਸੰਨ 1997 ਵਿਚ ਗਾਇਕ ਇਕਬਾਲ ਖ਼ਾਨ ਦੀ ਮਿੱਠੀ ਆਵਾਜ਼ ਵਿਚ ਆਪਣਾ ਪਹਿਲਾ ਰਿਕਾਰਡਿਡ ਗੀਤ 'ਸੁਣ ਚੰਨੀਏ' ਲੈ ਕੇ ਰਾਜੂ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋ ਗਿਆ। ਸਰੋਤਿਆਂ ਵਲੋਂ ਇਸ ਗੀਤ ਨੂੰ ਭਰਪੂਰ ਪਿਆਰ ਦਿੱਤੇ ਜਾਣ ਤੋਂ ਬਾਅਦ ਉਸਤਸ਼ਾਹਿਤ ਹੋ ਕੇ ਗਾਇਕ ਜੋੜੀ ਅਮਰੀਕ ਤੂਫ਼ਾਨ ਅਤੇ ਹਰਜੀਤ ਮੱਟੂ ਨੇ ਵੀ ਰਾਜੂ ਨਾਹਰ ਦਾ ਰਚਿਆ ਇਕ ਭਾਵਪੂਰਤ ਗੀਤ ਰਿਕਾਰਡ ਕਰਵਾ ਦਿੱਤਾ ਤੇ ਫਿਰ ਤਾਂ ਚੱਲ ਸੋ ਚੱਲ ਦੀ ਕਹਾਵਤ ਨੂੰ ਸਾਰਥਕ ਕਰਦਿਆਂ ਉਸਦੇ ਮਨਮੋਹਕ ਗੀਤਾਂ ਨੂੰ ਚੋਟੀ ਦੇ ਪੰਜਾਬੀ ਗਾਇਕਾਂ ਅਮਰ ਅਰਸ਼ੀ, ਮਿਸ ਪੂਜਾ, ਪ੍ਰੀਤ ਬਰਾੜ, ਸੁਦੇਸ਼ ਕੁਮਾਰੀ, ਗੁਰਬਖ਼ਸ਼ ਸ਼ੌਂਕੀ, ਹਰਪ੍ਰੀਤ ਢਿੱਲੋਂ, ਅਨੀਤਾ ਸਮਾਣਾ, ਦੀਪਕ ਮਾਨ, ਦਿਵਿਆ ਚੌਹਾਨ, ਬਿਲ ਸਿੰਘ, ਬਲਵਿੰਦਰ ਬੱਬੀ, ਜਗਤਾਰ ਅਖ਼ਤਰ, ਜੱਸੀ ਹਰਗਣਾ, ਦਲਵਿੰਦਰ ਬਾਰਨ, ਗੁਰਪ੍ਰੀਤ ਵਿੱਕੀ, ਉਮਰਾਓ ਮਸਤ ਅਤੇ ਸੰਦੀਪ ਸੋਮਲ ਆਦਿ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਰਿਕਾਰਡ ਕਰਵਾ ਦਿੱਤਾ। ਬੜੇ ਹੀ ਮਾਣ ਦੀ ਗੱਲ ਹੈ ਕਿ ਰਾਜੂ ਦੀ ਕਲਮ ਤੋਂ ਰਚੇ ਸੱਤ ਸੌ ਦੇ ਕਰੀਬ ਗੀਤਾਂ ਵਿੱਚੋਂ ਤਿੰਨ ਸੌ ਗੀਤ ਦੇ ਕਰੀਬ ਗੀਤ ਰਿਕਾਰਡ ਹੋ ਕੇ ਹੁਣ ਤੱਕ ਮਾਰਕੀਟ ਵਿਚ ਆ ਚੁੱਕੇ ਹਨ। ਗੀਤਕਾਰੀ ਦੇ ਪਿੜ ਵਿਚ ਪੂਰੀ ਤਰ੍ਹਾਂ ਸਰਗਰਮ ਰਾਜੂ ਨਾਹਰ ਦੇ ਕੁਝ ਹੋਰ ਗੀਤ ਜਲਦੀ ਹੀ ਸੋਨੂੰ ਵਿਰਕ, ਗੁਰਜੀਤ ਤਲਵੰਡੀ, ਪਰਵੀਨ ਭਾਰਟਾ, ਵਿਸ਼ਵਜੀਤ ਚੀਮਾ, ਬਿੰਦਰ ਰਾਜਾ ਅਤੇ ਕੌਰ ਪੂਜਾ ਦੀਆਂ ਸੁਰੀਲੀਆਂ ਆਵਾਜ਼ਾਂ ਵਿਚ ਸਰੋਤਿਆਂ ਨੂੰ ਸੁਣਨ ਲਈ ਮਿਲਣਗੇ। ਸ਼ਾਲਾ ! ਰੱਬ ਰਾਜੂ ਨਾਹਰ ਦੀ ਕਲਮ ਨੂੰ ਨਵੀਨ ਸ਼ਬਦਾਂ ਦਾ ਭੰਡਾਰ ਬਖ਼ਸ਼ੇ ਤੇ ਉਹ ਇਸੇ ਤਰ੍ਹਾਂ ਹੀ ਪੰਜਾਬੀ ਗੀਤ-ਸੰਗੀਤ ਜਗਤ ਦੀ ਸੇਵਾ ਕਰਦਾ ਰਹੇ।

-ਕਮਲ ਕਲੋਨੀ, ਸਮਰਾਲਾ, ਜ਼ਿਲਾ ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਬਣਾਈ ਰੱਖਣਾ ਸਰਕਾਰ ਅਤੇ ਹਰ ਨਾਗਰਿਕ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ: ਸੁਮਨ ਸੈਣੀ ਅਗਲੀ ਖ਼ਬਰ ਛੋਟੇ ਪਰਦੇ 'ਤੇ ਵਾਪਸ ਆਈ ਦੀਪਿਕਾ ਸਿੰਘ
Ad Position 24
No active advertisement