02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਛੋਟੇ ਪਰਦੇ 'ਤੇ ਵਾਪਸ ਆਈ ਦੀਪਿਕਾ ਸਿੰਘ

Ad Position 21
No active advertisement
ਅਜੀਤ ਡੈਸਕ 15-07-2026

ਅਦਾਕਾਰਾ ਦੀਪਿਕਾ ਸਿੰਘ ਨੂੰ ਸਟਾਰ ਪਲੱਸ ਦੇ ਮਸ਼ਹੂਰ ਟੀ.ਵੀ. ਸ਼ੋਅ 'ਦੀਆ ਔਰ ਬਾਤੀ ਹਮ' ਵਿਚ ਸੰਧਿਆ ਰਾਠੀ ਨਾਂਅ ਦੀ ਇਕ ਇਸ ਤਰ੍ਹਾਂ ਦੀ ਕੁੜੀ, ਜਿਸ ਦਾ ਵਿਆਹ ਧੋਖੇ ਨਾਲ ਇਕ ਹਲਵਾਈ ਪਤੀ ਨਾਲ ਹੋ ਜਾਂਦਾ ਹੈ, ਦੇ ਕਿਰਦਾਰ ਵਿਚ ਕਾਫ਼ੀ ਪਸੰਦ ਕੀਤਾ ਗਿਆ ਸੀ।
ਕਹਾਣੀ ਵਿਚ ਅੱਗੇ ਜਿਸ ਤਰ੍ਹਾਂ ਉਸ ਦਾ ਜੀਵਨ ਸਾਥੀ ਸੂਰਜ ਉਸ ਨੂੰ ਪੜ੍ਹਨ ਵਿਚ ਮਦਦ ਕਰਦਾ ਹੈ ਅਤੇ ਉਹ ਆਈ.ਪੀ.ਐਸ. ਬਣ ਜਾਂਦੀ ਹੈ, ਇਹ ਸਭ ਕੁਝ ਦੇਖਣ ਲਾਇਕ ਸੀ। ਨਿਸ਼ਚਿਤ ਤੌਰ 'ਤੇ ਉਹ ਦੀਪਿਕਾ ਦੇ ਕਰੀਅਰ ਦੀ ਯਾਦਗਾਰ ਭੂਮਿਕਾ ਸੀ ਜਿਸ ਨੇ ਉਸ ਨੂੰ ਘਰ-ਘਰ ਵਿਚ ਪਛਾਣ ਦਿੱਤੀ।
ਦੀਪਿਕਾ ਸਿੰਘ ਨ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਨੱਚ ਬੱਲੀਏ-5', ਅਤੇ 'ਨੱਚ ਬੱਲੀਏ-6', 'ਸਾਥ ਨਿਭਾਨਾ ਸਾਥੀਆ', 'ਕਵਚ ਮਹਾਸ਼ਿਵਰਾਤਰੀ' ਅਤੇ 'ਕੁਮਕੁਮ ਭਾਗਿਆ' ਵਰਗੇ ਪਤੀ ਨਹੀਂ, ਕਿੰਨੇ ਹੀ ਸ਼ੋਅ ਕੀਤੇ, ਪਰ 'ਦੀਆ ਔਰ ਬਾਤੀ ਹਮ' ਵਰਗੇ ਰੋਲ ਨੂੰ ਸਫਲਤਾ ਵਾਲੇ ਨੂੰ ਕਦੀ ਦੁਹਰਾਅ ਨਾ ਸਕੀ।
ਦੀਪਿਕਾ ਨੇ ਵੈੱਬ ਸੀਰੀਜ਼ 'ਹਲਾਲਾ' ਦੇ ਨਾਲ ਓ.ਟੀ.ਟੀ. 'ਤੇ ਕੰਮ ਕੀਤਾ ਪਰ ਉਸ ਨੂੰ ਆਸ ਮੁਤਾਬਿਕ ਸਫ਼ਲਤਾ ਨਹੀਂ ਮਿਲੀ। ਇਸ ਤੋਂ ਤਿੰਨ ਸਾਲ ਬਾਅਦ ਸੋਸ਼ਲ ਡਰਾਮਾ ਫ਼ਿਲਮ 'ਟੀਟੂ ਅੰਬਾਨੀ' ਦੇ ਨਾਲ ਵੱਡੇ ਪਰਦੇ 'ਤੇ ਆਈ। ਇਸ ਲਈ ਉਸ ਨੂੰ ਬਹੁਤ ਤਾਰੀਫ਼ਾਂ ਮਿਲੀਆਂ ਪਰ ਦੀਪਿਕਾ ਦੀ ਇਹ ਫ਼ਿਲਮ ਟਿਕਟ ਖਿੜਕੀ 'ਤੇ ਕ੍ਰਿਸ਼ਮਾ ਨਹੀਂ ਸੀ ਦਿਖਾ ਸਕੀ।
'ਕਵਚ ਮਹਾਸ਼ਿਵਰਾਤਰੀ' ਵਿਚ ਸੰਧਿਆ ਪਟਵਰਧਪ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਫ਼ਿਲਮਾਂ ਵਿਚ ਕੰਮ ਕਰਦੇ ਸਮੇਂ ਦੀਪਿਕਾ ਸਿੰਘ ਨੇ ਛੋਟੇ ਪਰਦੇ ਨੂੰ ਬੁਰੀ ਤਰ੍ਹਾਂ ਕੋਸਦੇ ਹੋਏ ਉਸ 'ਤੇ ਸਭ ਤੋਹਮਤਾਂ ਲਗਾਉਂਦੇ ਹੋਏ ਉਸ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਛੋਟੇ ਪਰਦੇ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਉਸ ਨੇ ਟੈਲੀਵਿਜ਼ਨ ਤੋਂ ਦੂਰੀ ਇਸ ਲਈ ਬਣਾਈ, ਕਿਉਂਕਿ ਉਸ ਨੂੰ ਫ਼ਿਲਮਾਂ ਵਿਚ ਆਪਣਾ ਭਵਿੱਖ ਸੁਨਹਿਰੀ ਨਜ਼ਰ ਆ ਰਿਹਾ ਸੀ ਪਰ ਪੰਜ ਸਾਲ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਦੀਪਿਕਾ ਨੂੰ ਕਿਸੇ ਫ਼ਿਲਮ ਦੀ ਪੇਸ਼ਕਸ਼ ਨਾ ਮਿਲੀ, ਉਦੋਂ ਉਸ ਨੇ ਕਲਰਜ਼ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਟੀ.ਵੀ. ਸ਼ੋਅ 'ਮੰਗਲ ਲਕਸ਼ਮੀ' ਤੋਂ ਛੋਟੇ ਪਰਦੇ 'ਤੇ ਵਾਪਸੀ ਕੀਤੀ। ਸ਼ੋਅ ਵਿਚ ਮੰਗਲ ਸ੍ਰੀਵਾਸਤਵ ਦੀ ਉਸ ਦੀ ਭੂਮਿਕਾ ਕਾਫ਼ੀ ਦਮਦਾਰ ਰਹੀ ਹੈ।
ਹਾਲਾਂਕਿ ਟੀ.ਵੀ. ਸ਼ੋਅ 'ਮੰਗਲ ਲਕਸ਼ਮੀ' ਤੋਂ ਬਾਅਦ ਦੀਪਿਕਾ ਸਿੰਘ ਦੇ ਕੋਲ ਫਿਲਹਾਲ ਛੋਟੇ ਜਾਂ ਵੱਡੇ ਪਰਦੇ ਦਾ ਕੋਈ ਕੰਮ ਨਹੀਂ ਹੈ ਪਰ ਉਹ ਸਾਫ਼ ਕਰ ਚੁੱਕੀ ਹੈ ਕਿ ਹੁਣ ਉਹ ਸਿਰਫ਼ ਅਤੇ ਸਿਰਫ਼ ਛੋਟੇ ਪਰਦੇ ਲਈ ਹੀ ਕੰਮ ਕਰੇਗੀ ਅਤੇ ਇਥੋਂ ਹੁਣ ਕਿਤੇ ਨਹੀਂ ਜਾਵੇਗੀ।
-੦-

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸੰਗੀਤ ਜਗਤ ਦਾ ਬਹੁਚਰਚਿਤ ਗੀਤਕਾਰ : ਰਾਜੂ ਨਾਹਰ ਅਗਲੀ ਖ਼ਬਰ ਮੁਹੰਮਦ ਰਫ਼ੀ ਦੇ ਸਦਾ ਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ
Ad Position 24
No active advertisement