11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਆਲੀਆ ਭੱਟ-ਐ ਮੇਰੇ ਵਤਨ ਕੇ ਲੋਗੋ...

ਆਲੀਆ ਭੱਟ-ਐ ਮੇਰੇ ਵਤਨ ਕੇ ਲੋਗੋ...

Ad Position 21
No active advertisement
ਅਜੀਤ ਡੈਸਕ 12-08-2026

ਸਾਡੀਆਂ ਕਈ ਹੀਰੋਇਨਾਂ ਪੰਦਰਾਂ ਅਗਸਤ ਆਜ਼ਾਦੀ ਦਿਨ ਨੂੰ  ਗਣਤੰਤਰ ਦਿਵਸ ਸਮਝ ਲੈਂਦੀਆਂ ਨੇ ਤੇ ਮੀਡੀਆ ਦੇ ਨਾਲ ਜਨਤਾ 'ਚ ਮਜ਼ਾਕ ਦਾ ਵਿਸ਼ਾ ਬਣਦੀਆਂ ਹਨ ਪਰ ਆਲੀਆ ਭੱਟ ਅਜਿਹੀ ਨਹੀਂ ਹੈ | ਆਲੀਆ ਆਜ਼ਾਦੀ ਦਿਹਾੜੇ 'ਤੇ ਇੰਸਟਾਗ੍ਰਾਮ ਸਟੋਰੀ ਪਾਉਂਦੀ ਹੈ ਤੇ ਦੇਸ਼ ਪਿਆਰ ਵਾਲੇ ਸੰਗੀਤ ਨੂੰ  ਸਟੋਰੀ ਦਾ ਹਿੱਸਾ ਬਣਾਉਂਦੀ ਹੈ | ਨਾਲ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਲੀਆ ਭੱਟ ਤਿਰੰਗੇ ਵਾਲਾ ਵੀਡੀਓ ਸਾਂਝਾ ਕਰੇਗੀ | ਆਪਣੇ ਸੋਸ਼ਲ ਮੀਡੀਆ ਦੀ ਮਾਰਫਤ ਆਲੀਆ ਦੇਸ਼ ਵਾਸੀਆਂ ਨੂੰ  ਆਜ਼ਾਦੀ ਦੇ ਦਿਨ ਦੀ ਵਧਾਈ ਤੇ ਸ਼ੁੱਭਕਾਮਨਾਵਾਂ ਹਰ ਵਾਰ ਦਿੰਦੀ ਹੈ | ਆਲੀਆ ਨੇ ਸਕੂਲ ਦੇ ਦਿਨ ਯਾਦ ਕੀਤੇ ਜਦ ਉਹ ਤਿਰੰਗਾ ਲਹਿਰਾਉਣ ਦੀ ਰਸਮ 'ਚ ਚਾਅ ਨਾਲ ਹਿੱਸਾ ਲੈਂਦੀ ਸੀ | ਦੇਸ਼ ਭਗਤੀ ਦੇ ਗੀਤ ਨੂੰ  ਬਚਪਨ ਤੋਂ ਹੀ ਸੁਣਦੀ ਆਈ ਹੈ ਤੇ ਗਾਉਂਦੀ ਵੀ | ਆਲੀਆ ਇਸ ਦਿਨ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਗੀਤ ਸਭ ਨੂੰ  ਗਾਉਣ 'ਤੇ ਇਸ 'ਤੇ ਇਸ ਦੇ ਬੋਲਾਂ ਨੂੰ  ਸਮਝਣ ਤੇ ਦੇਸ਼ ਨਾਲ ਪ੍ਰੇਮ ਕਰਨ ਦੀ ਗੱਲ ਵੀ ਕਰਦੀ ਹੈ | ਹੋ ਸਕਿਆ ਤਾਂ ਆਪਣੇ ਘਰੇ ਉਹ ਆਪ ਤਿਰੰਗਾ ਲਹਿਰਾ ਕੇ 'ਵੰਦੇ ਮਾਤਰਮ' ਵੀ ਗਾਏਗੀ | ਜਿਥੇ ਆਜ਼ਾਦੀ ਵਾਲੇ ਦਿਨ ਤੇ ਉਹ ਦੇਸ਼ ਪਿਆਰ ਦੀਆਂ ਗੱਲਾਂ ਕਰਦੀ ਵੀਡੀਓ ਯੂ-ਟਿਊਬ 'ਤੇ ਪਾਉਣ ਜਾ ਰਹੀ ਹੈ | ਉਥੇ ਆਲੀਆ ਨੇ ਕਿਹਾ ਕਿ ਜਾਨਵਰ ਪ੍ਰੇਮ ਵੀ ਜ਼ਰੂਰੀ ਹੈ | ਆਲੀਆ ਨੇ ਤਾਂ ਅੰਤਰਰਾਸ਼ਟਰੀ ਬਿੱਲੀ (ਕੈਟ ਡੇ) ਦਿਨ ਵੀ ਮਨਾਇਆ ਸੀ ਤੇ ਆਪਣੀ ਪਾਲਤੂ ਬਿੱਲੀ ਐਡਵਰਡ ਨਾਲ ਨਜ਼ਰ ਆਈ ਸੀ | ਮੁਸ਼ਕਿਲ ਘੜੀ ਆਵੇ ਤਾਂ ਹਿੰਮਤ ਨਾ ਹਾਰੋ, ਆਜ਼ਾਦੀ ਦਿਨ 'ਤੇ ਆਲੀਆ ਇਹ ਆਪਣੇ ਪ੍ਰਸੰਸਕਾਂ ਨੂੰ  ਆਖ ਰਹੀ ਹੈ | ਕਿਸੇ ਦੀ ਸਹਾਇਤਾ ਦੀ ਥਾਂ ਆਪਣੇ ਅੰਦਰ ਦੀ ਸ਼ਕਤੀ ਪਛਾਣ ਕੇ ਉਸ ਦੀ ਮਦਦ ਲਵੋ ਤੇ ਆਲੀਆ ਦਾ ਇਹ ਆਤਮ-ਨਿਰਭਰਤਾ ਵਾਲਾ ਮੰਤਰ ਨੌਜਵਾਨਾਂ ਨੂੰ  ਆਪਣਾ ਆਦਰਸ਼ ਲੱਗ ਰਿਹਾ ਹੈ ਤੇ ਆਲੀਆ ਨੂੰ  ਬਹੁਤਿਆਂ ਨੇ ਕਿਹਾ ਹੈ ਕਿ ਸ਼ਾਇਦ ਇਸ ਵਾਰ ਆਜ਼ਾਦੀ ਵਾਲੇ ਦਿਨ 'ਤੇ ਇਹ ਆਤਮ-ਨਿਰਭਰਤਾ ਵਾਲੀ ਗੱਲ ਸਾਡੇ ਲਈ ਵਧੀਆ ਸੰਦੇਸ਼ ਤਾਂ ਹੈ ਹੀ, ਨਾਲ ਹੀ ਪ੍ਰੇਰਨਾ ਵੀ ਹੈ | ਆਲੀਆ ਭੱਟ ਨੇ ਕਿਹਾ ਕਿ ਉਸ ਨੂੰ  ਆਪਣੀ ਫ਼ਿਲਮ 'ਲਵ ਐਂਡ ਵਾਰ' ਤੋਂ ਬਹੁਤ ਉਮੀਦਾਂ ਹਨ ਤੇ ਇਸ ਫਿਲਮ ਦੇ ਸੈੱਟ 'ਤੇ ਬੇਟੀ ਰਾਹਾ ਨਾਲ ਉਸ ਨੇ ਆਜ਼ਾਦੀ ਦਿਵਸ ਲਈ ਤਿਰੰਗਾ ਵੀ ਬਣਾਇਆ | ਆਲੀਆ ਨੇ ਕਿਹਾ ਕਿ ਇਸ ਪੰਦਰਾਂ ਅਗਸਤ 'ਤੇ ਇਕ ਵਾਰ ਲਤਾ ਦੀਦੀ ਦਾ ਗਾਣਾ  'ਐ ਮੇਰੇ ਵਤਨ ਕੇ ਲੋਗੋ' ਸੁਣਿਓ ਤੇ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ  ਯਾਦ ਕਰਕੇ ਦੇਸ਼ ਲਈ ਪ੍ਰਣ ਲੈਣਾ | ਇਕ ਵਾਰ ਫਿਰ ਆਲੀਆ ਨੇ ਢੇਰ ਸਾਰੀ ਪੰਦਰਾਂ ਅਗਸਤ ਦੀ ਵਧਾਈ ਦੇਸ਼ ਵਾਸੀਆਂ ਨੂੰ  ਦਿੱਤੀ ਹੈ |

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਕਵੀ ਪ੍ਰਦੀਪ ਦੇ ਦੇਸ਼ ਪਿਆਰ ਵਾਲੇ ਗੀਤਾਂ ਦੇ ਦਿਲਚਸਪ ਤੇ ਅਣਸੁਣੇ ਕਿੱਸੇ ਅਗਲੀ ਖ਼ਬਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਵਾਲੀਆਂ ਬਾਲੀਵੁੱਡ ਦੀਆਂ ਫ਼ਿਲਮਾਂ
Ad Position 24