11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਵੀ ਪ੍ਰਦੀਪ ਦੇ ਦੇਸ਼ ਪਿਆਰ ਵਾਲੇ ਗੀਤਾਂ ਦੇ ਦਿਲਚਸਪ ਤੇ ਅਣਸੁਣੇ ਕਿੱਸੇ

ਕਵੀ ਪ੍ਰਦੀਪ ਦੇ ਦੇਸ਼ ਪਿਆਰ ਵਾਲੇ ਗੀਤਾਂ ਦੇ ਦਿਲਚਸਪ ਤੇ ਅਣਸੁਣੇ ਕਿੱਸੇ

Ad Position 21
No active advertisement
ਅਜੀਤ ਡੈਸਕ 12-08-2026

ਰਾਮਚੰਦਰ ਨਾਰਾਇਣਜੀ ਦਿਵੇਦੀ, ਜੋ ਕਵੀ ਪ੍ਰਦੀਪ ਦੇ ਨਾਂਅ ਨਾਲ ਜ਼ਿਆਦਾ ਪ੍ਰਸਿੱਧ ਹੋਏ, ਨੇ ਦੇਸ਼ ਪਿਆਰ ਤੇ ਦੇਸ਼ ਭਗਤੀ ਨਾਲ ਸੰਬੰਧਿਤ ਸੈਂਕੜੇ ਪ੍ਰਭਾਵਸ਼ਾਲੀ ਗੀਤ ਲਿਖੇ, ਜਿਨ੍ਹਾਂ ਵਿਚੋਂ ਸਰਬੋਤਮ 5 ਦੀ ਚੋਣ ਕਰਨਾ ਮੁਸ਼ਕਿਲ ਹੈ, ਪਰ ਉਨ੍ਹਾਂ ਦੇ ਕੁਝ ਗੀਤ ਇਸ ਤਰ੍ਹਾਂ ਦੇ ਹਨ ਜੋ ਨਾ ਸਿਰਫ਼ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ (ਭਵਿੱਖ ਵਿਚ ਵੀ ਰਹਿਣਗੇ) ਸਗੋਂ ਉਨ੍ਹਾਂ ਨਾਲ ਇਸ ਤਰ੍ਹਾਂ ਦੇ ਦਿਲਚਸਪ ਕਿੱਸੇ ਜੁੜੇ ਹੋਏ ਹਨ ਕਿ ਕੰਮ ਸੌਖਾ ਹੋ ਜਾਂਦਾ ਹੈ |
ਪ੍ਰਦੀਪ ਨੇ ਪਰਮਵੀਰ ਮੇਜਰ ਸ਼ੈਤਾਨ ਸਿੰਘ ਭਾਟੀ ਬਾਰੇ ਸੁਣਿਆ ਸੀ | ਉਹ ਉਨ੍ਹਾਂ ਦੀ ਕੁਰਬਾਨੀ ਤੇ ਬਹਾਦਰੀ ਤੋਂ ਏਨੇ ਪ੍ਰਭਾਵਿਤ ਹੋਏ ਕਿ 'ਐ ਮੇਰੇ ਵਤਨ ਕੇ ਲੋਗੋ' ਗੀਤ ਦੀ ਰਚਨਾ ਕਰ ਬੈਠੇ, ਜੋ ਦੇਸ਼ ਦਾ ਸਭ ਤੋਂ ਮਹਾਨ ਦੇਸ਼ ਭਗਤੀ ਗੀਤ ਬਣਿਆ, ਜਿਸ ਨੂੰ  ਲਿਖਣ ਲਈ ਪ੍ਰਦੀਪ ਨੂੰ  ਭਾਰਤ ਸਰਕਾਰ ਨੇ ਰਾਸ਼ਟਰੀ ਕਵੀ ਐਲਾਨ ਦਿੱਤਾ | ਪ੍ਰਦੀਪ ਚਾਹੁੰਦੇ ਸਨ ਕਿ ਇਸ ਗੀਤ ਨੂੰ  ਲਤਾ ਮੰਗੇਸ਼ਕਰ ਗਾਵੇ, ਪਰ ਉਸ ਸਮੇਂ ਸੰਗੀਤਕਾਰ ਸੀ-ਰਾਮਚੰਦਰ ਤੇ ਲਤਾ ਮੰਗੇਸ਼ਕਰ ਵਿਚਾਲੇ ਬੋਲਚਾਲ ਬੰਦ ਸੀ | ਇਸ ਲਈ ਰਾਮਚੰਦਰ ਆਸ਼ਾ ਭੌਂਸਲੇ ਤੋਂ ਇਹ ਗੀਤ ਗਵਾਉਣਾ ਚਾਹੁੰਦੇ ਸਨ | ਪ੍ਰਦੀਪ ਨੂੰ  ਲਗਦਾ ਸੀ ਕਿ ਲਤਾ ਤੋਂ ਇਲਾਵਾ ਕੋਈ ਹੋਰ ਗਾਇਕਾ ਇਸ ਗੀਤ ਨਾਲ ਨਿਆਂ ਨਹੀਂ ਕਰ ਸਕਦੀ | ਉਹ ਲਤਾ ਤੋਂ ਗਵਾਉਣ ਲਈ ਜ਼ਿੱਦ 'ਤੇ ਅੜ ਗਏ | ਆਿਖ਼ਰ ਥੱਕ ਕੇ ਰਾਮਚੰਦਰ ਨੇ ਪ੍ਰਦੀਪ ਨੂੰ  ਕਿਹਾ ਕਿ ਉਹ ਲਤਾ ਨੂੰ  ਜੇਕਰ ਉਨ੍ਹਾਂ ਨਾਲ ਕੰਮ ਕਰਨ ਲਈ ਮਨਾ ਲੈਣਗੇ ਤਾਂ ਉਨ੍ਹਾਂ ਨੂੰ  ਕੋਈ ਇਤਰਾਜ਼ ਨਹੀਂ ਹੋਵੇਗਾ | ਪ੍ਰਦੀਪ ਲਤਾ ਕੋਲ ਗਏ ਅਤੇ ਬੋਲੇ ਕਿ ਰਾਮਚੰਦਰ ਦੇ ਨਾਂਅ 'ਤੇ ਭੜਕੋ ਨਾ, ਪਹਿਲਾਂ ਗੀਤ ਸੁਣ ਲਓ | ਗੀਤ ਸੁਣਦਿਆਂ ਹੀ ਲਤਾ ਦੀਆਂ ਅੱਖਾਂ ਭਰ ਆਈਆਂ | ਉਹ ਗੀਤ ਗਾਉਣ ਲਈ ਤਿਆਰ ਹੋ ਗਈ, ਪਰ ਇਸ ਸ਼ਰਤ 'ਤੇ ਕਿ ਰੀਹਰਸਲ ਤੇ ਰਿਕਾਰਡਿੰਗ ਸਮੇਂ ਪ੍ਰਦੀਪ ਮੌਜੂਦ ਰਹਿਣਗੇ | ਇਸ ਤਰ੍ਹਾਂ ਇਹ ਸਦਾ ਬਹਾਰ ਗੀਤ ਬਣਿਆ, ਜਿਸ ਨੂੰ  2 ਜਨਵਰੀ, 1963 ਨੂੰ  ਗਣਤੰਤਰ ਦਿਵਸ ਮੌਕੇ ਜਵਾਹਰ ਲਾਲ ਨਹਿਰੂ ਦੇ ਸਾਹਮਣੇ ਗਾਇਆ ਗਿਆ ਅਤੇ ਉਹ ਵੀ ਇਸ ਨੂੰ  ਸੁਣ ਕੇ ਰੋ ਪਏ ਸਨ |


ਪ੍ਰਦੀਪ ਨੇ ਇਸ ਗੀਤ ਦੀ ਰਿਆਲਿਟੀ 'ਵਾਰ ਵਿਡੋ ਫੰਡ' ਭਾਵ ਜੰਗੀ ਸ਼ਹੀਦਾਂ ਲਈ ਫੰਡ ਨੂੰ  ਦਾਨ ਕਰ ਦਿੱਤੀ ਸੀ, ਪਰ ਸਾਰੇਗਾਮਾ (ਐਚ.ਐਮ.ਵੀ.) ਨੇ ਆਨਾਕਾਨੀ ਕੀਤੀ ਤਾਂ 25 ਅਗਸਤ, 2005 ਨੂੰ  ਬੰਬੇ ਹਾਈ ਕੋਰਟ ਦੇ ਆਦੇਸ਼ ਨਾਲ ਦਸ ਲੱਖ ਰੁਪਏ ਦਾ ਬਾਕਾਇਆ ਫੰਡ ਵਿਚ ਚਲਾ ਗਿਆ | ਪ੍ਰਦੀਪ ਨੇ 1987 ਵਿਚ ਕਿਹਾ ਸੀ, 'ਤੁਹਾਨੂੰ ਕੋਈ ਦੇਸ਼ ਭਗਤ ਨਹੀਂ ਬਣਾ ਸਕਦਾ | ਇਹ ਜਜ਼ਬਾ ਤੁਹਾਡੇ ਖੂਨ ਵਿਚ ਹੁੰਦਾ ਹੈ, ਜੋ ਤੁਹਾਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਤੁਹਾਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੈ |' ਸੁਤੰਤਤਾ ਸੰਗਰਾਮ ਦੌਰਾਨ ਫ਼ਿਲਮ 'ਕਿਸਤਮ' ਇਸ ਤਰ੍ਹਾਂ ਦੇ ਸਮੇਂ ਰਿਲੀਜ਼ ਹੋਈ ਸੀ, ਜਦੋਂ 'ਭਾਰਤ ਛੱਡੋ' ਅੰਦੋਲਨ ਚਲ ਰਿਹਾ ਸੀ ਅਤੇ ਦੇਸ਼ ਦੇ ਲਗਭਗ ਸਭ ਰਾਸ਼ਟਰਵਾਦੀ ਨੇਤਾ ਸੀਖਾਂ ਪਿੱਛੇ ਸਨ | ਕਵੀ ਪ੍ਰਦੀਪ ਨੇ ਬਹੁਤ ਹੁਸ਼ਿਆਰੀ ਨਾਲ ਇਸ ਫ਼ਿਲਮ ਲਈ 'ਆਜ ਹਿਮਾਲਿਆ ਕੀ ਚੋਟੀ ਸੇ ਫਿਰ ਹਮਨੇ ਲਲਕਾਰਾ ਹੈ' ਗੀਤ ਲਿਖਿਆ | ਇਸ ਗੀਤ ਵਿਚ 'ਜਰਮਨ ਤੇ ਜਪਾਨੀ' ਸ਼ਬਦਾਂ ਦੀ ਵਰਤੋਂ ਹੋਈ ਸੀ (ਸ਼ੁਰੂ ਹੋਇਆ ਜੰਗ ਤੁਮਾਰਾ ਜਾਗ ਉਠੋ ਹਿੰਦੁਸਤਾਨੀ/ਤੁਮ ਨਾ ਕਿਸੀ ਕੇ ਆਗੇ ਝੁਕਨਾ ਜਰਮਨ ਹੋ ਜਾਂ ਜਪਾਨੀ/ਆਜ ਸਭੀ ਕੇ ਲਿਏ ਹਮਾਰਾ ਯਹੀ ਕੌਮੀ ਨਾਰਾ ਹੈ/ਦੂਰ ਹਟੋ ਐ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ) ਇਸ ਲਈ ਬਰਤਾਨੀਆ ਦੇ ਸ਼ਾਸਕ ਇਸ ਕਰਕੇ ਧੋਖਾ ਖਾ ਗਏ, ਵਿਸ਼ੇਸ਼ ਕਰਕੇ ਇਸ ਵਜ੍ਹਾ ਦਾ ਵੀ ਕਿ ਉਹ ਦੂਜੇ ਵਿਸ਼ਵ ਯੁੱਧ ਵਿਚ ਜਰਮਨੀ ਤੇ ਜਪਾਨ ਵਿਰੁੱਧ ਲੜ ਰਹੇ ਸਨ ਅਤੇ ਸੈਂਸਰ ਬੋਰਡ ਨੇ ਇਸ ਗੀਤ ਨੂੰ  ਪਾਸ ਕਰ ਦਿੱਤਾ |
ਪਰ ਗੀਤ ਦੇ ਪਹਿਲੇ ਬੰਦ (ਦੂਰ ਹਟੋ ਐ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ | ਜਹਾਂ ਹਮਾਰਾ ਤਾਜ ਮਹੱਲ ਹੈ ਔਰ ਕੁਤੁਬਮੀਨਾਰ ਹੈ/ ਜਹਾਂ ਹਮਾਰੇ ਮੰਦਿਰ ਮਸਜਿਦ ਸਿੱਖੋਂ ਕਾ ਗੁਰਦੁਆਰਾ ਹੈ/ਇਸ ਧਰਤੀ ਪਰ ਕਦਮ ਬੜਾਨਾ ਅੱਤਿਆਚਾਰ ਤੁਮਹਾਰਾ ਹੈ/ਦੂਰ ਹਟੋ ਐ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ) ਤੋਂ ਹੀ ਭਾਰਤੀ ਦਰਸ਼ਕ ਸਮਝ ਗਏ ਸਨ ਕਿ ਇਹ ਅੰਗਰੇਜ਼ਾਂ ਦੇ ਵਿਰੋਧ ਵਿਚ ਤੇ ਭਾਰਤੀਆਂ ਵਿਚ ਦੇਸ਼ ਪ੍ਰੇਮ ਜਗਾਉਣ ਲਈ ਲਿਖਿਆ ਗਿਆ ਹੈ | ਇਸ ਲਈ ਉਹ ਸਿਨੇਮਾ ਘਰਾਂ ਵਿਚ ਇਸ ਗੀਤ ਨੂੰ  ਵਾਰ-ਵਾਰ ਚਲਾਉਣ ਦੀ ਮੰਗ ਕਰਦੇ ਸਨ | ਦੇਸ਼ ਭਰ ਦੇ ਥੀਏਟਰਾਂ ਵਿਚ 'ਵਨਸ ਮੋਰ, ਵਨਸ ਮੋਰ' ਦੇ ਨਾਅਰੇ ਗੂੰਜਦੇ ਅਤੇ ਜਨਤਾ ਨੂੰ  ਸੰਤੁਸ਼ਟ ਕਰਨ ਲਈ ਰੀਲ ਨੂੰ  ਰੀਵਾਊਾਡ ਕਰਕੇ ਗੀਤ ਨੂੰ  ਕਈ ਕਈ ਵਾਰ ਸੁਣਾਇਆ ਜਾਂਦਾ ਸੀ | 'ਕਿਸਮਤ' ਨੇ ਉਸ ਸਮੇਂ ਦੀ ਟਿਕਟ ਖਿੜਕੀ ਦਾ ਇਤਿਹਾਸ ਰਚ ਦਿੱਤਾ ਸੀ ਕਿ ਇਕ ਸਿਨੇਮਾ ਘਰ ਵਿਚ ਤਾਂ ਇਹ ਫ਼ਿਲਮ ਸਾਢੇ ਤਿੰਨ ਸਾਲ ਤੱਕ ਚੱਲੀ ਸੀ |  ਬਰਤਾਨੀਆ ਨੂੰ  ਛੇਤੀ ਹੀ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਕਿ ਗੀਤ ਦੇ ਅਸਲ ਅਰਥ ਤਾਂ ਕੁਝ ਹੋਰ ਹਨ ਅਤੇ ਪ੍ਰਦੀਪ ਦੇ ਵਿਰੁੱਧ ਗਿ੍ਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ | ਗਿ੍ਫ਼ਤਾਰੀ ਤੋਂ ਬਚਣ ਲਈ ਪ੍ਰਦੀਪ ਨੂੰ  ਅੰਡਰਗਰਾਊਾਡ ਹੋਣਾ ਪਿਆ | ਇਸ ਗੀਤ ਦਾ ਵਰਣਨ ਕਰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀਆਂ ਯਾਦਾਂ ਵਿਚ ਲਿਖਿਆ ਹੈ, 'ਪ੍ਰਦੀਪ ਜੀ ਦੂਰਦਰਸ਼ੀ ਸਨ, ਉਨ੍ਹਾਂ ਨੇ ਚਿਤਰਪਟ ਦੀ ਤਾਕਤ ਨੂੰ  ਪਛਾਣ ਕੇ ਇਕ ਮਜ਼ਬੂਤ ਮਾਧਿਅਮ ਦੇ ਰੂਪ ਵਿਚ ਉਸ ਦੀ ਵਰਤੋਂ ਕੀਤੀ |' ਪ੍ਰਦੀਪ ਨੇ ਇਕ ਮੌਕੇ 'ਤੇ ਪੰਡਿਤ ਨਹਿਰੂ ਨੂੰ  ਕਿਹਾ ਸੀ, 'ਦੇਸ਼ ਭਗਤੀ ਦੇ ਗੀਤ ਲਿਖਣਾ ਮੇਰਾ ਰੋਗ ਹੈ, ਮੈਂ ਇਸ ਰੋਗ ਤੋਂ ਪੀੜਤ ਹਾਂ |'
ਫ਼ਿਲਮ 'ਜਾਗਿ੍ਤੀ' ਲਈ ਕਵੀ ਪ੍ਰਦੀਪ ਨੇ ਦੇਸ਼ ਭਗਤੀ 'ਤੇ ਤਿੰਨ ਸ਼ਾਨਦਾਰ ਗੀਤ ਲਿਖੇ, ਜਿਨ੍ਹਾਂ ਨੂੰ  ਅਸੀਂ ਲੜੀਵਾਰ ਤੀਜੇ, ਚੌਥੇ ਤੇ ਪੰਜਵੇਂ ਨੰਬਰ 'ਤੇ ਰੱਖਣਾ ਚਾਹੁੰਦੇ ਹਾਂ | ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪ੍ਰਦੀਪ ਮਹਾਤਮਾ ਗਾਂਧੀ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਪ੍ਰੇਮ ਵੀ, ਇਸ ਲਈ ਫ਼ਿਲਮ 'ਜਾਗਿ੍ਤੀ' ਦਾ ਗੀਤ—'ਦੇ ਦੀ ਹਮੇਂ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ', ਜੋ ਉਨ੍ਹਾਂ ਨੇ ਗਾਂਧੀ ਜੀ ਦੇ ਸਨਮਾਨ ਵਿਚ ਲਿਖਿਆ ਸੀ, ਉਹ ਉਨ੍ਹਾਂ ਦੇ ਦਿਲ ਦੀ ਆਵਾਜ਼ ਹੀ ਹੈ | ਇਸੇ ਫ਼ਿਲਮ ਵਿਚ ਗੀਤ 'ਆਓ ਬੱਚੋ ਤੁਮਹੇਂ ਦਿਖਾਏਾ ਝਾਂਕੀ ਹਿੰਦੁਸਤਾਨ ਕੀ' ਸਾਡੇ ਦੇਸ਼ ਦੇ ਗੌਰਵਸ਼ਾਲੀ ਇਤਿਹਾਸ 'ਤੇ ਕੇਂਦਰਿਤ ਹੈ ਅਤੇ ਸਾਨੂੰ ਇਤਿਹਾਸਕ ਪੁਰਸ਼ਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਪ੍ਰੇਮ ਲਈ ਪ੍ਰੇਰਿਤ ਕਰਦਾ ਹੈ | ਇਕ ਦਿਲਚਸਪ ਗੱਲ ਇਹ ਹੈ ਕਿ 'ਜਾਗਿ੍ਤੀ' ਨੂੰ  1956 ਵਿਚ ਰਫ਼ੀਕ ਰਿਜ਼ਵੀ ਨੇ ਪਾਕਿਸਤਾਨ ਵਿਚ 'ਬੇਦਾਰੀ' ਦੇ ਨਾਂਅ ਨਾਲ ਬਣਾਇਆ ਸੀ ਅਤੇ ਪ੍ਰਦੀਪ ਦੇ ਗੀਤਾਂ ਵਿਚ ਬੇਸ਼ਰਮੀ ਨਾਲ ਪਾਕਿਸਤਾਨੀ ਪ੍ਰਤੀਕਾਂ ਨੂੰ  ਘੁਸੇੜ ਦਿੱਤਾ, ਜਿਵੇਂ ਪ੍ਰਦੀਪ ਦਾ ਗੀਤ ਹੈ, 'ਆਓ ਬੱਚੋ ਤੁਮਹੇਂ ਦਿਖਾਏਾ ਝਾਂਕੀ ਹਿੰਦੁਸਤਾਨ ਕੀ' ਨੂੰ  'ਆਓ ਬੱਚੋ ਸੈਰ ਕਰਾਏਾ ਤੁਮਕੋ ਪਾਕਿਸਤਾਨ ਕੀ' ਕਰ ਦਿੱਤਾ ਗਿਆ | ਇਸ ਹਰਕਤ 'ਤੇ ਏਨਾ ਵਿਵਾਦ ਹੋਇਆ ਕਿ ਪਾਕਿਸਤਾਨ ਸਰਕਾਰ ਨੂੰ  ਇਸ ਫ਼ਿਲਮ ਤੇ ਗੀਤ 'ਤੇ ਸਖ਼ਤੀ ਦੇ ਨਾਲ ਪਾਬੰਦੀ ਲਗਾਉਣੀ ਪਈ ਸੀ | ਕੁਝ ਸਾਲ ਪਹਿਲਾਂ ਇਸ ਗੀਤ ਨੂੰ  ਕਿਸੇ ਨੇ ਪਾਕਿਸਤਾਨੀ ਟੀ.ਵੀ. 'ਤੇ ਫਿਰ ਪ੍ਰਸਾਰਿਤ ਕਰ ਦਿੱਤਾ ਗਿਆ ਸੀ | ਉਦੋਂ ਵੀ ਵਿਵਾਦ ਹੋਇਆ ਸੀ ਅਤੇ ਗੀਤ ਨੂੰ  ਦੁਬਾਰਾ ਰੋਕ ਦਿੱਤਾ ਗਿਆ ਸੀ | ਫਿਲਹਾਲ, ਫ਼ਿਲਮ 'ਜਾਗਿ੍ਤੀ' ਦਾ ਇਕ ਹੋਰ ਗੀਤ ਨਹਿਰੂ ਜੀ ਦੇ ਸਨਮਾਨ ਵਿਚ ਹੈ—'ਹਮ ਲਾਏਾ ਹੈਾ ਤੂਫ਼ਾਨ ਸੇ ਕਿਸ਼ਤੀ ਨਿਕਾਲ ਕੇ', ਜੋ ਦੱਸਦਾ ਹੈ ਕਿ ਆਜ਼ਾਦੀ ਕਿੰਨੀ ਮੁਸ਼ਕਿਲ ਨਾਲ ਮਿਲੀ ਹੈ, ਜਿਸ ਨੂੰ  ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ | ਇਹ ਗੀਤ ਅੱਜ ਵੀ ਬਾਲ ਦਿਵਸ (14 ਨਵੰਬਰ) 'ਤੇ ਵਿਸ਼ੇਸ਼ ਰੂਪ ਨਾਲ ਗਾਇਆ ਜਾਂਦਾ ਹੈ |

-0-

Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟ ਨਗਰ ਦੀ ਪਾਰਕਿੰਗ ਵਾਲੀ ਥਾਂ ’ਤੇ ਡਿਸਪੋਜ਼ਲ ਬਣਾਉਣ ਦਾ ਟਰਾਂਸਪੋਰਟਰਾਂ ਵਲੋਂ ਵਿਰੋਧ ਅਗਲੀ ਖ਼ਬਰ ਆਲੀਆ ਭੱਟ-ਐ ਮੇਰੇ ਵਤਨ ਕੇ ਲੋਗੋ...
Ad Position 24