10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਨਵੀਆਂ ਉੱਚਾਈਆਂ ਵਾਲਾ ਨਾਇਕ ਅਕਸ਼ੈ ਖੰਨਾ

ਨਵੀਆਂ ਉੱਚਾਈਆਂ ਵਾਲਾ ਨਾਇਕ ਅਕਸ਼ੈ ਖੰਨਾ

Ad Position 21
No active advertisement
ਅਜੀਤ ਡੈਸਕ 11-11-2026

 ਅਕਸ਼ੈ ਖੰਨਾ ਦਾ ਸੁਪਰਸਟਾਰ ਬਣਨ ਦਾ ਸੁਪਨਾ ਭਾਵੇਂ ਪੂਰੀ ਤਰ੍ਹਾਂ ਸਾਕਾਰ ਨਾ ਹੋਇਆ ਹੋਵੇ, ਪਰ ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਇੰਡਸਟਰੀ ਵਿਚ ਵਿਚ ਵੱਖਰੀ ਅਤੇ ਮਜ਼ਬੂਤ ਪਛਾਣ ਜ਼ਰੂਰ ਬਣਾਈ | 90 ਦੇ ਦਹਾਕੇ ਵਿਚ 'ਬਾਰਡਰ' ਅਤੇ 'ਤਾਲ' ਵਰਗੀਆਂ ਫ਼ਿਲਮਾਂ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ |

ਅਕਸ਼ੈ ਖੰਨਾ ਨੇ ਹਮੇਸ਼ਾ ਆਪਣੇ ਕਿਰਦਾਰਾਂ ਅਤੇ ਸਮੱਗਰੀ ਨੂੰ  ਗਲੈਮਰ ਨਾਲੋਂ ਵੱਧ ਤਰਜੀਹ ਦਿੱਤੀ, ਇਸੇ ਕਰਕੇ ਉਸ ਦਾ ਕਰੀਅਰ ਇਕ ਆਮ ਸੁਪਰਸਟਾਰ ਵਰਗਾ ਨਹੀਂ ਰਿਹਾ, ਪਰ ਉਸ ਦੀ ਅਦਾਕਾਰੀ ਦੀ ਹਮੇਸ਼ਾ ਪ੍ਰਸੰਸਾ ਕੀਤੀ ਗਈ | ਉਨ੍ਹਾਂ ਵਿਭਿੰਨ ਭੂਮਿਕਾਵਾਂ ਚੁਣੀਆਂ ਹਨ ਅਤੇ ਹਰ ਭੂਮਿਕਾ ਦੇ ਅਨੁਕੂਲ ਹੋਣ ਦੀ ਆਪਣੀ ਯੋਗਤਾ ਨੂੰ  ਸਾਬਤ ਕੀਤਾ ਹੈ |
ਫ਼ਿਲਮ 'ਧੁਰੰਧਰ' ਵਿਚ ਉਸ ਦੀ 'ਰਹਿਮਾਨ ਡਕੈਤ' ਵਜੋਂ ਸ਼ਾਨਦਾਰ ਅਦਾਕਾਰੀ ਨੇ ਇਕ ਵਾਰ ਫਿਰ ਦਿਖਾਇਆ ਕਿ ਉਹ ਅਦਾਕਾਰੀ ਵਿਚ ਕਿਸੇ ਤੋਂ ਘੱਟ ਨਹੀਂ | ਉਸ ਦੀ ਸਕ੍ਰੀਨ ਮੌਜੂਦਗੀ ਅਤੇ ਆਪਣੇ ਕਿਰਦਾਰ ਵਿਚ ਪੂਰੀ ਤਰ੍ਹਾਂ ਡੁੱਬਣ ਦੀ ਯੋਗਤਾ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ | ਅਕਸ਼ੈ ਖੰਨਾ ਨੇ 1997 ਵਿਚ ਡਾਇਰੈਕਟਰ ਪੰਕਜ ਪ੍ਰਾਸ਼ਰ ਦੀ ਫ਼ਿਲਮ 'ਹਿਮਾਲਿਆ ਪੁੱਤਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਅਕਸ਼ੈ ਖੰਨਾ ਦੇ ਪਿਤਾ ਵਿਨੋਦ ਖੰਨਾ, ਹੇਮਾ ਮਾਲਿਨੀ, ਡੈਨੀ ਡੈਨਜੋਗਪਾ, ਅਮਰੀਸ਼ ਪੁਰੀ ਆਦਿ ਵਰਗੇ ਦਿੱਗਜ ਕਲਾਕਾਰ ਸਨ | 
ਇਸੇ ਸਾਲ ਰਿਲੀਜ਼ ਹੋਈ 'ਬਾਰਡਰ' ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਅਕਸ਼ੈ ਖੰਨਾ ਸਿਰਫ਼ ਇਕ 'ਸਟਾਰ ਕਿਡ' ਹੀ ਨਹੀਂ, ਸਗੋਂ ਇਕ ਵੱਖਰੇ ਅੰਦਾਜ਼ ਅਤੇ ਤੀਬਰਤਾ ਵਾਲਾ ਅਦਾਕਾਰ ਹੈ | ਫ਼ਿਲਮ ਵਿਚ ਉਸ ਦੀ ਅਦਾਕਾਰੀ ਨੇ ਨਾ ਸਿਰਫ਼ ਦਰਸ਼ਕਾਂ ਦਾ ਧਿਆਨ ਖਿੱਚਿਆ, ਸਗੋਂ ਉਸ ਦੇ ਕਰੀਅਰ ਦੀ ਇਕ 'ਆਲ-ਟਾਈਮ ਬਲਾਕਬਸਟਰ ਫ਼ਿਲਮ' ਵੀ ਬਣ ਗਈ |
1999 ਵਿਚ ਸੁਭਾਸ਼ ਘਈ ਦੀ ਫ਼ਿਲਮ 'ਤਾਲ' ਨੇ ਉਨ੍ਹਾਂ ਦੀ ਦਿੱਖ, ਸ਼ੈਲੀ ਅਤੇ ਭਾਵਨਾਤਮਕ ਡੂੰਘਾਈ ਨੂੰ  ਉੱਚਾ ਕੀਤਾ | ਫ਼ਿਲਮ ਵਿਚ ਉਨ੍ਹਾਂ ਦੀ ਰੋਮਾਂਟਿਕ ਭੂਮਿਕਾ ਨੂੰ  ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ | ਇਹ ਉਨ੍ਹਾਂ ਦੀਆਂ ਸਭ ਤੋਂ ਯਾਦਗਾਰੀ ਰੋਮਾਂਟਿਕ ਫ਼ਿਲਮਾਂ ਵਿਚੋਂ ਇੱਕ ਹੈ | 
2001 ਵਿਚ ਰਿਲੀਜ਼ ਹੋਈ ਫ਼ਿਲਮ 'ਦਿਲ ਚਾਹਤਾ ਹੈ' ਅਕਸ਼ੈ ਖੰਨਾ ਦੇ ਕਰੀਅਰ ਵਿਚ ਇਕ ਨਵਾਂ ਮੋੜ ਸਾਬਿਤ ਹੋਈ | 'ਸਿਡ' ਪਾਤਰ ਨਾਂਅ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਇਸ ਤੋਂ ਇਲਾਵਾ ਉਨ੍ਹਾਂ ਨੇ 'ਹਮਰਾਜ਼', 'ਹੰਗਾਮਾ' ਅਤੇ 'ਦੀਵਨਗੀ' ਵਰਗੀਆਂ ਫ਼ਿਲਮਾਂ ਵਿਚ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਲੰਮੇ ਬਰੇਕ ਤੋਂ ਬਾਅਦ ਅਕਸ਼ੈ ਖੰਨਾ ਨੇ 2017 ਵਿਚ ਫ਼ਿਲਮ 'ਮੌਮ' ਨਾਲ ਸ਼ਾਨਦਾਰ ਵਾਪਸੀ ਕੀਤੀ, ਜਿਸ ਵਿਚ ਉਸ ਦੀ ਨਾਕਾਰਾਤਮਕ ਭੂਮਿਕਾ ਦੀ ਬਹੁਤ ਪ੍ਰਸੰਸਾ ਕੀਤੀ ਗਈ ਸੀ | ਇਸ ਤੋਂ ਬਾਅਦ ਉਸ ਨੇ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਅਤੇ 'ਸੈਕਸ਼ਨ 375' ਵਰਗੀਆਂ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੀ ਮੁਹਾਰਤ ਸਾਬਤ ਕੀਤੀ |
ਇਸ ਤੋਂ ਬਾਅਦ ਉਸ ਦੇੇ ਕਰੀਅਰ ਦਾ ਸਭ ਤੋਂ ਮਜ਼ਬੂਤ ਦੌਰ ਸ਼ੁਰੂ ਹੋਇਆ | 'ਦਿ੍ਸ਼ਯਮ 2' ਵਿਚ ਇਕ ਸਖ਼ਤ ਅਤੇ ਪ੍ਰਭਾਵਸ਼ਾਲੀ ਪੁਲਿਸ ਅਫ਼ਸਰ ਦੇ ਕਿਰਦਾਰ ਨੂੰ  ਦਰਸ਼ਕਾਂ ਨੇ ਖੂਬ ਪਸੰਦ ਕੀਤਾ | 'ਛਾਵਾ' ਵਿਚ ਔਰੰਗਜ਼ੇਬ ਦੇ ਉਸ ਦੇ ਕਿਰਦਾਰ ਨੂੰ ਵੀ ਬਹੁਤ ਪ੍ਰਸੰਸਾ ਮਿਲੀ | ਇਸ ਦੌਰਾਨ 'ਧੁਰੰਧਰ' ਨੇ ਅਕਸ਼ੈ ਖੰਨਾ ਵਲੋਂ ਨਿਭਾਈ ਗਈ ਗੈਂਗਸਟਰ 'ਰਹਿਮਾਨ ਡਕੈਤ' ਦੀ ਭੂਮਿਕਾ ਨੇ ਉਸ ਕਰੀਅਰ ਨੂੰ ਨਵੀਆਂ ਉਚਾਈਆਂ ਦਿੱਤੀਆਂ ਅਤੇ ਇਕ ਤਰ੍ਹਾਂ ਨਾਲ ਉਸ ਨੇ ਮਜ਼ਬੂਤ ਵਾਪਸੀ ਕੀਤੀ | ਇਸ ਫ਼ਿਲਮ ਨੇ ਉਸ ਨੂੰ ਦੁਬਾਰਾ ਸੁਰਖੀਆਂ ਵਿਚ ਲਿਆਂਦਾ | 

-ਤਰਨ ਤਾਰਨ |

Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਭਾਅ ਜੀ ਦੇ ਪੈੜ ਚਿੰਨ੍ਹਾਂ 'ਤੇ ਤੁਰਨ ਵਾਲਾ ਪ੍ਰਸਿੱਧ ਨਾਟਕਕਾਰ ਹਰਕੇਸ਼ ਚੌਧਰੀ ਅਗਲੀ ਖ਼ਬਰ Sukhbir Badal Public Address Muktsar : ਸ੍ਰੀ ਮੁਕਤਸਰ ਸਾਹਿਬ 'ਚ ਗਰਜੇ Sukhbir Singh Badal
Ad Position 24