03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅਸੀਂ ਪੂਜਾ ਅਰਚਨਾ ਕਰਕੇ ਰੰਗੋਲੀ ਸਜਾਉਂਦੇ ਹਾਂ-ਪੂਜਾ ਹੇਗੜੇ

ਅਸੀਂ ਪੂਜਾ ਅਰਚਨਾ ਕਰਕੇ ਰੰਗੋਲੀ ਸਜਾਉਂਦੇ ਹਾਂ-ਪੂਜਾ ਹੇਗੜੇ

Ad Position 21
No active advertisement
ਅਜੀਤ ਡੈਸਕ 04-11-2026

 ਦੱਖਣ ਦੱਖਣ ਭਾਰਤੀ  ਫ਼ਿਲਮਾਂ ਵਿਚ ਆਪਣੀਆਂ ਮਨਮੋਹਕ ਅਦਾਵਾਂ ਅਤੇ ਜਾਨਦਾਰ ਅਦਾਕਾਰੀ  ਦੇ ਜਲਵੇ ਬਿਖੇਰਨ ਤੋਂ  ਬਾਅਦ 'ਮੋਹਿੰਜੋਦਾਰੋ' , 'ਰਾਧੇ ਸ਼ਿਆਮ', 'ਕਿਸੀ ਕਾ ਭਾਈ ਕਿਸੀ ਕੀ ਜਾਨ' , 'ਹਾਊਸਫ਼ੁੱਲ-4' ਅਤੇ 'ਹੈ ਜਵਾਨੀ ਤੋ ਇਸ਼ਕ ਹੋਨਾ ਹੈ' ਜਿਹੀਆਂ ਸਫ਼ਲ ਹਿੰਦੀ ਫ਼ਿਲਮਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ  ਅਦਾਕਾਰਾ ਪੂਜਾ ਹੇਗੜੇ ਨੂੰ  ਦੀਵਾਲੀ ਦਾ ਤਿਉਹਾਰ ਬਹੁਤ ਪਸੰਦ ਹੈ ਪਰ ਉਸ ਨੂੰ  ਪਟਾਕਿਆਂ ਦਾ ਸ਼ੋਰ ਅਤੇ ਪ੍ਰਦੂਸ਼ਣ ਬਿਲਕੁਲ ਵੀ ਚੰਗਾ ਨਹੀਂ ਲਗਦਾ ਹੈ | ਪੂਜਾ ਦੱਸਦੀ ਹੈ, ''ਦਰਅਸਲ ਦੀਵਾਲੀ  ਨੂੰ  ਲੈ ਕੇ ਮੈਂ ਬਚਪਨ ਤੋਂ ਹੀ ਬੜੀ ਉਤਸ਼ਾਹਿਤ ਰਹੀ ਹਾਂ ਤੇ ਸਮਝਦੀ ਹਾਂ ਕਿ ਇਹ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਤਿਉਹਾਰ ਹੈ | ਮੇਰੇ ਪਾਪਾ ਸ੍ਰੀ  ਮੰਜੂਨਾਥ ਹੇਗੜੇ ਇਕ ਮਸ਼ਹੂਰ ਵਕੀਲ ਹਨ ਜਦੋਂ ਕਿ ਮੇਰਾ ਵੱਡਾ ਭਰਾ ਰਿਸ਼ਭ ਹੇਗੜੇ ਇਕ ਕਾਮਯਾਬ ਸਰਜਨ ਹੈ | ਇਨ੍ਹਾਂ ਦੋਵਾਂ ਨੇ ਮੈਨੂੰ ਬਚਪਨ ਤੋਂ ਹੀ ਸਿਖਾਇਆ ਹੈ ਕਿ ਦੀਵਾਲੀ ਮੌਕੇ ਪਟਾਕੇ ਚਲਾ ਕੇ ਵਾਤਾਵਰਨ ਦਾ ਨੁਕਸਾਨ ਕਰਨ ਅਤੇ ਬਿਮਾਰਾਂ ਤੇ ਮਰੀਜ਼ਾਂ ਨੂੰ  ਪ੍ਰੇਸ਼ਾਨ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਹਰ ਪਾਸੇ ਰੌਸ਼ਨੀ ਫ਼ੈਲਾਉਂਦੇ ਹੋਏ ਤੇ ਮਠਿਆਈਆਂ ਵੰਡਦੇ ਹੋਏ ਇਹ ਤਿਉਹਾਰ ਖ਼ੁਸ਼ੀ-ਖ਼ੁਸ਼ੀ ਮਨਾਉਣਾ ਚਾਹੀਦਾ ਹੈ | ਇਸ ਲਈ ਮੈਂ ਦੀਵਾਲੀ ਦੇ ਦਿਨ ਆਪਣੀ ਪਿਆਰੀ ਮਾਂ ਸ੍ਰੀਮਤੀ ਲਤਾ ਹੇਗੜੇ ਨਾਲ ਮੰਦਿਰ ਵਿਚ ਪੂਜਾ-ਅਰਚਨਾ ਕਰਨ ਤੋਂ ਬਾਅਦ ਪੂਰੇ ਘਰ ਨੂੰ  ਰੰਗੋਲੀ ਅਤੇ ਦੀਵਿਆਂ ਨਾਲ ਸਜਾਉਂਦੀ ਹਾਂ | ਅਸੀਂ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਲਗਾ ਕੇ ਰੌਸ਼ਨੀ ਕਰਨਾ ਬਹਤਾ ਪਸੰਦ ਨਹੀਂ ਕਰਦੇ ਹਾਂ |

Ad Position 22
No active advertisement
ਪਿਛਲੀ ਖ਼ਬਰ ਖੁਸ਼ੀਆਂ ਵੰਡਣ ਦਾ ਦਿਨ ਹੈ ਦੀਵਾਲੀ - ਮਿ੍ਣਾਲ ਠਾਕੁਰ ਅਗਲੀ ਖ਼ਬਰ ਮੈਂ ਤਾਂ ਦੀਵਾਲੀ ਪਰਿਵਾਰ ਨਾਲ ਹੀ ਮਨਾਉਂਦਾ ਹਾਂ-ਸ਼ਾਹਿਦ ਕਪੂਰ
Ad Position 24