27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਗਾਇਕੀ 'ਚ ਕਰ ਰਹੀ ਹੈ 'ਮਾਣਕ ਐਂਡ ਯੂ' ਨਾਲ ਧਮਾਕੇਦਾਰ ਐਂਟਰੀ

ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਗਾਇਕੀ 'ਚ ਕਰ ਰਹੀ ਹੈ 'ਮਾਣਕ ਐਂਡ ਯੂ' ਨਾਲ ਧਮਾਕੇਦਾਰ ਐਂਟਰੀ

Ad Position 21
No active advertisement
ਅਜੀਤ ਡੈਸਕ 28-10-2026

ਸਿਆਣੇ ਕਹਿੰਦੇ ਨੇ ਜੇ ਅੰਦਰ ਲਗਨ ਤੇ ਗਿਆਨ ਦਾ ਦੀਵਾ ਤੇ ਬੱਤੀ ਜਗਦੇ ਹੋਣ ਤਾਂ ਬਾਹਰ  ਕਿਸੇ ਵੇਲੇ ਵੀ ਚਾਨਣ ਹੋ ਸਕਦਾ ਹੈ | ਕੁਝ ਕਰਨ ਦੀ ਹਿੰਮਤ ਉੱਸਲਵੱਟੇ ਲੈਂਦੀ ਹੋਵੇ ਤਾਂ ਉਮਰ ਛੱਡੋ ਵਾਰਿਸ ਸ਼ਾਹ ਵਾਂਗ ਹੀਰ 62 ਸਾਲ ਤੋਂ ਵੱਡੀ ਉਮਰ 'ਚ ਲਿਖ ਕੇ ਵੀ ਅਮਰ ਹੋਇਆ ਜਾ ਸਕਦਾ ਹੈ |

ਕਲੀਆਂ ਤੇ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਇਕ ਯੁੱਗ ਹੀ ਨਹੀਂ ਰਿਹਾ, ਸਗੋਂ ਮਾਣਕ ਨੇ ਜੋ ਪੰਜਾਬੀ ਗਾਇਕੀ ਨੂੰ  ਦਿੱਤਾ ਹੈ, ਉਹ ਇਤਿਹਾਸ ਹੈ ਤੇ ਇਹ ਇਤਿਹਾਸ ਹਮੇਸ਼ਾ ਬੋਲਦਾ ਰਹੇਗਾ ਤੇ ਸਾਂਭ-ਸਾਂਭ ਵੀ ਰੱਖਿਆ ਜਾਂਦਾ ਰਹੇਗਾ |  'ਕਾਤਿਲ ਕੋਕਾ' ਨਾਲ ਉਸ ਦੇ ਪੁੱਤਰ ਯੁੱਧਵੀਰ ਮਾਣਕ ਨੇ ਗਾਇਕੀ 'ਚ ਧੜੱਲੇ ਨਾਲ ਪ੍ਰਵੇਸ਼ ਕੀਤਾ ਸੀ ਪਰ ਪਤਾ ਨਹੀਂ ਕਿਹੜੀ ਨਜ਼ਰ ਲੱਗੀ ਕਿ ਵਕਤ ਨੇ ਮੰੂਹ ਘੁਮਾ ਲਿਆ ਲਈ ਤੇ ਮਾਣਕ ਜਿਸ ਪੁੱਤਰ ਨੂੰ  'ਯੁੱਧੀ' ਆਖ ਕੇ ਬੁਲਾਉਂਦਾ ਹੁੰਦਾ ਸੀ, ਉਸ ਨੂੰ  ਕੁਝ ਸਿਹਤ ਸਮੱਸਿਆਵਾਂ ਨਾਲ ਜੂਝਣਾ ਪਿਆ ਪਰ ਹੁਣ ਕੁਲਦੀਪ ਮਾਣਕ ਦੀ ਧੀ ਸ਼ਕਤੀ ਮਾਣਕ, ਜੋ ਇਸ ਵਕਤ ਅਮਰੀਕਾ 'ਚ ਰਹਿ ਰਹੀ ਹੈ, ਗਾਇਕੀ ਦੇ ਖੇਤਰ ਵਿਚ ਲਾਮਬੰਦ ਹੋ ਕੇ 'ਮਾਣਕ ਐਂਡ ਯੂ' ਗੀਤ ਨਾਲ ਪ੍ਰਵੇਸ਼ ਕਰੇਗੀ |  ਇਸ ਦੇ ਬੋਲ ਓ ਐਚ ਧਾਮੀ ਨੇ ਲਿਖੇ ਹਨ ਤੇ ਸੰਗੀਤ ਕੇ. ਆਰ. ਯੂ. 172 ਦਾ ਹੈ | ਇਹ 'ਮਾਣਕ ਮਿਊਜ਼ਿਕ' ਦੀ ਪੇਸ਼ਕਸ਼ ਹੋਵੇਗੀ |   ਅਸਲ 'ਚ ਸ਼ਕਤੀ ਮਾਣਕ ਨੇ ਆਪਣੇ ਪਿਤਾ ਦੀ ਪੈੜ 'ਚ ਪੈਰ ਰੱਖ ਕੇ ਤੇ ਵਰਤਮਾਨ ਗਾਇਕੀ ਦੇ ਦੌਰ 'ਚ ਪੁਰਾਤਨ ਗਾਇਕੀ ਨੂੰ  ਨਵੇਂ ਯੁੱਗ ਦੇ ਹਾਣ ਦਾ ਬਣਾ ਕੇ ਪੰਜਾਬੀ ਗਾਇਕੀ ਦਾ ਬੁਰਜ ਹੋਰ ਉੱਚਾ ਕਰਨ ਦੇ ਨਿਸ਼ਚੇ ਨਾਲ ਸੰਗੀਤਕ  ਨਗਾਰਾ ਵਜਾਇਆ ਹੈ | ਹਾਲ ਹੀ ਵਿਚ ਉਸ ਨੇ ਆਪਣੇ ਧਾਰਮਿਕ ਸ਼ਬਦ 'ਤੂ ਮੇਰਾ ਰਾਖਾ' ਨਾਲ ਆਪਣੇ ਜੀਵਨ ਨੂੰ  ਸੁਰ ਸੰਗੀਤ ਵੱਲ ਤੋਰਿਆ ਹੈ ਤੇ ਹੁਣ ਉਹ ਪੰਜਾਬੀ ਗੀਤਾਂ ਦੀ ਗੱਲ ਹੋਰ ਅੱਗੇ ਵਧਾਉਣ ਤੇ ਆਸਾਂ ਤੇ ਚਾਵਾਂ ਦੇ ਪੈਰੀਂ ਨਵੀਆਂ ਪੰਜੇਬਾਂ ਪਾਉਣ ਲਈ ਸਿਰੜ ਨਾਲ ਤੁਰੀ ਹੈ | ਜਦੋਂ ਬੰਦਾ ਪੈਰਾਂ ਨਾਲ ਘੱਟ ਤੇ ਤਕੜੇ ਇਰਾਦੇ ਨਾਲ ਤੁਰਨ ਦਾ ਵੱਧ ਯਤਨ ਕਰੇ, ਤਾਂ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਸਕੇ | ਸ਼ਕਤੀ ਨੇ ਵੀ ਕਾਫੀ  ਸੋਚ ਵਿਚਾਰ ਕੇ ਇਸ ਖੇਤਰ 'ਚ ਦੇਰੀ ਨਾਲ ਪ੍ਰਵੇਸ਼ ਕੀਤਾ ਹੈ ਪਰ ਦਾਅਵਾ ਇਹ ਜ਼ਰੂਰ ਕੀਤਾ ਹੈ ਕਿ ਮੈਂ ਆਪਣੇ ਬਾਪ ਦੀ ਪੱਗ ਦਾ ਧਿਆਨ ਰੱਖਦਿਆਂ ਸੰਗੀਤਕ 'ਟੇਸ਼ਣ 'ਤੇ ਵਿਰਾਸਤੀ ਟਰੇਨਾਂ ਰੋਕਣ 'ਚ ਸਫਲ ਹੋਵਾਂਗੀ ਤੇ  ਜੋ ਵਿਰਾਸਤ ਪੰਜਾਬੀ ਗਾਇਕੀ ਨੂੰ  ਕੁਲਦੀਪ ਮਾਣਕ ਨੇ ਦਿੱਤੀ ਹੈ ਉਸ ਨੂੰ  ਅੱਗੇ ਤੋਰਨ ਦਾ ਹੀ ਅਸਲ 'ਚ ਮੇਰਾ ਇਕ ਸੁਪਨਾ ਤੇ ਸਾਧਨਾ ਹੈ | ਕੁਝ ਚਿਰ ਪਹਿਲਾਂ ਇੰਗਲੈਂਡ 'ਚ ਉਸ ਦੇ ਕੁਝ ਗੀਤਾਂ ਦੀ ਰਿਕਾਰਡਿੰਗ ਹੋਈ ਹੈ ਤੇ ਇਨ੍ਹਾਂ ਗੀਤਾਂ ਚੋਂ ਉਪਰੋਕਤ ਗੀਤ ਦੀ ਸ਼ੂਟਿੰਗ ਪਿਛਲੇ ਦਿਨੀ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ | ਜਿੱਥੇ ਸ਼ਕਤੀ ਤੋਂ ਮਾਣਕ ਪਰਿਵਾਰ ਦੀ ਧੀ ਹੋਣ ਕਰਕੇ ਵੱਡੀਆਂ ਆਸਾਂ ਪੰਜਾਬੀ ਕਰਨਗੇ, ਉੱਥੇ ਜਿਸ ਤਰ੍ਹਾਂ ਦਾ ਇਸ ਵੇਲੇ ਪੰਜਾਬੀ ਗਾਇਕੀ ਦਾ ਖਲਾਰਾ ਹੈ, ਉਸ ਵਿਚ ਚੰਗਾ ਕਰਨ ਦੀ ਉਮੀਦ ਵੀ ਬਣੀ ਰਹੇਗੀ  | ਉਸ ਦੇ ਪਤੀ ਇੰਦਰਜੀਤ ਸਿੰਘ ਦਾ ਇਸ ਕਾਰਜ ਵਿਚ ਪੂਰਾ ਸਹਿਯੋਗ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਕੌਰ ਜਿਊਾਦੇ ਜੀਅ ਹੁਣ ਆਪਣੀ ਧੀ 'ਚੋਂ ਕੁਲਦੀਪ ਮਾਣਕ ਨੂੰ  ਵੇਖਣ-ਸੁਣਨ ਦੀ ਰੀਝ ਪੂਰੀ ਕਰ ਸਕੇਗੀ | ਸੰਗੀਤ ਦੇ ਜਿਸ ਘਰਾਣੇ  ਨਾਲ ਸ਼ਕਤੀ ਸੰਬੰਧ ਰੱਖਦੀ ਹੈ, ਉਥੇ ਤਾਂ ਗੱਲ ਵੀ ਸੁਰ 'ਚ ਹੀ ਹੁੰਦੀ ਆਈ ਹੈ, ਗਾਉਣ 'ਚ ਸੁਰੀਲੇਪਣ ਦੀ ਤਾਂ ਕੋਈ ਸ਼ੱਕ ਹੀ ਨਹੀਂ ਬਚਦੀ |  'ਅਜੀਤ' ਨਾਲ ਗੱਲਬਾਤ ਕਰਦਿਆਂ ਉਸ ਨੇ ਇਸ ਦਾਅਵੇ ਨੂੰ  ਦੁਹਰਾਇਆ ਹੈ ਕਿ ਇਸ ਖੇਤਰ 'ਚ ਦੇਰੀ ਨਾਲ ਪ੍ਰਵੇਸ਼ ਕਰਨ ਦੀਆਂ ਉਸ ਦੀਆਂ ਕੁਝ ਪਰਿਵਾਰਿਕ ਮਜਬੂਰੀਆਂ ਤੇ ਜ਼ਿੰਮੇਵਾਰੀਆਂ ਸਨ ਤੇ ਹੁਣ ਇਨ੍ਹਾਂ ਤੋਂ ਮੁਕਤ ਹੋ ਕੇ ਉਹ ਪੰਜਾਬੀ ਗੀਤ-ਸੰਗੀਤ ਨੂੰ  ਇਕ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ ਤੇ ਰਹੇਗੀ ਵੀ | ਸ਼ਕਤੀ ਮਾਣਕ ਲਈ ਸ਼ੁਭ ਇੱਛਾਵਾਂ ਨੇ ਤੇ ਆਸ ਹੈ ਕਿ ਪੰਜਾਬੀ ਗੀਤ-ਸੰਗੀਤ ਦੇ ਖੇਤਰ 'ਚ ਉਸ ਦੀ ਨਵੀਂ ਪੈੜ੍ਹ ਪੰਜਾਬੀ ਗਾਇਕੀ ਦਾ ਹੀ ਨਹੀਂ, ਸਗੋਂ ਸਾਡੀਆਂ ਅਮੀਰ ਪ੍ਰੰਪਰਾਵਾਂ ਤੇ ਸੱਭਿਆਚਾਰ ਦਾ ਵੀ ਬਹੁਤ ਕੁਝ ਸੰਵਾਰੇਗੀ | 

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਸਮੁਕ' ਵਿਚ ਰਜਤ ਕਪੂਰ ਦਾ ਦਾਖ਼ਲਾ ਅਗਲੀ ਖ਼ਬਰ Golden Temple Night Fireworks Display | ਸ੍ਰੀ ਹਰਿਮੰਦਰ ਵਿਖੇ ਪਹਿਲੀ ਵਾਰ ਵਿਦੇਸ਼ੀ ਆਤਿਸ਼ਬਾਜੀ ਦਾ ਜਲਵਾ
Ad Position 24