27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਫ਼ਿਲਮ 'ਸਮੁਕ' ਵਿਚ ਰਜਤ ਕਪੂਰ ਦਾ ਦਾਖ਼ਲਾ

ਫ਼ਿਲਮ 'ਸਮੁਕ' ਵਿਚ ਰਜਤ ਕਪੂਰ ਦਾ ਦਾਖ਼ਲਾ

Ad Position 21
No active advertisement
ਅਜੀਤ ਡੈਸਕ 28-10-2026

ਕਾਫ਼ੀ ਸਮੇਂ ਤੋਂ ਕਾਮਯਾਬੀ ਲਈ ਲਗਾਤਾਰ ਤਰਸ ਰਹੇ ਐਕਟਰ ਰਜਤ ਕਪੂਰ ਨੂੰ  ਹਾਲ ਹੀ ਵਿਚ ਭਾਰਤੀ ਸਿਨੇਮਾ ਵਿਚ ਇਕ ਨਵੇਂ ਜਾਨਰ ਨੂੰ  ਐਕਸਪਲੋਰ ਕਰਨ ਵਾਲੀ ਏਲੀਅਨ ਅਤੇ ਸਾਇੰਸ ਕਥਾ ਨੂੰ  ਪਿੱਠਭੂਮੀ 'ਤੇ ਬਣ ਰਹੀ ਐਕਸ਼ਨ, ਥਿ੍ਲਰ ਫ਼ਿਲਮ 'ਸਮੁਕ' ਦੀ ਸਟਾਰ ਕਾਸਟ ਵਿਚ ਅਕਸ਼ੈ ਕੁਮਾਰ ਦੇ ਨਾਲ ਇਕ ਮਹੱਤਵਪੂਰਨ ਭੂਮਿਕਾ ਵਿਚ ਸ਼ਾਮਿਲ ਕੀਤਾ ਗਿਆ ਹੈ |

ਜੇਕਰ ਖ਼ਬਰਾਂ ਦੀ ਮੰਨੀਏ ਤਾਂ ਕਨਿਸ਼ਕ ਵਰਮਾ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫ਼ਿਲਮ ਵਿਚ ਰਜਤ ਕਪੂਰ ਇਕ ਬੇਹੱਦ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ | ਰਜਤ ਕਪੂਰ ਆਪਣੀ ਸ਼ਾਨਦਾਰ ਅਤੇ ਦਮਦਾਰ ਪੇਸ਼ਕਾਰੀ ਲਈ ਜਾਣੇ ਜਾਂਦੇ ਹਨ | ਉਸ ਦੀ ਸਮੁੱਚੀ ਸ਼ਖ਼ਸੀਅਤ ਹੀ ਇਸ ਤਰ੍ਹਾਂ ਦੀ ਹੈ ਕਿ ਸਕਰੀਨ 'ਤੇ ਉਸ ਦੀ ਮੌਜੂਦਗੀ ਜੋਸ਼ ਜਗਾਉਣ ਵਾਲੀ ਹੁੰਦੀ ਹੈ | 11 ਫਰਵਰੀ, 1961 ਨੂੰ  ਦਿੱਲੀ ਵਿਚ ਪੈਦਾ ਹੋਏ ਰਜਤ ਕਪੂਰ ਆਪਣੀ ਕਾਲਜ ਦੀ ਪੜ੍ਹਾਈ ਦੌਰਾਨ 1983 ਵਿਚ ਪਹਿਲੀ ਵਾਰ ਦਿੱਲੀ ਦੇ ਥੀਏਟਰ ਗਰੁੱਪ 'ਚਿੰਗਾਰੀ' ਨਾਲ ਜੁੜੇ |
ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸਾਲ 1985 ਵਿਚ ਉਸ ਨੇ ਪੁਣੇ ਦੇ 'ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ' ਵਿਚ ਦਾਖਲਾ ਲਿਆ | ਉਥੋਂ ਪਾਸ ਹੋਣ ਤੋਂ ਬਾਅਦ ਰਜਤ ਕਪੂਰ ਨੇ 1989 ਵਿਚ ਮੁੰਬਈ ਆ ਕੇ ਕੁਮਾਰ ਸਾਹਨੀ ਦੀ ਫ਼ਿਲਮ 'ਖਿਆਲ ਗਾਥਾ' ਤੋਂ ਐਕਟਿੰਗ ਵਿਚ ਡੈਬਿਊ ਕੀਤਾ |
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ  ਅਗਲਾ ਕੰਮ ਨਹੀਂ ਮਿਲਿਆ ਤਾਂ ਉਦੋਂ ਉਨ੍ਹਾਂ ਨੇ ਲਘੂ ਫ਼ਿਲਮਾਂ ਲਿਖਣਾ ਅਤੇ ਨਿਰਦੇਸ਼ਨ ਕਰਨਾ ਸ਼ੁਰੂ ਕਰ ਦਿੱਤਾ | ਉਸ ਨੇ ਇਰਫਾਨ ਖਾਨ ਅਤੇ ਨਸੀਰੂਦੀਨ ਸ਼ਾਹ ਵਰਗੇ ਕਲਾਕਾਰਾਂ ਨਾਲ ਫੀਚਰ ਫ਼ਿਲਮ 'ਪ੍ਰਾਈਵੇਟ ਡਿਟੈਕਟਿਵ : ਟੂ ਪਲੱਸ ਟੂ ਪਲੱਸ ਵਨ' (1997) ਤੋਂ ਫੁੱਲ-ਲੈਂਥ ਨਿਰਦੇਸ਼ਨ ਦੇ ਤੌਰ 'ਤੇ ਡੈਬਿਊ ਕੀਤਾ |
ਫ਼ਿਲਮ 'ਦਿਲ ਚਾਹਤਾ ਹੈ' ਵਿਚ ਉਹ ਪ੍ਰੀਟੀ ਜ਼ਿੰਟਾ ਦੇ ਅੰਕਲ ਦੇ ਕਿਰਦਾਰ ਵਿਚ ਸੀ | ਮੀਰਾ ਨਾਇਰ ਦੀ ਫ਼ਿਲਮ 'ਮੌਨਸੂਨ ਵੈਡਿੰਗ' ਦੀ ਭੂਮਿਕਾ ਵਿਚ ਉਸ ਨੂੰ  ਇੰਟਰਨੈਸ਼ਨਲ ਪਛਾਣ ਮਿਲੀ | ਇੰਗਲੈਂਡ ਵਿਚ ਬਣੀ ਟੈਲੀਵਿਜ਼ਨ ਫ਼ਿਲਮ 'ਦ ਲਾਸਟ ਡੇਜ਼ ਆਫ਼ ਦ ਰਾਜ' ਵਿਚ ਉਸ ਨੇ ਮੁਹੰਮਦ ਅਲੀ ਜਿਨਾਹ ਦੀ ਭੂਮਿਕਾ ਨਿਭਾਈ |
ਉਨ੍ਹਾਂ ਨੇ ਫ਼ਿਲਮ 'ਰਘੂ ਰੋਮੀਓ' ਲਿਖੀ ਅਤੇ ਨਿਰਦੇਸ਼ਨ ਕੀਤੀ | ਭਾਵੇਂ ਇਹ ਟਿਕਟ ਖਿੜਕੀ 'ਤੇ ਸਫਲ ਨਹੀਂ ਰਹੀ ਪਰ ਫ਼ਿਲਮ ਨੇ ਹਿੰਦੀ ਵਿਚ ਬੈਸਟ ਫੀਚਰ ਫ਼ਿਲਮ ਦਾ ਨੈਸ਼ਨਲ ਫ਼ਿਲਮ ਪੁਰਸਕਾਰ ਜਿੱਤਿਆ |
ਉਸ ਨੇ 'ਮਿਕਸਡ ਡਬਲਜ਼' ਫ਼ਿਲਮ ਨਿਰਦੇਸ਼ਨ ਕੀਤਾ ਅਤੇ ਉਸ ਵਿਚ ਕੰਮ ਵੀ ਕੀਤਾ | ਰਜਤ ਕਪੂਰ ਵਲੋਂ ਨਿਰਦੇਸ਼ਤ ਕੀਤੀ ਗਈ ਫ਼ਿਲਮ 'ਮਿੱਥਿਆ' ਇਕ ਹੈਰਾਨੀਜਨਕ ਹਿਟ ਸੀ |

Ad Position 22
No active advertisement
ਪਿਛਲੀ ਖ਼ਬਰ '3 ਇਡੀਅਟਸ' ਦਾ ਵਿਸਥਾਰ ਬਣਾਉਣਗੇ ਆਮਿਰ ਖਾਨ ਅਗਲੀ ਖ਼ਬਰ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਗਾਇਕੀ 'ਚ ਕਰ ਰਹੀ ਹੈ 'ਮਾਣਕ ਐਂਡ ਯੂ' ਨਾਲ ਧਮਾਕੇਦਾਰ ਐਂਟਰੀ
Ad Position 24