27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਜ਼ਿੰਦਗੀ 'ਚ ਉਤਰਾਵਾਂ-ਚੜ੍ਹਾਵਾਂ ਨਾਲ ਜੂਝਦੀ ਨਾਇਕਾ ਰੇਹਾਨਾ ਪੰਡਿਤ

ਜ਼ਿੰਦਗੀ 'ਚ ਉਤਰਾਵਾਂ-ਚੜ੍ਹਾਵਾਂ ਨਾਲ ਜੂਝਦੀ ਨਾਇਕਾ ਰੇਹਾਨਾ ਪੰਡਿਤ

Ad Position 21
No active advertisement
ਅਜੀਤ ਡੈਸਕ 28-10-2026

26 ਸਤੰਬਰ, 1990 ਨੂੰ  ਸ੍ਰੀਨਗਰ ਵਿਚ ਪੈਦਾ ਹੋਈ ਮਾਡਲ, ਅਦਾਕਾਰਾ ਰੇਹਾਨਾ ਮਲਹੋਤਰਾ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ ਹੈ | ਦਰਅਸਲ ਰੇਹਾਨਾ ਕਸ਼ਮੀਰੀ ਪੰਡਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ |

 

ਇਹੀ ਵਜ੍ਹਾ ਹੈ ਕਿ ਲੋਕ ਉਸ ਨੂੰ  ਰੇਹਾਨਾ ਪੰਡਿਤ ਦੇ ਨਾਂਅ ਨਾਲ ਜਾਣਦੇ ਹਨ | ਰੇਹਾਨਾ ਆਪਣੀ ਖ਼ੂਬਸੂਰਤੀ ਅਤੇ ਅਦਾਵਾਂ ਨਾਲ ਪ੍ਰਸੰਸਕਾਂ ਨੂੰ  ਘਾਇਲ ਕਰਨ ਦੀ ਕਾਬਲੀਅਤ ਰੱਖਦੀ ਹੈ | ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸੰਸਕਾਂ ਦੀ ਇਕ ਵੱਡੀ ਗਿਣਤੀ ਹੈ | ਰੇਹਾਨਾ ਨੇ ਲੜੀਵਾਰ 'ਜਮਾਈ ਰਾਜਾ' ਵਿਚ ਸਮਾਇਰਾ ਪਟੇਲ ਨਾਂਅ ਦੀ ਔਰਤ ਦੇ ਨਾਂਹ-ਪੱਖੀ ਕਿਰਦਾਰ ਨੂੰ  ਛੋਟੇ ਪਰਦੇ 'ਤੇ ਨਿਭਾਇਆ ਸੀ | ਉਸ ਤੋਂ ਬਾਅਦ ਰੇਹਾਨਾ ਨੇ 'ਇਸ਼ਕਬਾਜ਼', 'ਗੁਲਮੋਹਰ ਗ੍ਰੈਂਡ', 'ਡੀ4-ਗੈਟ ਅਪ ਐਂਡ ਡਾਂਸ', 'ਇੱਛਾਪਿਆਰੀ ਨਾਗਿਨ', 'ਦਿਲ ਬੋਲੇ ਓਬਰਾਏ', 'ਇਸ ਪਿਆਰ ਕੋ ਕਿਆ ਨਾਮ ਦੂੰ', 'ਵੋ ਅਪਨਾ ਸਾ', 'ਮਨਮੋਹਿਨੀ', 'ਮਨਮੋਹਿਨੀ-2' ਅਤੇ 'ਕੁਮਕੁਮ ਭਾਗਿਆ' ਵਰਗੇ ਅਨੇਕਾਂ ਸੀਰੀਅਲਾਂ ਵਿਚ ਆਪਣੀ ਅਦਾਕਾਰੀ ਦਾ ਜ਼ਬਰਦਸਤ ਜਾਦੂ ਦਿਖਾਇਆ | ਰੇਹਾਨਾ ਨੇ ਸਾਲ 2014 ਦੀ ਹਿੰਦੀ ਫ਼ਿਲਮ 'ਬਬਲੂ ਹੈਪੀ ਹੈ' ਤੋਂ ਵੱਡੇ ਪਰਦੇ 'ਤੇ ਡੈਬਿਊ ਕਰਦੇ ਹੋਏ ਫ਼ਿਲਮ ਵਿਚ ਗਜ਼ਾਲਾ ਦਾ ਕਿਰਦਾਰ ਨਿਭਾਇਆ ਸੀ | ਇਸ ਤੋਂ ਬਾਅਦ ਉਹ ਉਸੇ ਸਾਲ ਤੇਲਗੂ ਫ਼ਿਲਮ 'ਅੰਧਾ ਸੀਨ ਲੇਡੂ' ਵਿਚ ਨਜ਼ਰ ਆਈ ਸੀ | ਉਹ '2016 ਦ ਐਂਡ', 'ਜੈਕਪਾਟ', 'ਦ ਫਾਈਨਲ ਐਗਜ਼ਿਟ' ਅਤੇ 'ਤਾਨਹਾਜੀ: ਦ ਅਨਸੰਗ ਵਾਰੀਅਰ' ਵਰਗੀਆਂ ਫ਼ਿਲਮਾਂ ਵਿਚ ਆਪਣੇ ਅਭਿਨੈ ਦਾ ਕਮਾਲ ਦਿਖਾ ਚੁੱਕੀ ਹੈ |

ਰੇਹਾਨਾ ਦਾ ਐਕਟਿੰਗ ਸਫ਼ਰ ਜਿੰਨਾ ਸ਼ਾਨਦਾਰ ਰਿਹਾ, ਓਨੀ ਹੀ ਉਸ ਦੀ ਨਿੱਜੀ ਜ਼ਿੰਦਗੀ ਉਤਰਾਵਾਂ-ਚੜ੍ਹਾਵਾਂ ਨਾਲ ਭਰਪੂਰ ਰਹੀ ਹੈ | ਉਮਰ ਵਿਚ 10 ਸਾਲ ਛੋਟੇ ਜੀਸ਼ਾਨ ਖਾਨ ਨਾਲ ਰੋਮਾਂਟਿਕ ਰਿਸ਼ਤੇ ਅਤੇ ਫਿਰ ਉਸ ਰਿਸ਼ਤੇ ਤੋਂ ਮਿਲੀ ਬੇਵਫ਼ਾਈ ਅਤੇ ਐਕਟਿੰਗ ਕਰੀਅਰ ਤੋਂ ਬ੍ਰੇਕ ਤੋਂ ਬਾਅਦ ਉਸ ਨੂੰ  ਕਾਫ਼ੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ | ਰੇਹਾਨਾ ਅਤੇ ਜੀਸ਼ਾਨ ਦੀ ਪ੍ਰੇਮ ਕਹਾਣੀ ਲੜੀਵਾਰ 'ਕੁਮਕੁਮ ਭਾਗਿਆ' ਦੇ ਸੈੱਟ 'ਤੇ ਉਸ ਦੀ ਪਹਿਲੀ ਮੁਲਾਕਾਤ ਨਾਲ ਹੀ ਸ਼ੁਰੂ ਹੋਈ ਸੀ ਪਰ ਸ਼ੋਅ ਖ਼ਤਮ ਹੁੰਦੇ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਮੰਚ ਸੰਚਾਲਨ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਮਨੀਤਾ ਜੋਸ਼ੀ ਅਗਲੀ ਖ਼ਬਰ ਕਰੀਅਰ ਦੀ ਗੱਡੀ ਫਿਰ ਲੀਹ 'ਤੇ
Ad Position 24