27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਰੀਅਰ ਦੀ ਗੱਡੀ ਫਿਰ ਲੀਹ 'ਤੇ

ਕਰੀਅਰ ਦੀ ਗੱਡੀ ਫਿਰ ਲੀਹ 'ਤੇ

Ad Position 21
No active advertisement
ਅਜੀਤ ਡੈਸਕ 28-10-2026

'ਉੜਤਾ ਤੀਰ' ਨਾਲ ਸਾਰਾ ਅਲੀ ਖਾਨ ਦੀ ਗੱਡੀ ਫਿਰ ਲੀਹ 'ਤੇ ਹੈ ਅਤੇ ਆਕਾਸ਼ ਕੌਸ਼ਿਕ ਦੀ ਇਸ ਫ਼ਿਲਮ ਨੇ ਸਾਰਾ ਅਲੀ ਖਾਨ ਦੇ ਭੁੱਲੇ-ਵਿਸਰੇ ਮਾੜੇ ਪਲ ਪਰ੍ਹਾਂ ਕਰਕੇ ਉਸ ਨੂੰ  ਸੰਕੇਤ ਦਿੱਤਾ ਹੈ ਕਿ ਆ ਰਿਹਾ ਸਾਲ 2027 ਸਾਰਾ ਅਲੀ ਖਾਨ ਲਈ ਬਹੁਤ ਵਧੀਆ ਰਹੇਗਾ | ਸਾਰਾ ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨਤਮਸਤਕ ਹੋਣ ਲਈ ਵੀ ਆਈ ਤੇ ਉਥੇ ਅਰਦਾਸ ਕਰਨ ਵੇਲੇ ਉਹ ਜਜ਼ਬਾਤੀ ਵੀ ਹੋਈ ਸੀ |  'ਉੜਤਾ ਤੀਰ' ਦੀ ਟੀਮ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਹਾਲਾਂਕਿ ਸਾਰਾ ਅਲੀ ਖਾਨ ਨੇ ਇਹ ਜ਼ਰੂਰ ਕਿਹਾ ਕਿ ਨਿਪਾਲ 'ਚ ਇਹ ਫ਼ਿਲਮ ਬੈਨ ਕੀਤੀ ਗਈ ਹੈ ਤੇ ਇਸ 'ਤੇ ਉਹ ਜ਼ਿਆਦਾ ਨਹੀਂ ਬੋਲਦੀ ਪਰ ਇਹ ਕਹੇਗੀ ਕਿ ਫ਼ਿਲਮੀ ਲੋਕ ਵੀ ਰਾਜਨੀਤੀ ਚੰਗੀ ਕਰਨ ਲੱਗ ਪਏ ਹਨ |  ਇਕ ਸਮੇਂ ਸਾਰਾ ਦਾ ਭਾਰ ਇਸ ਬਿਮਾਰੀ ਨੇ 95 ਕਿੱਲੋ ਕਰ ਦਿੱਤਾ ਸੀ, ਪਰ ਜਿੰਮ, ਨਾਚ ਤੇ ਯੋਗਾ ਦੇ ਨਾਲ ਖਾਣ-ਪੀਣ 'ਤੇ ਕਾਬੂ ਕਰਕੇ ਸਾਰਾ ਅਲੀ ਖਾਨ ਨੇ ਇਸ ਬਿਮਾਰੀ 'ਤੇ ਕਾਬੂ ਪਾ ਲਿਆ ਹੈ | ਵੈਸੇ ਸਾਰਾ ਅੱਜਕਲ੍ਹ ਅਰਜਨ ਬਾਜਵਾ ਪੰਜਾਬੀ ਗਾਇਕ 'ਚ ਦਿਲਚਸਪੀ ਲੈ ਰਹੀ ਹੈ, ਜਿਹੜੇ ਭਾਜਪਾ ਨੇਤਾ ਫ਼ਤਹਿਜੰਗ ਸਿੰਘ ਬਾਜਵਾ ਦੇ ਸਪੁੱਤਰ ਹਨ | ਇਕ ਵਾਰ ਦੋਵੇਂ ਦਿੱਲੀ ਦੇ ਇਕ ਗੁਰੂ ਘਰ 'ਚ ਮੱਥਾ ਟੇਕਦੇ ਵੀ ਦੇਖੇ ਗਏ ਸਨ | ਸਾਰਾ ਦੇ ਜਨਮ ਦਿਨ 'ਤੇ ਇਸ ਵਾਰ ਕਰੀਨਾ ਕਪੂਰ ਨੇ ਉਸ ਨੂੰ  ਉਸ ਦੀ ਪਸੰਦ ਵਾਲੀ ਕੱਦੂ ਦੀ ਸਬਜ਼ੀ ਬਣਵਾ ਕੇ ਦਿੱਤੀ ਤੇ ਦੋਸਤ ਦੀ ਤਰ੍ਹਾਂ ਵਿਹਾਰ ਕੀਤਾ | ਚਿਹਰੇ ਦੀ ਸੁੰਦਰਤਾ ਲਈ ਘਰੇਲੂ ਨੁਸਖੇ ਵਰਤਣ ਵਾਲੀ ਸਾਰਾ ਅਲੀ ਖਾਨ ਦੇ ਪਿਤਾ ਦੀ, ਦਾਦਾ ਦੀ ਜਾਇਦਾਦ ਬਹੁਤ ਹੈ ਪਰ ਸਾਰਾ ਸਿਰੇ ਦੀ ਕੰਜੂਸ ਹੈ | ਸਾਰਾ ਅਲੀ ਖ਼ੁਦ 82 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ ਤੇ 'ਉੜਤਾ ਤੀਰ' ਨੇ ਉਸ ਦੇ ਫ਼ਿਲਮੀ ਕਰੀਅਰ ਨੂੰ  ਵੱਡਾ ਹੈ |

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ 'ਚ ਉਤਰਾਵਾਂ-ਚੜ੍ਹਾਵਾਂ ਨਾਲ ਜੂਝਦੀ ਨਾਇਕਾ ਰੇਹਾਨਾ ਪੰਡਿਤ ਅਗਲੀ ਖ਼ਬਰ '3 ਇਡੀਅਟਸ' ਦਾ ਵਿਸਥਾਰ ਬਣਾਉਣਗੇ ਆਮਿਰ ਖਾਨ
Ad Position 24