ਬਾਲੀਵੁੱਡ ਦੇ ਨਾਮਵਰ ਅਭਿਨੇਤਾ ਪੰਕਜ ਕਪੂਰ ਅਤੇ ਅਦਾਕਾਰਾ ਨੀਲਿਮਾ ਅਜ਼ੀਮ ਦੇ ਖ਼ੂਬਸੂਰਤ ਅਤੇ ਹੋਣਹਾਰ ਬੇਟੇ ਸ਼ਾਹਿਦ ਕਪੂਰ ਦਾ ਮੰਨਣਾ ਹੈ ਕਿ ਦੀਵਾਲੀ ਦੇ ਤਿਉਹਾਰ ਦਾ ਕੇਂਦਰ ਬਿੰਦੂ ਪਰਿਵਾਰ ਹੋਣਾ ਚਾਹੀਦਾ ਹੈ | ਉਸਦਾ ਕਹਿਣਾ ਹੈ, ''ਮੈਂ ਚਾਹੇ ਦੇਸ਼ ਵਿਚ ਸ਼ੂਟਿੰਗ ਕਰ ਰਿਹਾ ਹੋਵਾਂ ਜਾਂ ਵਿਦੇਸ਼ ਵਿਚ, ਦੀਵਾਲੀ ਦੇ ਦਿਨ ਮੈਂ ਘਰ ਪੁੱਜ ਹੀ ਜਾਂਦਾ ਹਾਂ ਤੇ ਆਪਣੇ ਮਾਪਿਆਂ, ਆਪਣੀ ਪਤਨੀ ਮੀਰਾ ਰਾਜਪੂਤ ਅਤੇ ਆਪਣੇ ਬੱਚਿਆਂ ਮੀਸ਼ਾ ਅਤੇ ਜ਼ੈੱਨ ਨਾਲ ਮਿਲ ਕੇ ਖ਼ੂਬ ਦੀਵਾਲੀ ਮਨਾਉਂਦਾ ਹਾਂ | ਮੇਰਾ ਮੰਨਣਾ ਹੈ ਕਿ ਦੀਵਾਲੀ ਜਿਹੇ ਤਿਉਹਾਰ ਮੌਕੇ ਹਰੇਕ ਸ਼ਖ਼ਸ ਨੂੰ ਆਪਣੇ ਪਰਿਵਾਰ ਨਾਲ ਹੋਣਾ ਚਾਹੀਦਾ ਹੈ ਤੇ ਰੰਗਾਂ ਅਤੇ ਰੌਸ਼ਨੀਆਂ ਤੋਂ ਜੀਵਨ ਦਾ ਸਬਕ ਲੈਣਾ ਚਾਹੀਦਾ ਹੈ | ਰੰਗੋਲੀ ਦੇ ਰੰਗ ਜਿੱਥੇ ਜੀਵਨ ਵਿਚਲੇ ਦੁੱਖ-ਸੁੱਖ ਰੂਪੀ ਰੰਗਾਂ ਨੂੰ ਇਕਸਾਰ ਮਾਨਣ ਦਾ ਸੁਨੇਹਾ ਦਿੰਦੇ ਹਨ,ਉਥੇ ਹੀ ਦੀਵਿਆਂ ਅਤੇ ਮੋਮਬੱਤੀਆਂ ਦੀਆਂ ਰੌਸ਼ਨੀਆਂ ਸਾਨੂੰ ਦਿਲਾਂ ਵਿਚ ਪ੍ਰੇਮ ਅਤੇ ਸਤਿਕਾਰ ਦੇ ਦੀਪਕ ਜਗਾ ਕੇ ਦਿਲ ਦੇ ਹਨੇਰੇ ਕੋਨਿਆਂ ਨੂੰ ਰੌਸ਼ਨ ਕਰਨ ਦਾ ਸੰਦੇਸ਼ ਵੀ ਦਿੰਦੀਆਂ ਹਨ | ਇਸ ਪਵਿੱਤਰ ਮੌਕੇ 'ਤੇ ਭਗਵਾਨ ਸ੍ਰੀ ਰਾਮ ਦੇ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਿਸ ਪਰਤਣ ਦੇ ਯਾਦਗਾਰੀ ਪਲ ਨੂੰ ਜਿਊਣ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ |
ਮੈਂ ਤਾਂ ਦੀਵਾਲੀ ਪਰਿਵਾਰ ਨਾਲ ਹੀ ਮਨਾਉਂਦਾ ਹਾਂ-ਸ਼ਾਹਿਦ ਕਪੂਰ
ਮੈਂ ਤਾਂ ਦੀਵਾਲੀ ਪਰਿਵਾਰ ਨਾਲ ਹੀ ਮਨਾਉਂਦਾ ਹਾਂ-ਸ਼ਾਹਿਦ ਕਪੂਰ
ਅਜੀਤ ਡੈਸਕ
04-11-2026