ਅਦਾਕਾਰਾ ਈਸ਼ਾ ਦਿਓਲ ਆਪਣੇ ਕਰੀਅਰ ਵਿਚ ਪਹਿਲੀ ਵਾਰ ਪ੍ਰੋਡਿਊਸਰ ਦੇਵੇਸ਼ ਕੁਮਾਰ ਦੇ 'ਨੈਗੇਟਿਵ ਸਿਨੇਮਾਜ਼' ਦੇ ਬੈਨਰ ਹੇਠ 'ਮਾਈ ਫ੍ਰੈਂਡ ਗਣੇਸ਼' ਤੋਂ ਪ੍ਰਸਿੱਧ ਨਿਰਦੇਸ਼ਕ ਰਾਜੀਵ ਐਸ. ਰੂਈਆ ਦੇ ਨਿਰਦੇਸ਼ਨ ਵਿਚ ਬਣ ਰਹੀ ਡਰਾਉਣੀ, ਕਾਮੇਡੀ ਫ਼ਿਲਮ 'ਘੂੰਗਟ' ਵਿਚ ਨਜ਼ਰ ਆਉਣ ਵਾਲੀ ਹੈ |
![]()
ਰਾਜੀਵ ਐਸ. ਰੂਈਆ ਨੂੰ ਵੱਖ-ਵੱਖ ਵਿਸ਼ਿਆਂ ਦੀ ਖ਼ਾਸ ਕਰਕੇ ਬੱਚਿਆਂ ਅਤੇ ਪਰਿਵਾਰਾਂ ਵਿਚਾਲੇ ਬੇਹੱਦ ਪਸੰਦ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ | ਇਸ ਵਾਰ ਉਸ ਦੀ ਇਹ ਫ਼ਿਲਮ ਸ਼ਰਧਾ ਕਪੂਰ ਦੀ ਫ਼ਿਲਮ 'ਇਸਤਰੀ' ਦੀ ਤਰ੍ਹਾਂ ਡਰਾਉਣੀ, ਕਾਮੇਡੀ ਫ਼ਿਲਮ ਹੈ |
ਫ਼ਿਲਮ ਵਿਚ ਐਂਟਰਟੇਨਮੈਂਟ ਵੱਲ ਤਾਂ ਸਾਰਾ ਧਿਆਨ ਹੈ ਹੀ, ਪਰ ਇਸ ਦੇ ਨਾਲ ਸਮਾਜ ਦੀਆਂ ਪੁਰਾਣੀਆਂ ਮਾਨਤਾਵਾਂ ਨੂੰ ਚੁਣੌਤੀ ਦਿੰਦੇ ਹੋਏ ਔਰਤ ਸਸ਼ਕਤੀਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ |
ਜੇਕਰ ਪੀ.ਆਰ. ਸੋਰੇਸਸ ਤੋਂ ਮਿਲੀ ਜਾਣਕਾਰੀ 'ਤੇ ਭਰੋਸਾ ਕੀਤਾ ਜਾਵੇ ਤਾਂ ਫ਼ਿਲਮ ਵਿਚ ਪਹਿਲੀ ਵਾਰ ਈਸ਼ਾ ਦਿਓਲ ਦਾ ਇਕ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ |
ਈਸ਼ਾ ਦਾ ਕਹਿਣਾ ਹੈ ਕਿ 'ਘੂੰਗਟ' ਸਿਰਫ਼ ਲੋਕਾਂ ਨੂੰ ਡਰਾਉਣ ਜਾਂ ਹਸਾਉਣ ਤੱਕ ਸੀਮਤ ਨਾ ਹੋ ਕੇ ਇਕ ਸਮਾਜਿਕ ਸੰਦੇਸ਼ ਦੇਣ ਵਾਲੀ ਫ਼ਿਲਮ ਹੈ | ਫ਼ਿਲਮ ਵਿਚ ਡਰਾਮਾ ਅਤੇ ਕਾਮੇਡੀ ਤੋਂ ਇਲਾਵਾ ਦਿਲ ਨੂੰ ਛੂਹ ਲੈਣ ਵਾਲੇ ਭਾਵੁਕਤਾ ਭਰਪੂਰ ਦਿ੍ਸ਼ ਵੀ ਹਨ |
ਈਸ਼ਾ ਦਿਓਲ ਅਤੇ ਭਰਤ ਤਖ਼ਤਾਨੀ ਨੇ ਸਾਲ 2012 ਵਿਚ ਵਿਆਹ ਕੀਤਾ ਸੀ | ਵਿਆਹ ਤੋਂ ਬਾਅਦ ਉਹ ਬੇਟੀਆਂ ਦੀ ਮਾਂ ਬਣੀ | 12 ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ ਈਸ਼ਾ ਅਤੇ ਭਰਤ ਫਰਵਰੀ, 2024 ਵਿਚ ਵੱਖ ਹੋ ਗਏ | ਸੂਤਰਾਂ ਅਨੁਸਾਰ ਦੋਵਾਂ ਦੇ ਤਲਾਕ ਦੀ ਵਜ੍ਹਾ ਭਰਤ ਦੇ ਗਲੈਮਰਸ, ਖੂਬਸੂਰਤ ਅਤੇ ਸਫਲ ਕਾਰੋਬਾਰੀ ਔਰਤ ਮੇਘਨਾ ਲਖਾਨੀ ਨਾਲ ਸੰਬੰਧ ਸੀ |
ਪਤੀ ਤੋਂ ਵੱਖ ਹੋਣ ਤੋਂ ਬਾਅਦ ਈਸ਼ਾ ਦਿਓਲ ਨੇ 'ਤੁਮਕੋ ਮੇਰੀ ਕਸਮ' (2025) ਜ਼ਰੀਏ ਫ਼ਿਲਮ ਸਨਅਤ ਵਿਚ ਵਾਪਸੀ ਕੀਤੀ | ਹੁਣ 'ਘੂੰਗਟ' ਵਾਪਸੀ ਦੇ ਦੌਰ ਵਿਚ ਈਸ਼ਾ ਦੀ ਦੂਜੀ ਫ਼ਿਲਮ ਹੋਵੇਗੀ |
ਈਸ਼ਾ ਦਿਓਲ ਦੀ ਡਰਾਉਣੀ, ਕਾਮੇਡੀ ਫ਼ਿਲਮ 'ਘੂੰਗਟ'
ਈਸ਼ਾ ਦਿਓਲ ਦੀ ਡਰਾਉਣੀ, ਕਾਮੇਡੀ ਫ਼ਿਲਮ 'ਘੂੰਗਟ'
ਅਜੀਤ ਡੈਸਕ
26-08-2026