23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਉੱਤਮ ਕੁਮਾਰ ਦੇ ਫਲਾਪ ਮਾਸਟਰ ਜਨਰਲ ਤੋਂ ਮਹਾਨਾਇਕ ਬਣਨ ਤੱਕ ਦੇ ਅਣਸੁਣੇ ਕਿੱਸੇ

ਉੱਤਮ ਕੁਮਾਰ ਦੇ ਫਲਾਪ ਮਾਸਟਰ ਜਨਰਲ ਤੋਂ ਮਹਾਨਾਇਕ ਬਣਨ ਤੱਕ ਦੇ ਅਣਸੁਣੇ ਕਿੱਸੇ

Ad Position 21
No active advertisement
ਅਜੀਤ ਡੈਸਕ 23-09-2026

(ਲੜੀ ਜੋੜਨ ਲਈ ਪਿਛਲੇ  ਬੁੱਧਵਾਰ ਦਾ ਅੰਕ ਦੇਖੋ)
ਇਸ ਸਭ ਤੋਂ ਪਤਾ ਲਗਦਾ ਹੈ ਕਿ ਜਦੋਂ 1947 ਵਿਚ ਉਨ੍ਹਾਂ ਨੇ ਫ਼ਿਲਮੀ ਦੁਨੀਆ ਵਿਚ ਦਾਖ਼ਲਾ ਲਿਆ ਤਾਂ ਉਹ ਪ੍ਰਭਾਵੀ ਐਕਟਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਸਨ | ਸ਼ੁਰੂ ਵਿਚ ਉਨ੍ਹਾਂ ਨੂੰ  ਐਕਸਟਰਾ ਤੇ ਸਹਾਇਕ ਭੂਮਿਕਾਵਾਂ ਹੀ ਮਿਲ ਸਕੀਆਂ | ਪਰ 1949 ਵਿਚ ਉਨ੍ਹਾਂ ਨੂੰ  ਪਹਿਲੀ ਵਾਰ ਫ਼ਿਲਮ 'ਕਮੋਨਾ' ਵਿਚ ਮੁੱਖ ਭੂਮਿਕਾ ਮਿਲੀ | ਸ਼ੁਰੂ ਵਿਚ ਉਹ ਇਹ ਤੈਅ ਨਹੀਂ ਕਰ ਸਕੇ ਕਿ ਉਨ੍ਹਾਂ ਦਾ ਸਕ੍ਰੀਨ ਨਾਂਅ ਕੀ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਉੱਤਮ ਚੈਟਰਜੀ, ਅਰੂਪ ਕੁਮਾਰ, ਅਰੁਣ ਕੁਮਾਰ ਚਟੋਪਾਧਿਆਏ ਆਦਿ ਸਕ੍ਰੀਨ ਨਾਂਅ ਰੱਖੇ, ਕਦੀ ਇਹ ਤਾਂ ਕਦੀ ਉਹ | ਫਿਰ 1951 ਵਿਚ ਉਹ ਐਮ.ਪੀ. ਪ੍ਰੋਡਕਸ਼ਨ ਵਿਚ ਸਟਾਫ ਆਰਟਿਸਟ ਬਣ ਗਏ ਅਤੇ ਉਸੇ ਸਾਲ ਫ਼ਿਲਮ 'ਸਹਿਜਾਤਰੀ' ਵਿਚ ਉਨ੍ਹਾਂ ਨੇ ਪਹਾੜੀ ਸਾਨਿਆਲ ਦੇ ਸੁਝਾਅ 'ਤੇ ਆਪਣਾ ਨਾਂਅ ਉੱਤਮ ਕੁਮਾਰ ਰੱਖਿਆ | ਪੋਰਟ ਟਰੱਸਟ ਵਿਚ ਉੱਤਮ ਕੁਮਾਰ ਦੀ ਨੌਕਰੀ ਜਾਰੀ ਸੀ, ਉਸ ਦੀਆਂ ਫ਼ਿਲਮਾਂ ਇਕ ਤੋਂ ਬਾਅਦ ਇਕ ਫਲਾਪ ਹੋ ਰਹੀਆਂ ਸਨ | ਉਨ੍ਹਾਂ ਨੂੰ  'ਫਲਾਪ ਸਟਾਰ ਜਨਰਲ' ਦੇ ਅਪਮਾਨਜਨਕ ਨਾਂਅ ਨਾਲ ਸੱਦਿਆ ਜਾਣ ਲੱਗਿਆ ਸੀ | ਉਹ ਏਨਾ ਨਿਰਾਸ਼ ਹੋਏ ਕਿ ਫ਼ਿਲਮ ਉਦਯੋਗ ਛੱਡਣ ਦਾ ਮਨ ਬਣਾ ਲਿਆ | ਪਰ ਉਨ੍ਹਾਂ ਦੀ ਪ੍ਰਤਿਭਾ ਨੂੰ  ਨਿਰਦੇਸ਼ਕ ਨਿਰਮਲ ਡੇਅ ਨੇ ਪਛਾਣਿਆ | ਉਨ੍ਹਾਂ ਨੇ 'ਬਾਸੂ ਪਵਿਬਾਰ' (1952) ਵਿਚ ਮੁੱਖ ਭੂਮਿਕਾ ਦਿੱਤੀ | ਇਸ ਫ਼ਿਲਮ ਨੇ ਟਿਕਟ ਖਿੜਕੀ 'ਤੇ ਸਾਰੇ ਰਿਕਾਰਡ ਤੋੜ ਦਿੱਤੇ | ਉੱਤਮ ਕੁਮਾਰ ਸਟਾਰ ਬਣ ਗਏ | ਉਨ੍ਹਾਂ ਨੇ ਫਿਰ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 211 ਫ਼ਿਲਮਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ 'ਮਹਾਨਾਇਕ' ਦੀ ਉਪਾਧੀ ਹਾਸਿਲ ਕੀਤੀ |


ਉੱਤਮ ਕੁਮਾਰ ਨੇ ਗੌਰੀ ਚੈਟਰਜੀ (27 ਸਤੰਬਰ, 1919 - 21 ਅਪ੍ਰੈਲ, 1981) ਨਾਲ 1 ਜੂਨ, 1948 ਨੂੰ  ਵਿਆਹ ਕੀਤਾ, ਇਕ ਬੇਟੇ ਗੌਤਮ ਚੈਟਰਜੀ (7 ਸਤੰਬਰ 1950 - 2 ਮਈ, 2005) ਦੇ ਪਿਤਾ ਬਣੇ, ਪਰ ਇਹ ਵਿਆਹ ਤਣਾਅਪੂਰਨ ਰਿਹਾ | ਉਨ੍ਹਾਂ ਦਾ ਸਫਲ ਅਭਿਨੇਤਰੀ ਸੁਪ੍ਰੀਆ ਦੇਵੀ ਨਾਲ ਸੰਬੰਧ ਬਣ ਗਿਆ, ਫਿਰ ਦੋਵਾਂ ਨੇ 1963 ਵਿਚ ਵਿਆਹ ਕੀਤਾ, ਪਰ ਉੱਤਮ ਕੁਮਾਰ ਨੇ ਗੌਰੀ ਨੂੰ  ਤਲਾਕ ਨਹੀਂ ਦਿੱਤਾ | ਉੱਤਮ ਕੁਮਾਰ ਨੇ ਦੋ ਵਾਰ ਆਪਣੀ ਆਤਮਕਥਾ ਲਿਖਣੀ ਸ਼ੁਰੂ ਕੀਤੀ, ਪਰ ਦੋਵੇਂ ਵਾਰ ਹੀ ਉਹ ਅਧੂਰੀ ਰਹੀਆਂ | ਬਾਅਦ ਵਿਚ ਇਸ ਆਤਮਕਥਾ ਨੂੰ  ਤਰੁਣ ਕੁਮਾਰ ਨੇ ਪੂਰਾ ਕੀਤਾ, ਪਰ ਜਿਸ ਦਿਨ ਉੱਤਮ ਕੁਮਾਰ ਦੀ ਮੌਤ ਹੋਈ, ਉਸੇ ਦਿਨ ਮੂਲ ਖਰੜੇ ਨੂੰ  ਚੋਰੀ ਕਰ ਲਿਆ ਗਿਆ ਅਤੇ ਉਸ ਨੂੰ  2010 ਵਿਚ ਪ੍ਰਕਾਸ਼ਿਤ ਕੀਤਾ ਗਿਆ | ਉੱਤਮ ਕੁਮਾਰ ਦੀ 24 ਜੁਲਾਈ, 1980 ਨੂੰ  ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਸਿਨੇਮਾ ਨੇ ਆਪਣਾ ਸਟਾਰ ਹਮੇਸ਼ਾ ਲਈ ਗਵਾ ਦਿੱਤਾ | (ਸਮਾਪਤ)

 

Ad Position 22
No active advertisement
ਪਿਛਲੀ ਖ਼ਬਰ ਮਨੁੱਖ ਦੇ ਦਿ੍ੜ੍ਹ ਸੰਕਲਪ ਮੂਹਰੇ ਕੋਈ ਚੀਜ਼ ਅੜਿੱਕਾ ਨਹੀਂ ਬਣ ਸਕਦੀ | —ਐਮਰਸਨ ਅਗਲੀ ਖ਼ਬਰ ਜਨਮ ਦਿਨ 'ਤੇ ਵਿਸ਼ੇਸ਼-ਮੇਰੀ ਆਵਾਜ਼ ਹੀ ਪਹਿਚਾਣ ਹੈ ਲਤਾ ਮੰਗੇਸ਼ਕਰ
Ad Position 24