ਬਿ੍ਸਬੇਨ, 5 ਜਨਵਰੀ (ਏਜੰਸੀ)-ਗੋਲਡ ਕੋਸਟ ਹਸਪਤਾਲ 'ਚ ਮੈਨਿਨਜਾਈਟਿਸ ਦਾ ਇਲਾਜ ਕਰਵਾ ਰਹੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਡੈਮੀਅਨ ਮਾਰਟਿਨ ਕੋਮਾ ਤੋਂ ਬਾਹਰ ਆ ਗਏ ਹਨ | ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ 54 ਸਾਲਾ ਵਿਸ਼ਵ ਕੱਪ ਜੇਤੂ ਕ੍ਰਿਕਟਰ ਨੂੰ ਜਲਦੀ ਹੀ ਇੰਟੈਂਸਿਵ ਕੇਅਰ ਯੂਨਿਟ ਤੋਂ ਬਾਹਰ ਲਿਆਂਦਾ ਜਾਵੇਗਾ | ਆਸਟ੍ਰੇਲੀਆਈ ਕ੍ਰਿਕਟ ਪ੍ਰਸਾਰਕ ਫÏਕਸ ਸਪੋਰਟਸ ਨੇ ਰਿਪੋਰਟ ਦਿੱਤੀ ਕਿ ਮਾਰਟਿਨ ਕੋਮਾ ਤੋਂ ਬਾਹਰ ਆ ਗਿਆ ਹੈ ਤੇ ਆਪਣੇ ਅਜ਼ੀਜ਼ਾਂ ਨਾਲ ਗੱਲ ਕਰ ਰਿਹਾ ਹੈ | ਮਾਰਟਿਨ ਦੇ ਸਾਬਕਾ ਸਾਥੀ ਤੇ ਦੋਸਤ, ਐਡਮ ਗਿਲਕ੍ਰਿਸਟ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ 48 ਘੰਟਿਆਂ 'ਚ ਕੁਝ ਅਵਿਸ਼ਵਾਸ਼ਯੋਗ ਵਾਪਰਿਆ ਹੈ | ਡੈਮੀਅਨ ਹੁਣ ਗੱਲ ਕਰ ਰਿਹਾ ਹੈ ਤੇ ਉਸਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ |
ਖੇਡ ਸੰਸਾਰ
Free
ਆਸਟ੍ਰੇਲਿਆਈ ਕ੍ਰਿਕਟ ਖਿਡਾਰੀ ਮਾਰਟਿਨ ਕੋਮਾ ਤੋਂ ਬਾਹਰ ਆਏ <br/>
ਅਜੀਤ ਡੈਸਕ
06-01-2026