ਸਾਨ ਫਰਾਂਸਿਸਕੋ, 5 ਜਨਵਰੀ (ਐਸ. ਅਸ਼ੋਕ ਭੌਰਾ)-ਟਰੰਪ ਪ੍ਰਸਾਸ਼ਨ ਦੀ ਡਰੱਗ, ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਤੇ ਇਮੀਗ੍ਰੇਸ਼ਨ ਨੀਤੀਆਂ 'ਤੇ ਸਖਤੀ ਦੌਰਾਨ 2 ਪੰਜਾਬੀ ਟਰੱਕ ਡਰਾਇਵਰਾਂ ਕੋਲੋਂ ਕਰੀਬ 70 ਲੱਖ ਡਾਲਰ (63 ਕਰੋੜ ਰੁਪਏ) ਦੇ ਮੁੱਲ ਦੀ ਕੋਕੀਨ ਬਰਾਮਦ ਹੋਣ ਨਾਲ ਨਵੀਆਂ ਚਿੰਤਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ | ਇਹ ਸਭ ਕੁਝ ਉਸ ਵੇਲੇ ਵਾਪਰਿਆ ਹੈ ਜਦੋਂ ਟਰੱਕਿੰਗ ਇੰਡਸਟਰੀ ਤੇ ਪੰਜਾਬੀ ਟਰੱਕ ਡਰਾਇਵਰ ਪਹਿਲਾਂ ਹੀ ਵਰਤਮਾਨ ਹਾਲਾਤਾਂ ਦੇ ਗੰਭੀਰ ਸੰਕਟ 'ਚੋਂ ਗੁਜਰ ਰਹੇ ਹਨ | ਇੰਡੀਆਨਾ ਸੂਬੇ ਦੀ ਪੁਟਨਮ ਕਾਂਊਾਟੀ 'ਚ ਪੁਲਿਸ ਵਲੋਂ ਇਕ ਨਿਯਮਤ ਟ੍ਰਾਂਸਪੋਰਟੇਸ਼ਨ ਵਿਭਾਗ (ਡੀ.ਓ.ਟੀ.) ਨਿਰੀਖਣ ਦੌਰਾਨ ਹਾਈਵੇ 70 'ਤੇ ਇਕ ਨੀਲੇ ਅੰਤਰਰਾਸ਼ਟਰੀ ਸੈਮੀ ਟਰੈਕਟਰ-ਟ੍ਰੇਲਰ ਨੂੰ ਜਦੋਂ ਇਕ ਆਮ ਜਾਂਚ ਲਈ ਰੋਕਿਆ ਤਾਂ ਘਬਰਾਏ ਡਰਾਇਵਰ ਵੇਖ ਕੇ 'ਕੇ-9' ਨੂੰ ਬੁਲਾਇਆ ਤੇ ਤਲਾਸ਼ੀ ਦੌਰਾਨ 309 ਪੌਂਡ ਕੋਕੀਨ ਮਿਲਿਆ | ਕੈਲੀਫੋਰਨੀਆ ਦੇ 2 ਟਰੱਕ ਡਰਾਇਵਰਾਂ 25 ਸਾਲਾ ਗੁਰਪ੍ਰੀਤ ਤੇ 30 ਸਾਲਾ ਜਸਵੀਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਪੁਟਨਮ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ | ਇਨ੍ਹਾਂ 'ਚੋਂ ਇਕ ਫਰਿਜਨੋ ਤੇ ਦੂਜਾ ਸੈਂਟਾ ਕਲਾਰਾ ਦਾ ਦੱਸਿਆ ਜਾ ਰਿਹਾ ਹੈ | ਦੋਹਾਂ 'ਤੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਲਗਾਏ ਗਏ ਹਨ ਤੇ ਸਜ਼ਾ ਭੁਗਤਣ ਉਪਰੰਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ | ਪੁਲਿਸ ਮੁਖੀ ਬ੍ਰੋਨ ਨੇ ਕਿਹਾ ਕਿ ਇੰਡੀਆਨਾ 'ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਲਈ ਜ਼ੀਰੋ ਸਹਿਣਸ਼ੀਲਤਾ ਹੈ ਤੇ ਸੰਘੀ ਤੇ ਸਥਾਨਕ ਭਾਈਵਾਲਾਂ ਨਾਲ ਤਾਲਮੇਲ ਵਾਲੇ ਯਤਨਾਂ ਰਾਹੀਂ ਇੰਡੀਆਨਾ ਸਟੇਟ ਪੁਲਿਸ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਭਾਈਚਾਰਿਆਂ 'ਚ ਨੁਕਸਾਨ ਪਹੁੰਚਾਉਣ ਤੋਂ ਸਰਗਰਮੀ ਨਾਲ ਰੋਕ ਰਹੀ ਹੈ | ਇਹ ਸਟੇਟ ਅੰਦਰ ਲਿਆਂਦੇ ਜਾ ਰਹੇ ਖਤਰਨਾਕ ਨਸ਼ੀਲੇ