ਪੈਰਿਸ, 5 ਜਨਵਰੀ (ਏਜੰਸੀ)-ਪੈਰਿਸ ਦੀ ਇਕ ਅਦਾਲਤ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਪਤਨੀ ਬਿ੍ਜਿਟ ਮੈਕਰੋਨ ਦੇ ਅÏਨਲਾਈਨ ਟ੍ਰੋਲਿੰਗ ਮਾਮਲੇ 'ਚ 10 ਲੋਕਾਂ ਨੂੰ ਦੋਸ਼ੀ ਠਹਿਰਾਇਆ | ਅਦਾਲਤ ਨੇ ਸਾਈਬਰ ਧੱਕੇਸ਼ਾਹੀ ਜਾਗਰੂਕਤਾ ਸਿਖਲਾਈ ਤੋਂ ਲੈ ਕੇ 8 ਮਹੀਨਿਆਂ ਦੀ ਮੁਅੱਤਲ ਕੈਦ ਤੱਕ ਦੀਆਂ ਸਜ਼ਾਵਾਂ ਸੁਣਾਈਆਂ | ਬਿ੍ਜਿਟ ਮੈਕਰੋਨ ਦੀ ਕਥਿਤ ਟ੍ਰਾਂਸਜੈਂਡਰ ਪਛਾਣ ਤੇ ਕਥਿਤ ਬਾਲ ਜਿਨਸੀ ਸ਼ੋਸ਼ਣ ਬਾਰੇ ਝੂਠੇ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ, ਅਦਾਲਤ ਨੇ ਸਜ਼ਾ ਸਣਾਉਂਦੇ ਹੋਏ ਦੋਸ਼ੀਆਂ ਵਲੋਂ ਕੀਤੀਆਂ ਗਈਆਂ 'ਅਪਮਾਨਜਨਕ, ਇਤਰਾਜ਼ਯੋਗ ਤੇ ਦੁਰਭਾਵਨਾਪੂਰਨ' ਟਿੱਪਣੀਆਂ ਦਾ ਹਵਾਲਾ ਦਿੱਤਾ | ਦੋਸ਼ੀ ਠਹਿਰਾਏ ਗਏ ਲੋਕਾਂ 'ਚ 8 ਪੁਰਸ਼ ਅਤੇ 2 ਅÏਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 41 ਤੋਂ 65 ਸਾਲ ਦੇ ਵਿਚਕਾਰ ਹੈ | ਉਨ੍ਹਾਂ 'ਤੇ ਮੈਕਰੋਨ ਦੀ ਪਤਨੀ ਦੇ ਜਨਮ ਤੋਂ ਹੀ ਮਰਦ ਹੋਣ ਦਾ ਝੂਠਾ ਦਾਅਵਾ ਕਰਦੇ ਹੋਏ ਅÏਨਲਾਈਨ 'ਕਈ ਦੁਰਭਾਵਨਾਪੂਰਨ ਟਿੱਪਣੀਆਂ' ਕਰਨ ਤੇ ਉਸਦੇ ਤੇ ਉਸਦੇ ਪਤੀ ਵਿਚਕਾਰ 24 ਸਾਲ ਦੀ ਉਮਰ ਦੇ ਅੰਤਰ ਦਾ ਦੋਸ਼ ਲਗਾਉਣ, ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਦਾ ਦੋਸ਼ ਲਗਾਇਆ ਗਿਆ ਸੀ | ਇਨ੍ਹਾਂ ਵਿੱਚੋਂ ਕੁਝ ਪੋਸਟਾਂ ਨੂੰ ਹਜ਼ਾਰਾਂ ਵਾਰ ਦੇਖਿਆ ਗਿਆ ਸੀ |