ਅਬੂਜਾ, 5 ਜਨਵਰੀ (ਇੰਟ.)-ਨਾਈਜੀਰੀਆ ਦੀ ਨਸ਼ਾ ਵਿਰੋਧੀ ਏਜੰਸੀ, ਨੈਸ਼ਨਲ ਡਰੱਗ ਕੰਟਰੋਲ ਐਂਡ ਇਕੁਇਟੀ ਐਕਟ ਨੇ ਅਪਾਪਾ ਬੰਦਰਗਾਹ 'ਤੇ ਇਕ ਵਪਾਰੀ ਜਹਾਜ਼, ਐਮ.ਵੀ. ਅਰੁਣਾ ਹੁਲਿਆ ਤੋਂ 31.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ | ਇਹ ਜਹਾਜ਼ ਮਾਰਸ਼ਲ ਆਈਲੈਂਡਜ਼ ਤੋਂ ਆਇਆ ਸੀ ਤੇ 2 ਜਨਵਰੀ, 2026 ਨੂੰ ਜੇ.ਡੀ.ਐਨ.ਐਲ. ਟਰਮੀਨਲ 'ਤੇ ਿੱਕ ਨਿਰੀਖਣ ਦÏਰਾਨ 'ਕ ਹੈਚ 'ਚ ਲੁਕਿਆ ਹੋਇਆ ਪਾਇਆ ਗਿਆ ਸੀ | ਇਸ ਘਟਨਾ ਦੇ ਸਬੰਧ 'ਚ ਜਹਾਜ਼ ਦੇ ਕਪਤਾਨ ਸਮੇਤ ਕੁੱਲ 22 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਨਸ਼ਾ ਵਿਰੋਧੀ ਏਜੰਸੀ ਦੇ ਮੀਡੀਆ ਤੇ ਵਕਾਲਤ ਨਿਰਦੇਸ਼ਕ ਫੇਮੀ ਬਾਬਾਫੇਮੀ ਨੇ ਐਤਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਾਈਜੀਰੀਆ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿੱਥੇ ਅਪਾਪਾ ਬੰਦਰਗਾਹ ਨੂੰ ਅਕਸਰ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਲਈ ਇਕ ਟ੍ਰਾਂਜ਼ਿਟ ਪੁਆਇੰਟ ਵਜੋਂ ਵਰਤਿਆ ਜਾਂਦਾ ਹੈ |